PreetNama
ਸਮਾਜ/Social

ਅਨਲੌਕ-5: ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀਆਂ ਗਾਈਡਲਾਈਨਜ਼, ਇਹ ਥਾਵਾਂ ਖੋਲ੍ਹਣ ਨੂੰ ਮਿਲੀ ਮਨਜ਼ੂਰੀ, ਸਕੂਲਾਂ ਬਾਰੇ ਵੀ ਲਿਆ ਫੈਸਲਾ

ਨਵੀਂ ਦਿੱਲੀ: ਅਨਲੌਕ-5 ਬਾਰੇ ਗ੍ਰਹਿ ਮੰਤਰਾਲੇ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਇਸ ਤਹਿਤ 15 ਅਕਤੂਬਰ ਤੋਂ ਸਿਨੇਮਾ ਹਾਲ, ਥੀਏਟਰ ਖੋਲ੍ਹੇ ਜਾ ਸਕਣਗੇ। ਹਾਲ ਹੀ ‘ਚ 50 ਫੀਸਦ ਦਰਸ਼ਕ ਹੀ ਸਿਨੇਮਾ ਹਾਲ ‘ਚ ਦਾਖਲ ਹੋ ਸਕਣਗੇ।

ਪਹਿਲੀ ਅਕਤੂਬਰ ਤੋਂ ‘ਅਨਲੌਕ-5’ ਸ਼ੁਰੂ ਹੋਣ ਜਾ ਰਿਹਾ ਹੈ। ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੈ। ਮਨੋਰੰਜਨ ਪਾਰਕ ਤੇ ਹੋਰ ਇਸ ਨਾਲ ਸਬੰਧਤ ਥਾਵਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ।

ਜਾਰੀ ਹਿਦਾਇਤਾਂ ‘ਚ ਕਿਹਾ ਗਿਆ ਹੈ ਕਿ ਸਕੂਲ ਅਤੇ ਕੋਚਿੰਗ ਸੈਂਟਰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਬਾਰੇ ਸੂਬੇ ਫੈਸਲਾ ਕਰ ਸਕਦੇ ਹਨ। ਕੋਰੋਨਾ ਵਾਇਰਸ ਕਾਰਨ ਸਕੂਲ, ਸਿਨੇਮਾ ਹਾਲ ਮਾਰਚ ਮਹੀਨੇ ਤੋਂ ਬੰਦ ਹੈ। ਹੁਣ ਅਨਲੌਕ 5 ‘ਚ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੰਪਨੀਆਂ ਦੇ ਪੱਧਰ ‘ਤੇ ਆਯੋਜਿਤ ਹੋਣ ਵਾਲੀਆਂ ਪ੍ਰਦਰਸ਼ਨੀਆਂ ਨੂੰ 15 ਅਕਤੂਬਰ ਤੋਂ ਆਯੋਜਿਤ ਕਰਨ ਦੀ ਇਜਾਜ਼ਤ ਹੋਵੇਗੀ।

Related posts

ਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’

On Punjab

ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਚਾਰ ਜ਼ਖ਼ਮੀ

On Punjab

ਪਟਿਆਲਾ ਦਾ ਵਿਰਾਸਤੀ ਮਾਰਗ ਪ੍ਰਾਜੈਕਟ ਅਧੂਰਾ

On Punjab