ਵਿਗਿਆਨੀਆਂ ਨੇ ਚੰਨ ਦੀ ਸਤ੍ਹਾ ‘ਤੇ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਵੱਧ ਮਾਤਰਾ ‘ਚ ਪਾਣੀ ਮੌਜੂਦ ਹੋਣ ਦੀ ਪਹਿਲੀ ਵਾਰ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਥੇ ਸਿੱਧੀ ਸੂਰਜ ਦੀ ਰੋਸ਼ਨੀ ਪਹੁੰਚਦੀ ਹੈ, ਉਥੇ ਇਹ ਪਾਣੀ ਮੌਜੂਦ ਹੈ। ਉਨ੍ਹਾਂ ਅਨੁਸਾਰ ਇਸ ਪਾਣੀ ਦਾ ਇਸਤੇਮਾਲ ਭਵਿੱਖ ਦੇ ਮਾਨਵ ਮਿਸ਼ਨ ਲਈ ਕੀਤਾ ਜਾ ਸਕਦਾ ਹੈ। ਨਾਲ ਹੀ ਇਸਦਾ ਪ੍ਰਯੋਗ ਪੀਣ ਤੇ ਰਾਕੇਟ ਬਾਲਣ ਉਤਪਾਦਨ ਲਈ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਪਿਛਲੀ ਸੋਧ ‘ਚ ਚੰਨ ‘ਤੇ ਲੱਖਾਂ ਟਨ ਬਰਫ਼ ਦੇ ਸੰਕੇਤ ਮਿਲ ਚੁੱਕੇ ਹਨ ਜੋ ਕਿ ਇਸਦੇ ਧਰੁਵੀ ਖੇਤਰਾਂ ਦੇ ਸਥਾਈ ਰੂਪ ਨਾਲ ਮੌਜੂਦ ਹੈ।
ਨੇਚਰ ਐਸਟ੍ਰੋਨਾਮੀ ‘ਚ ਪ੍ਰਕਾਸ਼ਿਤ ਦੋ ਨਵੀਂਆਂ ਰਿਸਰਚਾਂ ‘ਚ ਚੰਨ ‘ਤੇ ਪਾਣੀ ਦੀ ਮੌਜੂਦਗੀ ਦੇ ਲੈਵਲ ਨੂੰ ਪਹਿਲਾਂ ਦੇ ਅਨੁਮਾਨ ਤੋਂ ਜ਼ਿਆਦਾ ਪਾਇਆ ਗਿਆ ਹੈ। ਇਸ ਨਵੀਂ ਸੋਧ ‘ਤੇ ਯੂਨੀਵਰਸਿਟੀ ਆਫ ਕੋਲਾਰਾਡੋ ਦੇ ਵਿਗਿਆਨੀਆਂ ਦੀ ਟੀਮ ਦੇ ਮੈਂਬਰ ਪਾੱਲ ਹਾਈਨ ਦਾ ਕਹਿਣਾ ਹੈ ਕਿ ਚੰਨ ‘ਤੇ 40 ਹਜ਼ਾਰ ਵਰਗ ਕਿਲੋਮੀਟਰ ਤੋਂ ਕਿਤੇ ਜ਼ਿਆਦਾ ਖੇਤਰ ‘ਚ ਬਰਫ਼ ਦੇ ਰੂਪ ‘ਚ ਪਾਣੀ ਹੋਣ ਦੀ ਸੰਭਾਵਨਾ ਹੈ। ਇਸਤੋਂ ਪਹਿਲਾਂ ਸੂਰਜ ਦੀ ਰੋਸ਼ਨੀ ਪੈਣ ਵਾਲੀ ਸਤ੍ਹਾ ‘ਤੇ ਪਾਣੀ ਦੀ ਸੰਭਾਵਨਾ ‘ਤੇ ਸੁਝਾਅ ਦਿੱਤੇ ਗਏ ਸੀ ਪਰ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਸੀ।
ਮੈਰੀਲੈਂਡ ‘ਚ ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ‘ਚ ਫੇਲੋ ਕੇਸੀ ਹਾਨੀਬਲ ਅਨੁਸਾਰ ਚੰਨ ‘ਤੇ ਮੌਜੂਦ ਅਣੂ ਕਾਫੀ ਦੂਰ-ਦੂਰ ਤਕ ਮੌਜੂਦ ਹਨ। ਇਹ ਨਾ ਲਿਕੁਅਡ ਹਨ ਨਾ ਹੀ ਸਾਲਿਡ ਰੂਪ ‘ਚ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਨ ‘ਤੇ ਜਿਸ ਥਾਂ ‘ਤੇ ਪਾਣੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਹ ਕੋਈ ਪਾਣੀ ਦਾ ਗੱਡਾ ਨਹੀਂ ਹੈ। ਨਾਸਾ ਦੇ ਡਾਇਰੈਕਟੋਰੇਟ ਆਫ ਸਾਇੰਸ ‘ਚ ਐਸਟ੍ਰੋਫਿਜ਼ਿਕਸ ਡਿਪਾਰਟਮੈਂਟ ਦੇ ਡਾਇਰੈਕਟਰ ਪਾੱਲ ਹਰਟਜ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਗੱਲ ਦੇ ਸੰਕੇਤ ਪਹਿਲਾਂ ਤੋਂ ਮੌਜੂਦ ਹਨ ਕਿ ਜਿਸਨੂੰ ਅਸੀਂ ਪਾਣੀ ਦੇ ਰੂਪ ‘ਚ ਜਾਣਦੇ ਹਾਂ, ਉਹ ਚੰਦਰਮਾ ਦੀ ਸਤ੍ਹਾ ‘ਤੇ ਸੂਰਜ ਵੱਲ ਮੌਜੂਦ ਹੋ ਸਕਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਇਹ ਉਥੇ ਹੈ।
ਇਹ ਖੋਜ ਚੰਦਰਮਾ ਦੀ ਸਤ੍ਹਾ ‘ਤੇ ਸਾਡੀ ਸਮਝ ਨੂੰ ਚੁਣੌਤੀ ਦਿੰਦੀ ਹੈ। ਇਸ ਨਾਲ ਸਾਨੂੰ ਹੋਰ ਗਹਿਰਾਈ ‘ਚ ਪੁਲਾੜ ਦੀ ਖੋਜ ਕਰਨ ਦੀ ਪ੍ਰੇਰਨਾ ਮਿਲਦੀ ਹੈ। ਦੂਸਰੇ ਅਧਿਐਨ ਲਈ ਵਿਗਿਆਨੀਆਂ ਨੇ ਸਟ੍ਰੇਟੋਸਿਫਅਰ ਆਬਜਰਬੇਟਰੀ ਫਾਰ ਇੰਫ੍ਰਾਰੇਡ ਐਸਟ੍ਰੋਨਾਮੀ (ਸੋਫਿਆ) ਦੀ ਮਦਦ ਲਈ ਹੈ। ਨਾਸਾ ਅਨੁਸਾਰ ਸੋਫਿਆ ਨੇ ਚੰਦਰਮਾ ਦੇ ਦੱਖਣੀ ਗੋਲਾ-ਅਰਧ ‘ਚ ਸਥਿਤ, ਧਰਤੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਗੱਡਿਆਂ ‘ਚੋਂ ਇਕ ਕਲੇਵਿਅਸ ਕ੍ਰੇਟਰ ‘ਚ ਪਾਣੀ ਦੇ ਅਣੂਆਂ ਦਾ ਪਤਾ ਲਗਾਇਆ ਹੈ। ਸੋਫਿਆ ਨਾਸਾ ਅਤੇ ਜਰਮਨ ਏਅਰੋਸਪੇਸ ਸੈਂਟਰ ਦੀ ਸਾਂਝੀ ਯੋਜਨਾ ਹੈ।