ਮੁੰਬਈ ਪੁਲਿਸ ਨੇ ਬੁੱਧਵਾਰ ਸਵੇਰੇ ਰੀਪਬਲਿਕ ਟੀਵੀ ਦੇ ਐਡੀਟਰ ਅਰਨਬ ਗੋਸਵਾਮੀ ਨੂੰ ਉਨ੍ਹਾਂ ਦੇ ਘਰ ਤੋਂ ਹਿਰਾਸਤ ‘ਚ ਲੈ ਲਿਆ। ਇਸ ਨੂੰ ਲੈ ਕੇ ਅਰਨਬ ਨੇ ਮੁੰਬਈ ਪੁਲਿਸ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਏਐੱਨਆਈ ਦੁਆਰਾ ਰਿਪਬਲਿਕ ਟੀਵੀ ਵੱਲੋਂ ਦਿਖਾਏ ਗਏ ਅਰਨਬ ਦੇ ਘਰ ਦੇ ਇਕ ਲਾਈਵ ਫੁਟੇਜ ਨੂੰ ਦਿਖਾਇਆ ਗਿਆ ਜਿਸ ‘ਚ ਪੁਲਿਸ ਤੇ ਅਰਨਬ ‘ਚ ਝੜਪ ਹੁੰਦੇ ਦਿਖ ਰਹੀ ਸੀ।ਪੁਲਿਸ ਨੇ ਅਰਨਬ ਗੋਸਵਾਮੀ ਨੂੰ ਦੋ ਸਾਲ ਪੁਰਾਣੇ ਇੰਟੀਰੀਅਰ ਡਿਜਾਈਨਰ ਦੀ ਆਤਮਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੋਂ ਇਸ ਮਾਮਲੇ ‘ਚ ਫਿਰ ਤੋਂ ਜਾਂਚ ਦੇ ਆਦੇਸ਼ ਦਿੱਤੇ ਗਏ ਸੀ। ਇਸ ਗ੍ਰਿਫਤਾਰੀ ‘ਤੇ ਦੇਸ਼ ਦੇ ਤਮਾਮ ਮੰਤਰੀਆਂ ਦੀ ਪ੍ਰਤਿਕਿਰਿਆ ਸਾਹਮਣੇ ਆ ਰਹੀ ਹੈ।
Reaction on Arnab Goswami Arrest: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਇਕ ਵਾਰ ਫਿਰ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਹੈ। ਰੀਪਬਲਿਕ ਟੀਵੀ ਤੇ ਅਰਨਬ ਗੋਸਵਾਮੀ ਖ਼ਿਲਾਫ਼ ਸੂਬੇ ਦੀ ਸੱਤਾ ਦਾ ਦੁਰਵਰਤੋਂ ਵਿਅਕਤੀਗਤ ਸੁਤੰਤਰਤਾ ਤੋ ਲੋਕਤੰਤਰ ਦੇ ਚੌਥੇ ਸਤੰਭ ‘ਤੇ ਹਮਲਾ ਹੈ। ਇਹ ਸਾਨੂੰ ਐਂਮਰਜੈਂਸੀ ਦੀ ਯਾਦ ਦਿਵਾਉਂਦੀ ਹੈ। ਫ੍ਰੀ ਪ੍ਰੈੱਸ ‘ਤੇ ਇਸ ਹਮਲੇ ਦਾ ਵਿਰੋਧ ਹੋਵੇਗੀ।
ਕਾਨੂੰਨ ਤੇ ਨਿਆਂ, ਸੰਚਾਰ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਈ ਅਸਹਿਮਤ ਹੋ ਸਕਦਾ ਹੈ ਬਹਿਸ ਕਰ ਸਕਦਾ ਹੈ ਤੇ ਸਵਾਲ ਵੀ ਪੁੱਛ ਸਕਦਾ ਹੈ। ਅਰਨਬ ਗੋਸਵਾਮੀ ਵਰਗੇ ਪੱਤਰਕਾਰ ਨੂੰ ਪੁਲਿਸ ਪਾਵਰ ਦੀ ਦੁਰਵਰਤੋਂ ਕਰ ਕੇ ਗ੍ਰਿਫਤਾਰ ਕਰਨਾ ਕਿਉਂਕਿ ਉਹ ਸਵਾਲ ਪੁੱਛ ਰਹੇ ਹਨ ਇਹ ਅਜਿਹੀ ਘਟਨਾ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ।