PreetNama
ਖੇਡ-ਜਗਤ/Sports News

ਹਾਰਦਿਕ ਪਾਂਡਿਆ ਦੀ ਮੰਗੇਤਰ ਨੇ ਬੇਟੇ ਨਾਲ ਮਸਤੀ ਦੀ ਵੀਡੀਓ ਕੀਤੀ ਸ਼ੇਅਰ, ਕੇਐਲ ਰਾਹੁਲ ਤੇ ਕਰੂਨਾਲ ਪਾਂਡਿਆ ਨੇ ਵੀ ਜਤਾਇਆ ਪਿਆਰ

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੀ ਮੰਗੇਤਰ ਤੇ ਮਾਡਲ ਨਤਾਸ਼ਾ ਸਟੈਨਕੋਵਿਕ ਨੇ ਐਤਵਾਰ ਨੂੰ ਆਪਣੇ ਬੇਟੇ ਨਾਲ ਮਸਤੀ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ‘ਚ ਉਸ ਦਾ ਬੇਟਾ ਅਗਸਤਿਆ ਨਤਾਸ਼ਾ ਦੀ ਨੱਕ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਸਟਾਗ੍ਰਾਮ ‘ਤੇ ਇਸ ਪਿਆਰੀ ਵੀਡੀਓ ਨੂੰ ਪਾਉਂਦੇ ਹੀ ਲੱਖਾਂ ਫੈਨਸ ਨੇ ਉਸ ‘ਤੇ ਪਿਆਰ ਲੁਟਾਉਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਕ੍ਰਿਕਟਰ ਕੇ ਐਲ ਰਾਹੁਲ ਅਤੇ ਕ੍ਰੂਨਾਲ ਪਾਂਡਿਆ ਨੇ ਵੀ ਦਿਲ ਦੇ ਇਮੋਜੀ ਕਮੈਂਟ ਕਰ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹੁਣ ਤਕ, ਲਗਭਗ 10 ਲੱਖ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ। ਹਜ਼ਾਰਾਂ ਫੈਨਸ ਨੇ ਬੇਟੇ ਦੇ ਇਸ ਵੀਡੀਓ ‘ਤੇ ਕਮੈਂਟ ਕੀਤੇ ਹਨ ਤੇ ਆਪਣੀ ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਗਸਤਾ ਵਾਰ-ਵਾਰ ਨਤਾਸ਼ਾ ਦੀ ਨੱਕ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦੇ ਨਾਲ ਹੀ ਨਤਾਸ਼ਾ ‘ਮਮਾਜ ਨੱਕ’ ਕਹਿੰਦੀ ਨਜ਼ਰ ਆ ਰਹੀ ਹੈ। ਨਤਾਸ਼ਾ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਦਿਲ ਦਾ ਇਮੋਜੀ ਲਗਾਇਆ ਹੈ। ਨਤਾਸ਼ਾ ਅਤੇ ਪਾਂਡਿਆ ਦਾ ਬੇਟਾ 3 ਮਹੀਨੇ ਦੀ ਵੀ ਨਹੀਂ ਹਨ, ਇਸ ਲਈ ਫੈਨਸ ਉਸ ਦੀ ਮਜ਼ੇਦਾਰ ਵੀਡੀਓ ਦੇਖ ਕੇ ਬਹੁਤ ਖੁਸ਼ ਹੋਏ। ਨਤਾਸ਼ਾ ਅਕਸਰ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ 24 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।

Related posts

1983 ਬਾਅਦ ਵਿਸ਼ਵ ਕੱਪ ’ਚ ਇੰਗਲੈਂਡ ਦੀ ਧਰਤੀ ਉਤੇ ਪਹਿਲਾ ਮੈਚ ਜਿੱਤਿਆ

On Punjab

IND vs NZ: ਸੁਪਰ ਓਵਰ ਦੇ ਕਮਾਲ ਨਾਲ ਵਿਰਾਟ ਕੋਹਲੀ ਦੇ ਦਿਲ ‘ਚੋਂ ਨਿਕਲੇ ਇਹ ਸ਼ਬਦ

On Punjab

ਕੋਰੋਨਾ ਵਿਰੁੱਧ ਲੜਾਈ ਦੇ ਮੈਦਾਨ ‘ਚ ਉੱਤਰਿਆ ਹਿਟਮੈਨ

On Punjab