29.88 F
New York, US
January 6, 2025
PreetNama
ਸਿਹਤ/Health

ਬੁਰੀ ਖ਼ਬਰ! ਰੂਸ ਨੇ ਰੋਕਿਆ ਕੋਰੋਨਾ ਵੈਕਸੀਨ ਦਾ ਪ੍ਰੀਖਣ

ਮਾਸਕੋ: ਰੂਸ ’ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ। ਟੀਕੇ ਦੀ ਵਧੇਰੇ ਮੰਗ ਤੇ ਡੋਜ਼ ਦੀ ਕਮੀ ਕਰਕੇ ਨਵੇਂ ਵਲੰਟੀਅਰਜ਼ ਵਿੱਚ ਕੋਰੋਨਾ ਵੈਕਸੀਨ ਦੇ ਪ੍ਰੀਖਣ ਉੱਤੇ ਅਚਾਨਕ ਰੋਕ ਲਾ ਦਿੱਤੀ ਗਈ ਹੈ। ਮਾਸਕੋ ਤੋਂ ਰਾਇਟਰਜ਼ ਨੇ ਵੈਕਸੀਨ ਦਾ ਪ੍ਰੀਖਣ ਕਰਨ ਵਾਲੀ ਇੱਕ ਫ਼ਰਮ ਦੇ ਨੁਮਾਇੰਦੇ ਦੇ ਹਵਾਲੇ ਨਾਲ ਦੱਸਿਆ ਕਿ ਕੋਰੋਨਾਵੈਕਸੀਨ ਯੋਜਨਾ ਉੱਤੇ ਰੋਕ ਲਾਉਣਾ ਰੂਸ ਲਈ ਵੱਡਾ ਝਟਕਾ ਹੈ।

ਰੂਸ ਵਿੱਚ ਕੋਰੋਨਾ ਵੈਕਸੀਨ ‘ਸਪੂਤਨਿਕ ਵੀ’ (Sputnik V) ਦਾ 85% ਲੋਕਾਂ ਉੱਤੇ ਕੋਈ ਮਾੜਾ ਅਸਰ ਨਹੀਂ ਵੇਖਿਆ ਗਿਆ। ਇਹ ਵੈਕਸੀਨ ਤਿਆਰ ਕਰਨ ਵਾਲੇ ਗਾਮਲੇਆ ਖੋਜ ਕੇਂਦਰ ਦੇ ਮੁਖੀ ਅਲੈਗਜ਼ੈਂਡਰ ਗਿਟਸਬਰਗ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫ਼ੈਕਟਸ ਸਿਰਫ਼ 15 ਫ਼ੀਸਦੀ ਲੋਕਾਂ ਉੱਤੇ ਵੇਖੇ ਗਏ ਹਨ। ਇਸ ਵੈਕਸੀਨ ਦੇ ਤੀਜੇ ਗੇੜ ਦੇ ਪ੍ਰੀਖਣ ਚੱਲ ਰਹੇ ਹਨ।

ਭਾਰਤ ’ਚ ਰੂਸ ਦੀ ਕੋਰੋਨਾ ਵੈਕਸੀਨ ਦਾ ਪ੍ਰੀਖਣ ਮਾਰਚ ਮਹੀਨੇ ਤੱਕ ਖ਼ਤਮ ਹੋ ਸਕਦਾ ਹੈ। ਇਹ ਪ੍ਰੀਖਣ ਹੈਦਰਾਬਾਦ ਦੀ ਇੱਕ ਫ਼ਾਰਮਾ ਕੰਪਨੀ ਡਾ. ਰੈੱਡੀ ਕਰ ਰਹੀ ਹੈ। ਇਸ ਕੰਪਨੀ ਦੇ CEO ਈਰੇਜ਼ ਇਜ਼ਰਾਇਲ ਨੇ ਕਿਹਾ ਕਿ ਰੂਸੀ ਵੈਕਸੀਨ ਦੇ ਤੀਜੇ ਗੇੜ ਦਾ ਮਨੁੱਖੀ ਪ੍ਰੀਖਣ ਮਾਰਚ 2021 ਤੱਕ ਮੁਕੰਮਲ ਹੋਣ ਦੀ ਆਸ ਹੈ।

ਰੂਸ ਨੇ ਆਪਣੀ ‘ਸਪੂਤਨਿਕ ਵੀ’ ਵੈਕਸੀਨ ਦੇ ਤੀਜੇ ਗੇੜ ਦੇ ਪ੍ਰੀਖਣ ਲਈ ਭਾਰਤ ਦੀ ਫ਼ਾਰਮਾ ਕੰਪਨੀ ‘ਡਾ. ਰੈੱਡੀ ਲੈਬਜ਼’ ਨਾਲ ਹੱਥ ਮਿਲਾਇਆ ਹੈ। ਇਸ ਦੇ ਪ੍ਰੀਖਣ ਲਈ ਡ੍ਰੱਗ ਕੰਟਰੋਲਰ ਜਨਰਲ ਆੱਫ਼ ਇੰਡੀਆ (DCGI) ਨੇ ਪ੍ਰਵਾਨਗੀ ਦੇ ਦਿੱਤੀ ਹੈ। ਇੰਡੀਅਨ ਕੌਂਸਲ ਆੱਫ਼ ਮੈਡੀਕਲ ਰਿਸਰਚ (ICMR) ਤੋਂ ਵੀ ਇਸ ਲਈ ਸਹਿਮਤੀ ਮਿਲ ਚੁੱਕੀ ਹੈ। ਹੁਣ ਦੇਸ਼ ਦੇ 12 ਸਰਕਾਰੀ ਤੇ ਨਿਜੀ ਸੰਸਥਾਨਾਂ ਵਿੱਚ ਨਾਲੋ–ਨਾਲ ਵੈਕਸੀਨ ਦਾ ਪ੍ਰੀਖਣ ਸ਼ੁਰੂ ਹੋਵੇਗਾ। ਇਨ੍ਹਾਂ ਵਿੱਚ GSVM ਮੈਡੀਕਲ ਕਾਲਜ ਸਮੇਤ ਪੰਜ ਸਰਕਾਰੀ ਤੇ ਛੇ ਨਿਜੀ ਸੰਸਥਾਨ ਹਨ।

Related posts

Cancer Latest News: ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਵਧਾਓ ਸਰੀਰ ‘ਚ ਵਿਟਾਮਿਨ-ਡੀ ਦਾ ਪੱਧਰ, ਪੜ੍ਹੋ ਤਾਜ਼ਾ ਖੋਜ ਦੀਆਂ ਵੱਡੀਆਂ ਗੱਲਾਂ

On Punjab

Coronavirus Pandemic : ਹਵਾ ’ਚ ਆਉਂਦੇ ਹੀ ਮਿੰਟਾਂ ’ਚ ਬੇਜਾਨ ਹੋ ਜਾਂਦੈ ਕੋਰੋਨਾ ਵਾਇਰਸ, ਨਵੀਂ ਰਿਸਰਚ ਦਾ ਖ਼ੁਲਾਸਾ

On Punjab

Difference Between Paneer And Tofu: ਕੀ ਤੁਸੀਂ ਜਾਣਦੇ ਹੋ ਟੋਫੂ ਤੇ ਪਨੀਰ ‘ਚ ਕੀ ਹੈ ਫਰਕ? ਜਾਣ ਕੇ ਰਹਿ ਜਾਓਗੇ ਹੈਰਾਨ

On Punjab