PreetNama
ਖੇਡ-ਜਗਤ/Sports News

IPL 2020, MI vs RR: ਮੁੰਬਈ ‘ਤੇ ਰਾਜਸਥਾਨ ‘ਚ ਚੱਲ ਰਿਹਾ ਰੌਮਾਂਚਕ ਮੁਕਾਬਲਾ, ਪੰਜਵੇਂ ਓਵਰ ‘ਚ MI ਨੂੰ ਪਹਿਲਾ ਝਟਕਾ

MI vs RR: IPL 2020 ਦੇ 20 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰੋਹਿਤ ਸ਼ਰਮਾ ਬਿਨਾਂ ਕਿਸੇ ਤਬਦੀਲੀ ਦੇ ਇਸ ਮੈਚ ਵਿੱਚ ਉੱਤਰੇ ਹਨ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਆਪਣੀ ਸ਼ੁਰੂਆਤ ਕਰ ਰਿਹਾ ਹੈ। ਇਸ ਦੇ ਨਾਲ ਹੀ ਯਸ਼ਾਸਵੀ ਜੈਸਵਾਲ ਅਤੇ ਅੰਕਿਤ ਰਾਜਪੂਤ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ।

ਟਾਸ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਪਿੱਚ ਬਹੁਤ ਵਧੀਆ ਲੱਗ ਰਹੀ ਹੈ। ਅਸੀਂ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ, ਸਾਨੂੰ ਹੁਣੇ ਹੋਰ ਪ੍ਰਦਰਸ਼ਨ ਕਰਨਾ ਜਾਰੀ ਰੱਖਣਾ ਹੈ।

ਦੱਸ ਦੇਈਏ ਕੇ MI ਨੇ ਇਸ ਵਕਤ 6 ਓਵਰਾਂ ਮਗਰੋਂ ਇੱਕ ਵਿਕਟ ਦੇ ਨੁਕਸਾਨ ਤੇ 56 ਦੌੜਾਂ ਬਣਾਈਆਂ ਹਨ।ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ ਲੱਗਾ ਹੈ। ਕਾਰਤਿਕ ਤਿਆਗੀ ਨੇ ਡੀ ਕੌਕ ਨੂੰ ਪਵੇਲੀਅਨ ਭੇਜ ਦਿੱਤਾ ਹੈ। ਕਾਰਤਿਕ ਤਿਆਗੀ ਨੇ ਆਪਣੇ ਪਹਿਲੇ ਮੈਚ ਦੇ ਪਹਿਲੇ ਹੀ ਓਵਰ ਵਿੱਚ ਰਾਜਸਥਾਨ ਨੂੰ ਵੱਡੀ ਸਫਲਤਾ ਦਿੱਤੀ ਹੈ। ਡਿ ਕੌਕ 15 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਆਊਟ ਹੋਏ। ਇਸ ਪਾਰੀ ਦੌਰਾਨ ਉਸ ਨੇ 3 ਚੌਕੇ ਅਤੇ ਇਕ ਛੱਕਾ ਲਗਾਇਆ।

Related posts

ਸਿਆਸਤ ਦੇ ਮੈਦਾਨ ’ਚ ਨਿੱਤਰੇ ਖਿਡਾਰੀ

On Punjab

ਵਿਰਾਟ ਕੋਹਲੀ ਦੀ ਕਪਤਾਨੀ ‘ਚ ਵਰਲਡ ਕੱਪ ‘ਚ ਪਾਕਿਸਤਾਨ ਦੇ ਹੱਥੋਂ ਪਹਿਲੀ ਵਾਰ ਹਾਰਿਆ ਭਾਰਤ, ਗੌਰਵਮਈ ਇਤਿਹਾਸ ‘ਚ ਲੱਗਿਆ ਦਾਗ਼

On Punjab

Euro 2021 ਤੋਂ ਬਾਹਰ ਹੋਣ ਬਾਅਦ ਰੋਨਾਲਡੋ ਨੇ ਬੈਲਜੀਅਮ ਦੇ ਗੋਲਕੀਪਰ ਨੂੰ ਗਲੇ ਲਾ ਕੇ ਕਿਹਾ- ‘ਲੱਕੀ, ਆਹਾ..’ Viral Video

On Punjab