PreetNama
ਸਮਾਜ/Social

ਦਿੱਲੀ-ਮੁੰਬਈ ਉਡਾਣ ਤੇ ਰੇਲ ਸੇਵਾਵਾਂ ਹੋਣਗੀਆਂ ਬੰਦ ? ਮਹਾਰਾਸ਼ਟਰ ਸਰਕਾਰ ਲੈ ਸਕਦੀ ਵੱਡਾ ਫੈਸਲਾ

ਨਵੀਂ ਦਿਲੀ: ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਰਕੇ ਇਸਦਾ ਅਸਰ ਦਿੱਲੀ-ਮੁੰਬਈ ਦੇ ਹਵਾਈ ਜਹਾਜ਼ਾਂ ਅਤੇ ਰੇਲ ਸੇਵਾਵਾਂ ‘ਤੇ ਵੀ ਪੈ ਸਕਦਾ ਹੈ। ਦਿੱਲੀ ਤੇ ਮੁੰਬਈ ਦਰਮਿਆਨ ਜਹਾਜ਼ਾਂ ਅਤੇ ਰੇਲ ਗੱਡੀਆਂ ਦੀ ਆਵਾਜਾਈ ‘ਤੇ ਪਾਬੰਦੀ ਲਾਈ ਜਾ ਸਕਦੀ ਹੈ। ਮਹਾਰਾਸ਼ਟਰ ਦੀ ਉਧਵ ਸਰਕਾਰ ਇਸ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਮਹਾਰਾਸ਼ਟਰ ਸਰਕਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।

ਸ਼ੁੱਕਰਵਾਰ ਨੂੰ ਦਿੱਲੀ ਵਿਚ ਕੋਰੋਨਾ ਦੇ 75 ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨੇ ਕਿਹਾ ਕਿ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਤੇ ਮੌਤਾਂ ਦੇ ਕਾਰਨ ਇਸਦਾ ਸਿੱਧਾ ਅਸਰ ਐਨਸੀਆਰ ਸਮੇਤ ਹਰਿਆਣਾ ਤੇ ਰਾਜਸਥਾਨ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।
ਅਹਿਮ ਗੱਲ ਇਹ ਹੈ ਕਿ ਰਾਜਧਾਨੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਕਰਕੇ ਦਿੱਲੀ ਸਰਕਾਰ ਨੇ ਮਾਸਕ ਨਾ ਪਾਉਣ ਲਈ ਜੁਰਮਾਨੇ ਦੀ ਰਕਮ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ਼ੁੱਕਰਾਵਰ ਨੂੰ ਡੌਰ-ਟੂ-ਡੌਰ ਸਰਵੇਖਣ ਸ਼ੁਰੂ ਕੀਤਾ ਗਿਆ ਹੈ। ਡੋਰ ਟੂ ਡੋਰ ਸਰਵੇ ਕਰਨ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ ਵਿੱਚ ਲਿਆ ਗਿਆ ਸੀ।

ਸਰਵੇਖਣ ਲਈ ਬਣੀਆਂ ਟੀਮਾਂ ਇਹ ਵੀ ਵੇਖਣਗੀਆਂ ਕਿ ਹੋਮ ਆਈਸੋਲੇਸ਼ਨ ‘ਚ ਰਹਿਣ ਵਾਲੇ ਲੋਕ ਨਿਯਮਾਂ ਦਾ ਸਹੀ ਪਾਲਣ ਕਰ ਰਹੇ ਹਨ ਜਾਂ ਨਹੀਂ। ਇਸ ਦੇ ਲਈ ਇਹ ਟੀਮਾਂ ਹੋਮ ਆਈਸੋਲੇਸ਼ਨ ‘ਚ ਰਹਿਣ ਵਾਲੇ ਮਰੀਜ਼ਾਂ ਦੇ ਘਰਾਂ ਵਿੱਚ ਵੀ ਜਾਣਗੀਆਂ।

Related posts

ਚੀਨ ਤੋਂ ਮੋਟਾ ਕਰਜ਼ ਲੈ ਰਹੀ ਮੋਦੀ ਸਰਕਾਰ, ਲੋਕਾਂ ਨੂੰ ਕਹਿ ਰਹੀ ਸਾਮਾਨ ਦਾ ਬਾਈਕਾਟ ਕਰੋ! ‘ਆਪ’ ਨੇ ਬੋਲਿਆ ਹਮਲਾ

On Punjab

ਇਜ਼ਰਾਇਲੀ ਫ਼ੌਜ ਸੀਰੀਆ ਦੇ ਬਫਰ ਜ਼ੋਨ ’ਤੇ ਕਾਬਜ਼ ਰਹੇਗੀ

On Punjab

ਮਿਆਂਮਾਰ ਲਈ ਪਿਘਲਿਆ ਤਾਨਾਸ਼ਾਹ ਕਿਮ ਦਾ ਦਿਲ, 16 ਸਾਲ ’ਚ ਪਹਿਲੀ ਵਾਰ ਯੂਐੱਨ ਰਾਹੀਂ ਦਿੱਤੀ ਆਰਥਿਕ ਮਦਦ

On Punjab