ਨਵੀਂ ਦਿੱਲੀ: ਅਗਲੇ ਵਰ੍ਹੇ 2021 ’ਚ ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਦੇ ਦੌਰੇ ’ਤੇ ਆਵੇਗੀ। ਦੋਵੇਂ ਟੀਮਾਂ ਵਿਚਾਲੇ ਚਾਰ ਟੈਸਟ ਮੈਚ, ਤਿੰਨ ਵਨਡੇ ਤੇ ਪੰਜ ਟੀ-20 ਮੈਚ ਖੇਡੇ ਜਾਣਗੇ। ਚਾਰ ਟੈਸਟ ਮੈਚਾਂ ਦੀ ਸੀਰੀਜ਼ 5 ਫ਼ਰਵਰੀ ਤੋਂ ਸ਼ੁਰੂ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ’ਚ 24 ਫ਼ਰਵਰੀ ਤੋਂ ਡੇਅ-ਨਾਈਟ ਟੈਸਟ ਹੋਵੇਗਾ।
ਬੀਸੀਸੀਆਈ ਮੁਤਾਬਕ ਚਾਰ ਟੈਸਟ ਮੈਚਾਂ ਦੀ ਸੀਰੀਜ਼ ਚੇਨਈ ਤੇ ਅਹਿਮਦਾਬਾਦ ’ਚ ਖੇਡੀ ਜਾਵੇਗੀ। ਪੰਜ ਮੈਚਾਂ ਦੀ ਟੀ-20 ਸੀਰੀਜ਼ ਅਹਿਮਦਾਬਾਦ ਦੇ ਸਟੇਡੀਅਮ ’ਚ ਹੀ ਖੇਡੀ ਜਾਵੇਗੀ। ਉੱਥੇ ਵਨਡੇ ਸੀਰੀਜ਼ ਦੇ ਤਿੰਨੇ ਮੈਚ ਪੁਣੇ ’ਚ ਖੇਡੇ ਜਾਣਗੇ। ਸਾਲ 2021 ’ਚ ਭਾਰਤੀ ਟੀਮ ਵੀ ਅਗਸਤ-ਸਤੰਬਰ ’ਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਇੰਗਲੈਂਡ ਜਾਵੇਗੀ। ਕੁਝ ਹਫ਼ਤੇ ਪਹਿਲਾਂ ਆਈਸੀਸੀ ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਸੀ; ਜਿਸ ਨਾਲ ਭਾਰਤੀ ਟੀਮ ਨੂੰ ਝਟਕਾ ਲੱਗਾ ਤੇ ਟੀਮ ਟੇਬਲ ਵਿੱਚ ਦੂਜੇ ਨੰਬਰ ਉੱਤੇ ਖਿਸਕ ਗਈ।
ਭਾਰਤ ਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚਾਂ ਦਾ ਸਮੁੱਚਾ ਟਾਈਮ ਟੇਬਲ
ਟੈਸਟ ਸੀਰੀਜ਼
ਪਹਿਲਾ ਟੈਸਟ 5-9 ਫਰਵਰੀ 2021 (ਚੇਨਈ)
ਦੂਜਾ ਟੈਸਟ 13–17 ਫਰਵਰੀ 2021 (ਚੇਨਈ)
ਤੀਜਾ ਟੈਸਟ (ਡੇਅ-ਨਾਈਟ) 24-28 ਫਰਵਰੀ 2021 (ਚੇਨਈ)
ਚੌਥਾ ਟੈਸਟ 4-8 ਮਾਰਚ 2021 (ਅਹਿਮਦਾਬਾਦ)
ਟੀ 20 ਸੀਰੀਜ਼
ਪਹਿਲਾ ਟੀ -20 – 12 ਮਾਰਚ 2021 (ਅਹਿਮਦਾਬਾਦ)
ਦੂਜਾ ਟੀ -20 – 14 ਮਾਰਚ 2021 (ਅਹਿਮਦਾਬਾਦ)
ਤੀਜਾ ਟੀ -20 – 16 ਮਾਰਚ 2021 (ਅਹਿਮਦਾਬਾਦ)
ਚੌਥਾ ਟੀ -20 – 18 ਮਾਰਚ 2021 (ਅਹਿਮਦਾਬਾਦ)
ਪੰਜਵਾਂ ਟੀ -20 – 20 ਮਾਰਚ 2021 (ਅਹਿਮਦਾਬਾਦ)
ਵਨਡੇ ਸੀਰੀਜ਼
ਪਹਿਲਾ ਵਨਡੇ – 23 ਮਾਰਚ 2021 (ਪੁਣੇ)
ਦੂਜਾ ਵਨਡੇ – 26 ਮਾਰਚ 2021 (ਪੁਣੇ)
ਤੀਜਾ ਵਨਡੇ – 28 ਮਾਰਚ 2021 (ਪੁਣੇ)