51.94 F
New York, US
November 8, 2024
PreetNama
ਸਿਹਤ/Health

Winter Diet: ਸਰਦੀਆਂ ‘ਚ ਰੱਖੋ ਖੁਦ ਨੂੰ ਤੰਦਰੁਸਤ ਤੇ ਫਿੱਟ, ਬੱਸ ਖਾਓ ਇਹ ਡਾਈਟ

ਨਵੀਂ ਦਿੱਲੀ: ਸਰਦੀਆਂ ਦੇ ਮੌਸਮ ਵਿੱਚ ਬਿਮਾਰ ਹੋਣ ਤੋਂ ਬਚਣ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਵੱਲ ਵੀ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਇਮਊਨਿਟੀ ਵਧਾਉਣ ਵਾਲੇ ਖਾਣੇ ਦੀ ਵਰਤੋਂ ਤੁਹਾਡੇ ਲਈ ਵਧੇਰੇ ਅਨੁਕੂਲ ਹੋਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਮਿਊਨਿਟੀ ਵਧਾਉਣ ਨਾਲ ਬਿਮਾਰ ਪੈਣ ਦਾ ਜ਼ੋਖ਼ਮ ਘੱਟ ਜਾਂਦਾ ਹੈ।

1. ਬਦਲਦੇ ਮੌਸਮ ਨਾਲ ਮੌਸਮੀ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਨਾ ਤੁਹਾਡੇ ਲਈ ਚੰਗਾ ਹੈ। ਸਰਦੀਆਂ ਦੇ ਮੌਸਮ ਵਿੱਚ ਪਪੀਤਾ, ਅਨਾਰ, ਅਮਰੂਦ, ਸੇਬ, ਸੇਬ ਵਰਗੇ ਫ਼ਲਾਂ ਦਾ ਸੇਵਨ ਵਧੇਰੇ ਫ਼ਾਇਦੇਮੰਦ ਹੁੰਦਾ ਹੈ। ਸਬਜ਼ੀਆਂ ਦੀ ਗੱਲ ਕਰੀਏ ਤਾਂ ਸਬਜ਼ੀਆਂ ਜਿਵੇਂ ਗੋਭੀ, ਪਾਲਕ, ਮੂਲੀ, ਗਾਜਰ ਤੇ ਚੁਕੰਦਰ ਸਰਦੀਆਂ ਲਈ ਢੁਕਵੇਂ ਮੰਨੇ ਜਾਂਦੇ ਹਨ।

2. ਮੌਸਮ ‘ਚ ਬਦਲਾਅ ਕਾਰਨ ਜ਼ੁਕਾਮ-ਖੰਘ, ਗਲੇ ਵਿੱਚ ਖਰਾਸ਼, ਗਲਾ ਦਰਦ ਦੀ ਸਮੱਸਿਆ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਸਰਦੀਆਂ ਵਿੱਚ ਰੋਜ਼ ਅਦਰਕ ਨਾਲ ਸ਼ਹਿਦ ਦਾ ਸੇਵਨ ਕਰਨਾ ਜ਼ਰੂਰੀ ਹੋ ਜਾਂਦਾ ਹੈ।
3. ਹਲਦੀ ਦਾ ਦੁੱਧ ਸਰਦੀਆਂ ਦੇ ਮੌਸਮ ਲਈ ਬੇਹੱਦ ਫਾਈਦੇਮੰਦ ਮੰਨਿਆ ਜਾਂਦਾ ਹੈ। ਬਦਲਦੇ ਮੌਸਮ ਵਿੱਚ ਪ੍ਰਤੀਰੋਧੀ ਸ਼ਕਤੀ ਵਧਾਉਣ ਦਾ ਇਹ ਪ੍ਰਭਾਵਸ਼ਾਲੀ ਤਰੀਕਾ ਵੀ ਹੈ। ਹਲਦੀ ਵਿੱਚ ਪਾਏ ਜਾਣ ਵਾਲੇ ਐਂਟੀ-ਇਨਫਲੇਮੇਟਰੀ ਗੁਣਾਂ ਕਰਕੇ ਸਰੀਰ ਦਾ ਪ੍ਰਤੀਰੋਧੀ ਪ੍ਰਤੀਕਰਮ ਵਧਦੀ ਹੈ। ਸਰਦੀਆਂ ਵਿਚ ਇੱਕ ਗਲਾਸ ਦੁੱਧ ’ਚ ਇੱਕ ਚਮਚਾ ਹਲਦੀ ਤੇ ਇਕ ਚਮਚਾ ਸ਼ਹਿਦ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।

4. ਡ੍ਰਾਈ ਫਰੂਟ ਤੇ ਅਖਰੋਟ ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਹੁੰਦੇ ਹਨ। ਇਹ ਤੁਹਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਤੁਸੀਂ ਬਦਾਮ, ਅਖਰੋਟ, ਪਿਸਤਾ, ਕਾਜੂ ਅਤੇ ਕਿਸ਼ਮਿਸ਼ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਿਮਾਰੀ ਤੋਂ ਦੂਰ ਰੱਖ ਸਕਦੇ ਹੋ। ਇਹ ਸਾਰੇ ਐਂਟੀ-ਆਕਸੀਡੈਂਟ ਤੇ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ।

Related posts

Delta Plus Variant : ਆਖ਼ਰ ਕੀ ਹੈ ਕੋਵਿਡ-19 ਡੈਲਟਾ ਪਲੱਸ ਵੇਰੀਐਂਟ ਤੇ ਕਿਵੇਂ ਦੇ ਹੁੰਦੇ ਹਨ ਇਸ ਦੇ ਲੱਛਣ

On Punjab

PIZZA ਤੇ BURGER ਨੇ ਖੋਹ ਲਈ ਬੱਚੇ ਦੀ ਅੱਖਾਂ ਦੀ ਰੋਸ਼ਨੀ

On Punjab

ਜਾਣੋ ਕਿਉਂ ਵਧ ਰਹੀ ਹੈ ਬੱਚਿਆਂ ‘ਚ ਸਿਰਦਰਦ ਦੀ ਸਮੱਸਿਆ? ਕਿਵੇਂ ਪਛਾਣੀਏ ਮਾਈਗ੍ਰੇਨ ਦੇ ਲੱਛਣ

On Punjab