PreetNama
ਸਿਹਤ/Health

ਪੰਜਾਬ ‘ਚ ਮੁੜ ਭਖਾਈ ਜਾਵੇਗੀ ਕੋਰਨੀਅਲ ਬਲਾਈਂਡਨੈਸ ਮੁਕਤ ਮੁਹਿੰਮ, ਅੱਖਾਂ ਦਾਨ ਕਰਨ ‘ਚ 80 ਫੀਸਦੀ ਗਿਰਾਵਟ

ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੀਜੀਆਈ, ਚੰਡੀਗੜ੍ਹ ਵਿਖੇ ਕਰਾਏ ਗਏ ਵਰਚੂਅਲ ਆਈ ਡੋਨੇਸ਼ਨ ਫੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਕਿਹਾ ਕਿ ਕੋਰਨੀਅਲ ਬਲਾਈਂਡਨੈਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਮੁਹਿੰਮ ਨੂੰ ਮੁੜ ਤੇਜ਼ ਕੀਤਾ ਜਾਵੇਗਾ।

ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਮਾਰਚ ਤੋਂ ਜੂਨ 2020 ਦੌਰਾਨ ਅੱਖਾਂ ਦਾਨ ਕਰਨ ਵਿੱਚ 80 ਫੀਸਦੀ ਗਿਰਾਵਟ ਆਈ ਹੈ ਅਤੇ ਕੇਰਟੋਪਲਾਸਟੀ ਸਰਜਰੀ ਵਿੱਚ 78 ਫੀਸਦੀ ਕਮੀ ਆਈ ਹੈ। ਇਸ ਲਈ ਸੀਬੀਬੀਐਫ ਪੰਜਾਬ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ।


ਇਸ ਮੁਹਿੰਮ ਦੀ ਸ਼ੁਰੂਆਤ ਸਾਲ 2015 ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਕੋਰਨੀਅਲ ਬਲਾਈਂਡਨੈਸ ਮੁਕਤ ਸੂਬੇ ਦਾ ਮਾਣਮੱਤਾ ਖ਼ਿਤਾਬ ਹਾਸਲ ਕਰਨ ਵਿੱਚ ਯੋਗਦਾਨ ਪਾਇਆ। ਇਸ ਪ੍ਰਾਪਤੀ ਨਾਲ ਪੰਜਾਬ ਨੇ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਸਾਬਿਤ ਕਰ ਦਿੱਤਾ ਕਿ ਪੰਜਾਬ ਵਿੱਚ ਮੋਢੀ ਬਣਨ ਦੀ ਸਮਰੱਥਾ ਹੈ। ਕੋਰਨੀਅਲ ਸਰਜਨਾਂ ਨੂੰ ਕੋਰਨੀਆ ਹੀਰੋਜ਼ ਵਜੋਂ ਵਡਿਆਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੋਰਨੀਅਲ ਬਲਾਈਂਡਨੈਸ ਬੈਕਲਾਗ ਫਰੀ ਪੰਜਾਬ (ਸੀਬੀਬੀਐਫ) ਪਹਿਲਕਦਮੀ ਦੀ ਸਫਲਤਾ ਸਾਰੇ ਭਾਈਵਾਲਾਂ- ਅੱਖਾਂ ਦਾਨ ਕਰਨ ਵਾਲੇ, ਅੱਖਾਂ ਦੇ ਸਰਜਨਾਂ, ਐਨ.ਜੀ.ਓਜ਼ ਆਦਿ- ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ।

Related posts

ਚੁਕੰਦਰ ਨਾਲ ਇੰਝ ਵਧਾ ਸਕਦੇ ਹੋ ਬੁੱਲ੍ਹਾਂ ਦੀ ਖ਼ੂਬਸੂਰਤੀ

On Punjab

Home Quarantine ਦੌਰਾਨ ਫਿੱਟ ਰਹਿਣ ਦੇ ਆਸਾਨ ਤਰੀਕੇ

On Punjab

ਕੱਚੇ ਕੇਲੇ ਦੀ ਸਬਜ਼ੀ ਸਿਹਤ ਲਈ ਫਾਇਦੇਮੰਦ, ਜਾਣੋ 4 ਫਾਇਦੇ ਤੇ ਸੁਆਦੀ ਰੈਸਿਪੀ

On Punjab