30.02 F
New York, US
December 15, 2024
PreetNama
ਖਾਸ-ਖਬਰਾਂ/Important News

Forbes list: ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਟਰੰਪ ਦੀ ਜਾਇਦਾਦ ‘ਚ ਹੈਰਾਨੀਜਨਕ ਕਮੀ

ਨਵੀਂ ਦਿੱਲੀ: ਫੋਰਬਸ ਨੇ ਦੁਨੀਆ ਦੇ ਸਭ ਤੋਂ ਅਮੀਰ ਅਮਰੀਕੀਆਂ ਦੀ ਸੂਚੀ ਜਾਰੀ ਕੀਤੀ ਹੈ। ਸੱਤ ਭਾਰਤੀ-ਅਮਰੀਕੀ ਵੀ 400 ਲੋਕਾਂ ਦੀ ਇਸ ਸੂਚੀ ‘ਚ ਆਪਣੀ ਥਾਂ ਪੱਕੀ ਕਰਨ ‘ਚ ਕਾਮਯਾਬ ਰਹੇ। ਦੱਸ ਦਈਏ ਕਿ ਐਮਜ਼ੋਨ ਦੇ ਮੁੱਖ ਕਾਰਜਕਾਰੀ ਜੈੱਫ ਬੇਜੋਸ (179 ਬਿਲੀਅਨ ਡਾਲਰ) ਨੇ ਲਗਾਤਾਰ ਤੀਸਰੇ ਸਾਲ ਫੋਰਬਸ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਇਸ ਤੋਂ ਬਾਅਦ ਬਿੱਲ ਗੇਟਸ (111 ਬਿਲੀਅਨ ਡਾਲਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ‘ਤੇ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ 85 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਕਾਈਮ ਹਨ। ਇਨ੍ਹਾਂ ਤੋਂ ਬਾਅਦ 90 ਸਾਲਾ ਵੌਰੇਨ ਬੁਫੇਟ 73.5 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਚੌਥੇ ਸਥਾਨ ‘ਤੇ ਹੈ।

ਗੱਲ ਕਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਂ ਉਹ ਹੁਣ ਤੱਕ 275ਵੇਂ ਨੰਬਰ ‘ਤੇ ਸੀ, ਜੋ ਹੁਣ 352ਵੇਂ ਨੰਬਰ ‘ਤੇ ਹਨ। ਉਸ ਦੀ ਦੌਲਤ 3.1 ਬਿਲੀਅਨ ਤੋਂ 2.5 ਬਿਲੀਅਨ ਤਕ ਘੱਟ ਗਈ ਹੈ।ਸਭ ਤੋਂ ਅਮੀਰ ਅਮਰੀਕੀਆਂ ਵਿੱਚ 7 ਭਾਰਤੀ

ਸਾਈਬਰ ਸਕਿਊਰਟੀ ਫਰਮ ਜ਼ੈਡਕਲੇਅਰ ਦੇ ਸੀਈਓ ਜੈ ਚੌਧਰੀ ਫੋਰਬਸ ਦੀ ਸੂਚੀ ਵਿੱਚ ਸਭ ਤੋਂ ਅਮੀਰ ਭਾਰਤੀ-ਅਮਰੀਕੀ ਨਾਗਰਿਕ ਹਨ। ਜੈ ਚੌਧਰੀ ਦੀ 6.9 ਬਿਲੀਅਨ ਡਾਲਰ ਦੀ ਜਾਇਦਾਦ ਹੈ ਤੇ ਉਹ 61ਵੇਂ ਨੰਬਰ ‘ਤੇ ਹਨ। ਇਸ ਤੋਂ ਬਾਅਦ ਸਿੰਫਨੀ ਟੈਕਨੋਲੋਜੀ ਗਰੁੱਪ ਦੇ ਸੰਸਥਾਪਕ ਰੋਮਸ਼ ਵਧਵਾਨੀ 238ਵੇਂ ਨੰਬਰ ‘ਤੇ 3.4 ਬਿਲੀਅਨ ਡਾਲਰ ਦੀ ਜਾਇਦਾਦ, ਵੇਅਫੇਅਰ ਦੇ ਸਹਿ-ਸੰਸਥਾਪਕ ਤੇ ਸੀਈਓ ਨੀਰਜ ਸ਼ਾਹ 298ਵੇਂ ਨੰਬਰ ‘ਤੇ ਹਨ।

ਸਿਲੀਕਾਨ ਵੈਲੀ ਵੈਂਚਰ ਕੈਪੀਟਲ ਫਰਮ ਖੋਸਲਾ ਵੈਂਚਰਜ਼ ਦੇ ਸੰਸਥਾਪਕ ਵਿਨੋਦ ਖੋਸਲਾ 2.4 ਬਿਲੀਅਨ ਡਾਲਰ ਨਾਲ 353ਵੇਂ ਨੰਬਰ ‘ਤੇ ਹਨ। ਸ਼ੇਰਪਾਲੋ ਵੈਂਚਰਜ਼ ਦੇ ਮੈਨੇਜਿੰਗ ਪਾਰਟਨਰ ਕਵੀਤਰਕਾ ਰਾਮ ਸ਼੍ਰੀਰਾਮ 2.3 ਅਰਬ ਦੀ ਦੌਲਤ ਨਾਲ 359ਵੇਂ, ਹਵਾਬਾਜ਼ੀ ਕੰਪਨੀ ਰਾਕੇਸ਼ ਗੰਗਵਾਲ 2.3 ਅਰਬ ਦੀ ਦੌਲਤ ਨਾਲ ਅਤੇ ਵਰਕਡੇਅ ਦੇ ਸਹਿ-ਸੰਸਥਾਪਕ ਅਤੇ ਸੀਈਓ, ਅਨਿਲ ਭੂਸਰੀ 2.3 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ 359ਵੇਂ ਨੰਬਰ ‘ਤੇ ਹੈ।

Related posts

ਆਪ’ ਵਿਧਾਇਕ ਵਰਿੰਦਰ ਸਿੰਘ ਕਾਦੀਆਂ ਨੂੰ ਵੱਡਾ ਝਟਕਾ, ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਦੋਸ਼ ਤੈਅ

On Punjab

ਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰ

On Punjab

ਮੁੜ ਲੱਗੇਗਾ ਬਰਗਾੜੀ ਇਨਸਾਫ ਮੋਰਚਾ, ਹਵਾਰਾ ਹੱਥ ਰਹੇਗੀ ਕਮਾਨ

Pritpal Kaur