ਅਹਿਮਦਾਬਾਦ: ਸਾਬਕਾ ਭਾਰਤੀ ਕਪਤਾਨ ਮਹੇਂਦਰ ਸਿੰਘ ਧੋਨੀ ਦੀ ਪੰਜ ਸਾਲ ਦੀ ਧੀ ਨੂੰ ਕਥਿਤ ਤੌਰ ‘ਤੇ ਧਮਕੀ ਦੇਣ ਵਾਲੇ 16 ਸਾਲਾਂ ਨੌਜਵਾਨ ਨੂੰ ਐਤਵਾਰ ਗੁਜਰਾਤ ਦੇ ਮੁੰਦਰਾ ਤੋਂ ਕਾਬੂ ਕੀਤਾ ਗਿਆ।
ਕੱਛ ਪੁਲਿਸ ਸੁਪਰਟੇਂਡੈਂਟ ਸੌਰਭ ਸਿੰਘ ਨੇ ਕਿਹਾ, 12ਵੀਂ ਜਮਾਤ ਦੇ ਵਿਦਿਆਰਥੀ ਨੂੰ ਧੋਨੀ ਦੇ ਇੰਸਟਾਗ੍ਰਾਮ ‘ਤੇ ਕੁਝ ਦਿਨ ਪਹਿਲਾਂ ਪੋਸਟ ਕੀਤੇ ਧਮਕੀ ਦੇ ਮੈਸੇਜ ਸਬੰਧੀ ਪੁੱਛਗਿਛ ਲਈ ਹਿਰਾਸਤ ‘ਚ ਲਿਆ ਗਿਆ ਹੈ।
ਪੁਲਿਸ ਨੇ ਕਿਹਾ ਮੁਲਜ਼ਮ ਨੇ ਸਵੀਕਾਰ ਕੀਤਾ ਉਸਨੇ ਕੋਲਕਾਤਾ ਨਾਈਟ ਰਾਈਡਰਸ ਤੇ ਚੇਨੱਈ ਸੁਪਰਕਿੰਗਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ ‘ਤੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ। ਸਿੰਘ ਨੇ ਕਿਹਾ ਰਾਂਚੀ ਪੁਲਿਸ ਨੇ ਇਸ ਲੜਕੇ ਸਬੰਧੀ ਕੱਛ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਸੀ।