PreetNama
English News

IPL 2020 KXIP vs MI: ਪੰਜਾਬ ਨੇ ਮੁੰਬਈ ਇੰਡੀਅਨਸ ਖ਼ਿਲਾਫ਼ ਟੌਸ ਜਿੱਤ ਕੇ ਚੁਣੀ ਗੇਂਦਬਾਜ਼ੀ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ‘ਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਇਕ ਅਹਿਮ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਆਪਣਾ ਪਿਛਲਾ ਮੈਚ ਹਾਰਨ ਤੋਂ ਬਾਅਦ ਇਕ ਦੂਜੇ ਦਾ ਸਾਹਮਣਾ ਕਰ ਰਹੀਆਂ ਹਨ।

ਅਜਿਹੇ ‘ਚ ਦੋਵੇਂ ਹੀ ਟੀਮਾਂ ਜਿੱਤ ਦੇ ਰਾਹ ‘ਤੇ ਪਰਤਣ ਦੀ ਕੋਸ਼ਿਸ਼ ਕਰਨਗੀਆਂ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਜਿਥੇ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ, ਉਥੇ ਹੀ ਪੰਜਾਬ ਦੇ ਕਪਤਾਨ ਨੇ ਇਸ ਮੈਚ ਵਿੱਚ ਬਦਲਾਅ ਕੀਤਾ ਹੈ। ਐਮ ਅਸ਼ਵਿਨ ਦੀ ਥਾਂ ਰਾਹੁਲ ਨੇ ਕੇ ਗੌਤਮ ਨੂੰ ਇਸ ਮੈਚ ‘ਚ ਟੀਮ ‘ਚ ਜਗ੍ਹਾ ਦਿੱਤੀ ਹੈ।

ਕੇਐਲ ਰਾਹੁਲ ਮੁੰਬਈ ਖਿਲਾਫ ਆਈਪੀਐਲ ਵਿੱਚ ਆਪਣੇ 500 ਦੌੜਾਂ ਪੂਰੀਆਂ ਕਰਨ ਤੋਂ ਸਿਰਫ 14 ਦੌੜਾਂ ਦੂਰ ਹੈ। ਇਸ ਦੇ ਨਾਲ ਹੀ ਸਭ ਦੀ ਨਜ਼ਰ ਇਸ ਮੈਚ ‘ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ‘ਤੇ ਹੋਵੇਗੀ, ਜੋ ਆਈਪੀਐਲ ‘ਚ ਆਪਣੇ 5000 ਦੌੜਾਂ ਪੂਰੀਆਂ ਕਰਨ ਤੋਂ ਸਿਰਫ ਦੋ ਦੌੜਾਂ ਦੂਰ ਹੈ।

Related posts

White House denounces ‘smear campaign’ against Donald Trump

On Punjab

Aging Norwegian king admitted to Oslo hospital

On Punjab

Donald Trump faces backlash for removing mask on return to White House

On Punjab