32.97 F
New York, US
February 23, 2025
PreetNama
ਰਾਜਨੀਤੀ/Politics

ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਇਕਜੁੱਟ, 5 ਨੰਵਬਰ ਨੂੰ ਪੂਰੇ ਦੇਸ਼ ‘ਚ ਚੱਕਾ ਜਾਮ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ 250 ਕਿਸਾਨ ਜਥੇਬੰਦੀਆਂ ਦੀ ਰਾਜਧਾਨੀ ਦਿੱਲੀ ‘ਚ ਮੀਟਿੰਗ ਹੋਈ, ਜਿਸ ਦੌਰਾਨ 5 ਨੰਵਬਰ, 2020 ਨੂੰ ਦੇਸ਼ ਭਰ ‘ਚ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ।

ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇੱਕੋ ਫਾਰਮੁਲਾ ਹੈ ਝੂਠ ਬੋਲਣਾ। ਅੱਜ ਦੀ ਮੀਟਿੰਗ ਮਗਰੋਂ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਏਗਾ।

ਕਿਸਾਨ ਜਥੇਬੰਦੀਆਂ ਪੰਜਾਬ ਤੋਂ ਸ਼ੁਰੂ ਹੋਏ ਸੰਘਰਸ਼ ਦੇ ਸਹਾਰੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਮਬੰਦ ਕਰਨਾ ਚਾਹੁੰਦੀਆਂ ਹਨ। ਅੱਜ ਮੀਟਿੰਗ ਵਿੱਚ ਤੈਅ ਹੋਇਆ ਕਿ ਇਸ ਸੰਘਰਸ਼ ਨੂੰ ਕੌਮੀ ਪੱਧਰ ‘ਤੇ ਲੜਿਆ ਜਾਵੇ।

Related posts

ਕਪਿਲ ਸ਼ਰਮਾ ਨੇ ਫਿਲਮ “ਕਿਸ ਕਿਸਕੋ ਪਿਆਰ ਕਰੂੰ 2” ਦੀ ਸ਼ੂਟਿੰਗ ਸ਼ੁਰੂ ਕੀਤੀ

On Punjab

ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ

On Punjab

Let us be proud of our women by encouraging and supporting them

On Punjab