44.2 F
New York, US
February 5, 2025
PreetNama
ਖੇਡ-ਜਗਤ/Sports News

Ind vs Aus 1st T20I: ਭਾਰਤ ਨੇ ਜਿੱਤਿਆ ਪਹਿਲਾ ਮੁਕਾਬਲਾ, ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

ਜੇਐਨਐਨ, ਨਵੀੇਂ ਦਿੱਲੀ : India vs Australia 1st T20I Match LIVE Updates: ਭਾਰਤ ਅਤੇ ਆਸਟਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਪਹਿਲਾ ਮੁਕਾਬਲਾ ਕੈਨਬਰਾ ਦੇ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਆਸਟਰੇਲੀਆਈ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 20 ਓਵਰ ਵਿਚ ਕੇਐਲ ਰਾਹੁਲ ਦੇ ਅਰਧ ਸੈਂਕੜੇ ਅਤੇ ਜਡੇਜਾ ਦੀ ਤੇਜ਼ 44 ਦੌੜਾਂ ਦੀ ਪਾਰੀ ਦੇ ਦਮ ’ਤੇ 7 ਵਿਕਟਾਂ ਗਵਾ ਕੇ 161 ਦੌੜਾਂ ਬਣਾਈਆਂ।
ਆਸਟਰੇਲੀਆ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਮਿਲਿਆ ਪਰ ਇਹ ਟੀਮ 20 ਓਵਰ ਵਿਚ ਹੀ 7 ਵਿਕਟਾਂ ’ਤੇ 150 ਦੌੜਾਂ ਬਣਾ ਸਕੀ ਅਤੇ ਉਸ ਨੂੰ 11 ਦੌੜਾਂ ਨਾਲ ਹਾਰ ਮਿਲੀ। ਇਸ ਹਾਰ ਤੋਂ ਬਾਅਦ ਆਸਟਰੇਲੀਆ ਦੀ ਟੀਮ ਤਿੰਨ ਮੈਚਾਂ ਦੀ ਟੀ20 ਸੀਰੀਜ਼ ਵਿਚ 0-1 ਨਾਲ ਪਿਛੜ ਗਈ ਹੈ।
ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤੀ ਟੀਮ ਨੂੰ ਖਰਾਬ ਸ਼ੁਰੂਆਤ ਮਿਲੀ। 6 ਗੇਂਦਾਂ ਵਿਚ ਇਕ ਦੌਡ਼ ਬਣਾ ਕੇ ਸ਼ਿਖਰ ਧਵਨ ਕਲੀਨ ਬੋਲਡ ਹੋ ਗਏ। ਉਨ੍ਹਾਂ ਨੂੰ ਮਿਚੇਲ ਸਟਾਰਕ ਨੇ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਵਿਚ ਇਕ ਸਾਂਝੇਦਾਰੀ ਹੋਈ ਪਰ ਕੋਹਲੀ 9 ਗੇਂਦਾਂ ਵਿਚ 9 ਦੌਡ਼ਾਂ ਬਣਾ ਕੇ ਮਿਚੇਲ ਸਵੇਪਸਨ ਦਾ ਸ਼ਿਕਾਰ ਬਣੇ। ਤੀਸਰਾ ਵਿਕਟ ਸੰਜੂ ਸੈਮਸਨ ਦੇ ਤੌਰ ’ਤੇ ਡਿੱਗਿਆ ਜੋ 15 ਗੇਂਦਾਂ ਵਿਚ 23 ਦੌਡ਼ਾਂ ਬਣਾ ਕੇ ਹੈਨਰਿਕਸ ਦੀ ਗੇਂਦਰ ’ਤੇ ਸਪੇਪਸਨ ਦੇ ਹੱਥਾਂ ਵਿਚ ਕੈਚਆਊਟ ਹੋਇਆ।

ਭਾਰਤ ਦੀ ਪਲੇਇੰਗ ਇਲੈਵਨ
ਸ਼ਿਖਰ ਧਵਨ, ਕੇਐਲ ਰਾਹੁਲ, ਵਿਰਾਟ ਕੋਹਲੀ, ਮਨੀਸ਼ ਪਾਂਡੇ, ਸੰਜੂ ਸੈਮਸਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਮੁਹੰਮਦ ਸ਼ਮੀ, ਟੀ ਨਟਰਾਜਨ, ਦੀਪਕ ਚਾਹਰ।
ਆਸਟਰੇਲੀਆ ਦੀ ਪਲੇਇੰਗ ਇਲੈਵਨ
ਆਰੋਨ ਫਿੰਚ, ਡਾਰਸੀ ਸ਼ਾਰਟ, ਮੈਥਿਊ ਵੈਡ, ਸਟੀਵ ਸਮਿਥ, ਗਲੇਨ ਮੈਕਸਵੈਲ, ਮੋਸੇਸ ਹੈਨਰਿਕਸ, ਸੀਨ ਐਬਾਰਟ, ਮਿਚੇਲ ਸਟਾਕ, ਮਿਚੇਲ ਸਵੇਪਸਨ, ਐਡਮ ਜੈਮਪਾ ਅਤੇ ਜੋਸ਼ ਹੇਜਲਵੁੱਡ

Related posts

MS Dhoni ਨੂੰ ਭਾਰਤੀ ਟੀਮ ਲਈ ਜ਼ਰੂਰ ਖੇਡਣਾ ਚਾਹੀਦਾ ਹੈ: ਰੋਹਿਤ ਸ਼ਰਮਾ

On Punjab

ਸਿਡਨੀ ਖ਼ਾਲਸਾ ਉਪ-ਜੇਤੂ : ਸਿੰਘ ਸਪਾਈਕਰਸ ਕੂਈਨਜ਼ਲੈਂਡ’ ਵੱਲੋਂ ਬ੍ਰਿਸਬੇਨ ਵਾਲੀਬਾਲ ਕੱਪ 2021 ‘ਤੇ ਕਬਜ਼ਾ

On Punjab

ਕੋਰੋਨਾਵਾਇਰਸ: ਦੱਖਣੀ ਅਫਰੀਕਾ ਦੀ ਟੀਮ ਨੂੰ ਰਾਹਤ, ਭਾਰਤ ਤੋਂ ਪਰਤੇ ਸਾਰੇ ਖਿਡਾਰੀਆਂ ਦੇ ਟੈਸਟ ਆਏ ਨੇਗਟਿਵ

On Punjab