ਕਮਰਸ਼ੀਅਲ ਏਅਰਲਾਈਨ ‘ਸਕਾਈਵੈਸਟ’ ਦੀ ਉਡਾਣ ਵਿੱਚ ਇੱਕੋ ਸਮੇਂ ਪਾਇਲਟ ਬਣਨ ਵਾਲੀ ਮਾਂ-ਧੀ ਦੀ ਦੀ ਪਹਿਲੀ ਜੋੜੀ ਵਜੋਂ ਸੂਜੀ ਗੈਰੇਟ ਤੇ ਡੋਨਾ ਗੈਰੇਟ ਨੇ ਇਤਿਹਾਸ ਰਚ ਦਿੱਤਾ ਹੈ। ਉਂਝ ਤਾਂ ਸਮੁੱਚਾ ਗੈਰੇਟ ਪਰਿਵਾਰ ਹੀ ਪਾਇਲਟਾਂ ਦਾ ਪਰਿਵਾਰ ਹੈ। ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦੇ ਦੋਵੇਂ ਬੱਚੇ ਵੀ ਬਾਕਾਇਦਾ ਸਿਖਲਾਈ ਪ੍ਰਾਪਤ ਪਾਇਲਟ ਹਨ। ਕੈਪਟਨ ਗੈਰੇਟ ਨੇ ਦੂਜੀ ਵਾਰ ਇਤਿਹਾਸ ਰਚਿਆ ਹੈ। ਉਹ ‘ਸਕਾਈਵੈਸਟ’ ’ਚ ਕੰਮ ਕਰਨ ਵਾਲੀਆਂ ਪਹਿਲੀਆਂ ਦਰਜ ਕੁ ਮਹਿਲਾ ਪਾਇਲਟਾਂ ਵਿੱਚੋਂ ਇੱਕ ਹਨ ਤੇ ਪਿਛਲੇ 30 ਸਾਲਾਂ ਤੋਂ ਏਅਰਲਾਈਨ ਨਾਲ ਉਡਾਣ ਭਰਦੇ ਆ ਰਹੇ ਹਨ। ਮਾਂ ਤੇ ਧੀ ਦੀ ਕਹਾਣੀ ਕਈ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਉੱਤੇ ਆਨਲਾਈਨ ਵਿਖਾਈ ਗਈ ਤੇ ਉਹ ਵਾਇਰਲ ਹੋ ਗਈ।
ਫ਼ਸਟ ਆਫ਼ਸਰ ਧੀ ਦੀ ਪਰਵਰਿਸ਼ ਕਰਨ ਤੋਂ ਇਲਾਵਾ ਕੈਪਟਨ ਸੂਜੀ ਗੈਰੇਟ ਦੇ ਪਤੀ ਡਗ ਅਮਰੀਕਨ ਏਅਰਲਾਈਨਜ਼ ਦੇ ਪਾਇਲਟ ਹੈ ਤੇ ਉਨ੍ਹਾਂ ਦਾ ਪੁੱਤਰ ਮਾਰਕ ਵੀ ਇਸ ਵੇਲੇ ਪਾਇਲਟ ਦੀ ਟ੍ਰੇਨਿੰਗ ਲੈ ਰਿਹਾ ਹੈ। ‘ਸਕਾਈਵੈਸਟ’ ਏਅਰਲਾਈਨਜ਼ ਦੇ ਅਧਿਕਾਰਤ ਬਲੌਗ ਨਾਲ ਇੰਟਰਵਿਊ ’ਚ ਕੈਪਟਨ ਨੇ ਆਪਣੇ ਪਰਿਵਾਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇੱਕੋ ਦਫ਼ਤਰ ’ਚ ਇੱਕ-ਦੂਜੇ ਪਰਿਵਾਰਕ ਮੈਂਬਰ ਨੂੰ ਬੈਠੇ ਵੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ।ਡੋਨਾ ਗੈਰੇਟ ਨੇ ਇੱਕ ਪਾਇਲਟ ਦੇ ਘਰ ਵਿੱਚ ਰਹਿਣ ਬਾਰੇ ਆਪਣੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਉਨ੍ਹਾਂ ਨੂੰ ਸਦਾ ਜ਼ਿੰਦਗੀ ਦਾ ਪੂਰਾ ਫ਼ਾਇਦਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਉਸ ਨੇ ਕਿਹਾ,‘ਮੈਂ ਆਪਣੇ ਮਾਤਾ-ਪਿਤਾ ਦੇ ਜਨੂੰਨ ਤੇ ਉਡਾਣ ਲਈ ਪਿਆਰ ਕਾਰਣ ਉਡਾਣ ਭਰਨ ਦਾ ਫ਼ੈਸਲਾ ਲਿਆ। ਮੌਮ ਤੇ ਡੈਡ ਨੇ ਵੀ ਇਸ ਨੂੰ ਕਾਫ਼ੀ ਮਜ਼ੇਦਾਰ ਬਣਾ ਦਿੱਤਾ। ਮੈਨੂੰ ਦੁਨੀਆ ਦੀਆਂ ਬਹੁਤ ਸਾਰੀਆਂ ਯਾਤਰਾਵਾਂ ਕਰਨੀਆਂ ਪਈਆਂ, ਜੋ ਵੱਡੀ ਪ੍ਰੇਰਣਾ ਸਨ। ਹੁਣ ਇਹ ਉਡਾਣਾਂ ਹੀ ਸਾਡਾ ਲਾਈਫ਼ ਸਟਾਈਲ ਹਨ।’
ਕੈਪਟਨ ਗੈਰੇਟ ਤੇ ਉਨ੍ਹਾਂ ਦੀ ਧੀ ਦੋਵਾਂ ਲਈ ਫ਼ਲਾਈਂਗ ਇੱਕ ਸ਼ਾਨਦਾਰ ਕਰੀਅਰ ਹੈ ਤੇ ਉਨ੍ਹਾਂ ਲਈ ਕਾਫ਼ੀ ਰੋਮਾਂਚਕ ਵੀ ਹੈ। ਉਨ੍ਹਾਂ ਕਿਹਾ, ਅਸੀਂ ਦੁਨੀਆ ਦੀ ਸੈਰ ਵੀ ਕਰਦੇ ਹਾਂ ਤੇ ਇਕੱਠੇ ਸਮਾਂ ਵੀ ਬਿਤਾਉਂਦੇ ਹਾਂ। ਭਾਵੇਂ ਜਰਮਨੀ ਹੋਵੇ ਤੇ ਚਾਹੇ ਚੀਨ ਜਾਂ ਕੋਸਟਾ ਰਿਕਾ ਤੇ ਅਫ਼ਰੀਕਾ; ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਇਹ ਯਾਦਾਂ ਸਾਰੀ ਉਮਰ ਯਾਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਚਕਾਰਲਾ ਬੱਚਾ ਬਹੁਤ ਸਮਝਦਾਰ ਹੋ ਗਿਆ ਹੈ ਤੇ ਛੇਤੀ ਹੀ ਉਹ ਵੀ ਸਾਡੀਆਂ ਯਾਤਰਾਵਾਂ ਵਿੱਚ ਸ਼ਾਮਲ ਹੋ ਸਕੇਗਾ।
ਗੈਰੇਟ ਨੇ ਕਿਹਾ ਕਿ ਇੱਕ ਵੇਲਾ ਉਹ ਵੀ ਸੀ, ਜਦੋਂ ਹਵਾਈ ਅੱਡੇ ਉੱਤੇ ਆ ਕੇ ਉਹ ਲੁਕਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ ਪਰ ਹੁਣ ਸਾਰਾ ਮਾਹੌਲ ਬਦਲ ਗਿਆ ਹੈ। ਯਾਤਰੀਆਂ ਦੇ ਪ੍ਰਤੀਕਰਮ ਵੀ ਬਦਲ ਗਏ ਹਨ। ‘ਅੱਜ ਮੈਨੂੰ ਇੰਝ ਜਾਪ ਰਿਹਾ ਹੈ ਕਿ ਮੈਂ ਉਨ੍ਹਾਂ ਮੁਟਿਆਰਾਂ ਲਈ ਰੋਲ ਮਾਡਲ ਬਣ ਸਕਦੀ ਹਾਂ, ਜੋ ਉਡਾਣ ਦਾ ਕਰੀਅਰ ਸ਼ੁਰੂ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਨੂੰ ਵਿਖਾਇਆ ਜਾ ਸਕਦਾ ਹੈ ਕਿ ਸਭ ਸੰਭਵ ਹੈ, ਦਰ ਖੁੱਲ੍ਹੇ ਹਨ ਤੇ ਤੁਸੀਂ ਕੁਝ ਵੀ ਬਣ ਸਕਦੇ ਹੋ।’ ਧੀ ਡੋਨਾ ਆਪਣੀ ਮਾਂ ਦੀਆਂ ਸਾਰੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ।