ਮੁੰਬਈ: ਫੈਨਸ ਟੀਵੀ ਦੇ ਸਭ ਤੋਂ ਵਿਵਾਦਪੂਰਨ ਅਤੇ ਪ੍ਰਸਿੱਧ ਸ਼ੋਅ ‘ਬਿੱਗ ਬੌਸ’ ਦੇ 14 ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ ਦੇ ਪ੍ਰੀਮੀਅਰ ਲਈ ਹੁਣ ਸਿਰਫ ਥੋੜ੍ਹਾ ਸਮਾਂ ਬਚਿਆ ਹੈ, ਇਸੇ ਲਈ ਸ਼ੋਅ ਦੇ ਨਿਰਮਾਤਾ ਇਸ ਦੀ ਤਿਆਰੀ ਵਿਚ ਰੁੱਝੇ ਹੋਏ ਹਨ। ਪਰ ਹੁਣ ਲੱਗਦਾ ਹੈ ਕਿ ਇਹ ਸ਼ੋਅ ਮੁਸੀਬਤ ਵਿੱਚ ਪੈਣ ਵਾਲਾ ਹੈ।
ਜੀ ਹਾਂ, ਸੂਤਰਾਂ ਦੀ ਮੰਨੀਏ ਤਾਂ ‘ਬਿੱਗ ਬੌਸ’ ਦੇ ਮੇਜ਼ਬਾਨ ਅਤੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਜ਼ਿਲ੍ਹਾ ਅਤੇ ਸੈਸ਼ਨ ਕੋਰਟ, ਜੋਧਪੁਰ ਵਲੋਂ 28 ਸਤੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਲਮਾਨ ਬਾਰੇ ਅਜਿਹੀਆਂ ਖ਼ਬਰਾਂ ਕਾਰਨ ਮੇਕਰ ਪ੍ਰੇਸ਼ਾਨ ਹੋ ਰਹੇ ਹਨ। ਹੁਣ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਜੋਧਪੁਰ ਅਦਾਲਤ ਦਾ ਕੋਈ ਵੀ ਫੈਸਲਾ ‘ਬਿੱਗ ਬੌਸ’ ਦੀ ਟੀਆਰਪੀ ‘ਤੇ ਵੀ ਪਾ ਸਕਦਾ ਹੈ।
ਇਸ ਖ਼ਬਰ ਤੋਂ ਬਾਅਦ ‘ਬਿੱਗ ਬੌਸ’ ਦੇ ਨਿਰਮਾਤਾ ਕਾਫੀ ਤਣਾਅ ‘ਚ ਆ ਗਏ ਹਨ। ‘ਬਿੱਗ ਬੌਸ’ ਦੀ ਮੇਜ਼ਬਾਨੀ ਲਈ ਹਰ ਸਾਲ ਸਲਮਾਨ ਕਰੋੜਾਂ ਰੁਪਏ ਲੈਂਦੇ ਹਨ। ਅਜਿਹੀ ਸਥਿਤੀ ‘ਚ ਮੇਕਰ ਸਲਮਾਨ ਦੇ ਨਾਂ ‘ਤੇ ਵੱਡੇ ਦਾਅ ਖੇਡਦੇ ਹਨ। ਇਸ ਦੇ ਨਾਲ ਹੀ ‘ਬਿੱਗ ਬੌਸ’ ਦਾ ਜਲਦ ਹੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਲਮਾਨ ਖ਼ਾਨ ‘ਬਿੱਗ ਬੌਸ 14’ ਲਈ 450 ਕਰੋੜ ਰੁਪਏ ਦੀ ਫੀਸ ਲੈਣ ਜਾ ਰਹੇ ਹਨ।