37.85 F
New York, US
February 7, 2025
PreetNama
ਖਾਸ-ਖਬਰਾਂ/Important News

ਜੋ ਬਾਇਡਨ ਨੇ ਕੀਤਾ ਨਵੇਂ ਰਾਸ਼ਟਰੀ ਸੁਰੱਖਿਆ ਦਲ ਦਾ ਐਲਾਨ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਕੱਲ੍ਹ ਆਪਣੇ ਰਾਸ਼ਟਰੀ ਸੁਰੱਖਿਆ ਦਲ ਦਾ ਐਲਾਨ ਕੀਤਾ। ਜਿਸ ਵਿਚ ਮਹਿਲਾਵਾਂ ਸ਼ਾਮਲ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਜਲਵਾਯੂ ਲਈ ਵਿਸ਼ੇਸ਼ ਦੂਤ ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਹਿੱਸਾ ਬਣਾਇਆ ਜਾਵੇਗਾ।

ਬਾਇਡਨ ਚਾਹੁੰਦੇ ਹਨ ਕਿ ਐਂਟਨੀ ਬਿਲੰਕੇਨ ਨੂੰ ਵਿਦੇਸ਼ ਮੰਤਰੀ, ਇਲੇਜਾਂਦਰੋ ਮਾਇਰੋਕਮ ਨੂੰ ਗ੍ਰਹਿ ਮੰਤਰੀ, ਲਿੰਡਾ ਥਾਮਸ-ਗ੍ਰੀਨਫੀਲਡ ਨੂੰ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਤੇ ਅਰਵਿਲ ਹੈਨਸ ਨੂੰ ਰਾਸ਼ਟਰੀ ਖੁਫੀਆ ਨਿਰਦੇਸ਼ਕ ਨਿਯੁਕਤ ਕੀਤਾ ਜਾਵੇ। ਹੈਨਸ ਇਸ ਅਹੁਦੇ ਦੇ ਲਈ ਨੌਮੀਨੇਟ ਹੋਣ ਵਾਲੀ ਪਹਿਲੀ ਮਹਿਲਾ ਹੋਵੇਗੀ।

ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਜੌਨ ਕੇਰੀ ਨੂੰ ਜਲਵਾਯੂ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਦੇ ਅਹੁਦੇ ਲਈ ਨੌਮੀਨੇਟ ਕਰਨ ਦਾ ਐਲਾਨ ਕੀਤਾ। ਕੇਰੀ ਰਾਸ਼ਟਰੀ ਸੁਰੱਖਿਆ ਪਰਿਸ਼ਦ ‘ਚ ਇਸ ਅਹੁਦੇ ਤੇ ਬੈਠਣ ਵਾਲੇ ਪਹਿਲੇ ਅਧਿਕਾਰੀ ਹੋਣਗੇ। ਜੇਕ ਸੁਲਿਵਨ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੌਮੀਨੇਟ ਕੀਤਾ ਗਿਆ।
ਭਾਰਤੀ ਮੂਲ ਦੀ ਅਮਰੀਕੀ ਮਾਲਾ ਅਡਿਗਾ ਨੂੰ ਜ਼ਿਲ੍ਹਾ ਬਾਇਡਨ ਦੀ ਨੀਤੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਜਿਲ ਬਾਇਡਨ ਅਮਰੀਕਾ ਦੇ ਨਵੇਂ ਨੌਮੀਨੇਟ ਰਾਸ਼ਟਰਪਤੀ ਜੋ ਬਾਇਡਨ ਦੀ ਪਤਨੀ ਹੈ। ਜੋ ਬਾਇਡਨ ਦੇ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਜਿਲ ਦੇਸ਼ ਦੀ ਪਹਿਲੀ ਮਹਿਲਾ ਦੀ ਜ਼ਿੰਮੇਵਾਰੀ ਸੰਭਾਲੇਗੀ।

Related posts

Hindu Temple Vandalised: ਕੈਨੇਡਾ ‘ਚ ਹਿੰਦੂ ਮੰਦਰ ਅਸੁਰੱਖਿਅਤ, ਹਿੰਦੂ ਵਿਰੋਧੀ ਨਾਅਰੇਬਾਜ਼ੀ ਤੇ ਭੰਨ-ਤੋੜ ਦੀ ਘਟਨਾ ਆਈ ਸਾਹਮਣੇ

On Punjab

ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਖਿੜਕੀ ਤੋਂ ਸੁੱਟਿਆ

On Punjab

ਅਮਰੀਕਾ ‘ਚ ਵੱਧ ਰਹੇ ਕੋਰੋਨਾ ਵਾਇਰਸ ਨੇ ਪੰਜਾਬ ਦੇ ਇਸ ਪਿੰਡ ਦੀ ਵਧਾਈ ਪਰੇਸ਼ਾਨੀ, ਜਾਣੋ…

On Punjab