66.16 F
New York, US
November 9, 2024
PreetNama
ਰਾਜਨੀਤੀ/Politics

ਕੋਰੋਨਾ ਰੋਕਥਾਮ ਲਈ ਮੋਦੀ ਕਰਨਗੇ ਜਨ ਅੰਦੋਲਨ ਦਾ ਆਗਾਜ਼

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਰੋਕਥਾਮ ਲਈ ਵੀਰਵਾਰ ਯਾਨੀ ਅੱਜ ਜਨ ਅੰਦੋਲਨ ਦਾ ਆਗਾਜ਼ ਕਰਨਗੇ। ਅਕਤੂਬਰ ਤੋਂ ਦਸੰਬਰ ਤਕ ਤਿਉਹਾਰਾਂ ਦੇ ਮੌਸਮ ਨੂੰ ਦੇਖਦਿਆਂ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਣ ਵਾਲੇ ਇਸ ਅਭਿਆਨ ‘ਚ ਨਵਰਾਤਰੇ, ਦੁਰਗਾ ਪੂਜਾ, ਛਠ ਪੂਜਾ, ਦੀਵਾਲੀ, ਦੁਸਹਿਰਾ, ਕ੍ਰਿਸਮਿਸ ਤੇ ਸਰਦੀਆਂ ‘ਚ ਕੋਰੋਨਾ ਤੋਂ ਬਚਾਅ ਕਿਵੇਂ ਕਰੀਏ ਇਸ ‘ਤੇ ਫੋਕਸ ਰਹੇਗਾ।

ਇਸ ਦੇ ਨਾਲ ਹੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਦੀ ਮਾਰ ਝੱਲ ਰਹੀ ਅਰਥ ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਸ਼ੁਰੂ ਕੀਤੀਆਂ ਗਤੀਵਿਧੀਆਂ ‘ਚ ਲੋਕਾਂ ਦੀ ਆਵਾਜਾਈ ‘ਚ ਵਾਧੇ ਨੂੰ ਦੇਖਦਿਆਂ ਇਹ ਅਭਿਆਨ ਚਲਾਇਆ ਜਾਵੇਗਾ। ਤਿਉਹਾਰਾਂ ‘ਤੇ ਧਾਰਮਿਕ ਤੇ ਸਮਾਜਿਕ ਆਯੋਜਨਾਂ ‘ਚ ਵੱਡੇ ਪੱਧਰ ‘ਤੇ ਲੋਕ ਇਕੱਠੇ ਹੁੰਦੇ ਹਨ। ਅਜਿਹੇ ‘ਚ ਅਭਿਆਨ ਦਾ ਮਕਸਦ ਕੋਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਅਭਿਆਨ ‘ਚ ਲੋਕਾਂ ਨੂੰ ਆਪਣੇ ਪੱਧਰ ‘ਤੇ ਹਿੱਸੇਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਜਾਵੇਗੀ। ਜਿਸ ‘ਚ ਮਾਸਕ ਪਹਿਣਨਾ, ਸਰੀਰਕ ਦੂਰੀ ਬਣਾਈ ਰੱਖਣਾ ਤੇ ਸਫਾਈ ਰੱਖਣ ‘ਚ ਯਤਨਾਂ ਨੂੰ ਬੜਾਵਾ ਦੇਣਾ ਆਦਿ ਸ਼ਾਮਲ ਹੈ।

Related posts

ਬੇਨਾਮੀ ਜਾਇਦਾਦ ਮਾਮਲਾ : ਰਾਬਰਟ ਵਾਡਰਾ ਦੇ ਘਰ ’ਚ ਦੂਜੇ ਦਿਨ ਵੀ ਪਹੁੰਚ ਆਈਟੀ ਵਿਭਾਗ ਦੇ ਅਧਿਕਾਰੀ

On Punjab

ਪੰਜਾਬੀ ਘਰ ਆਏ ਮਹਿਮਾਨਾਂ ਦੀ ਬੇਇੱਜ਼ਤੀ ਨਹੀਂ ਕਰਦੇ, ਪ੍ਰਧਾਨ ਮੰਤਰੀ ਲਈ ਮੈਂ ਆਪਣਾ ਖ਼ੂਨ ਡੋਲ੍ਹਣ ਲਈ ਵੀ ਤਿਆਰ ਹਾਂ : ਚੰਨੀ

On Punjab

8 ਸਹਿਕਾਰੀ ਬੈਂਕਾਂ ਬਣੀਆਂ RBI ਦੀਆਂ ਸ਼ਿਕਾਰ, ਲਗਾਇਆ ਲੱਖਾਂ ਰੁਪਏ ਦਾ ਜ਼ੁਰਮਾਨਾ

On Punjab