ਮਾਈਕੋ੍ਰਬਲਾਗਿੰਗ ਵੈੱਬਸਾਈਟ ਟਵਿੱਟਰ (Twitter) ਨੇ ਆਪਣੇ ਪਲੇਟਫਾਰਮ ’ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਦੇ ਸਵਾਗਤ ਲਈ ਯੋਜਨਾ ਬਣਾ ਲਈ ਹੈ। ਇਸ ਤਹਿਤ 20 ਜਨਵਰੀ ਨੂੰ ਸਹੰੁ ਲੈਣ ਵਾਲੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਲਈ @POTUS ਤੇ (President Of the United State) ਦਾ ਅਕਾਊਂਟ ਬਿਲਕੁੱਲ ਨਵਾਂ ਬਣਾਇਆ ਜਾਵੇਗਾ। ਕੁੱਲ ਮਿਲਾ ਕੇ ਇਸ ਅਕਾਊਂਟ ਦੀ ਸ਼ੁਰੂਆਤ ਜ਼ੀਰੋ ਫਲੋਅਰਜ਼ ਨਾਲ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਟਵਿੱਟਰ ਦਾ ਇਰਾਦਾ ਪਲੇਟਫਾਰਮ ’ਤੇ ਮੌਜੂਦ ਪੁਰਾਣੇ @POTUS ਤੇ @WhiteHouse ਅਕਾਊਂਟ ਤੇ ਫਲੋਅਰਜ਼ ਨੂੰ ਨਵੀਂ ਸਰਕਾਰ ਤਕ ਟਰਾਂਸਫਰ ਕਰਨ ਦਾ ਨਹੀਂ ਹੈ। ਇਹ ਜਾਣਕਾਰੀ ਬਾਇਡਨ ਦੇ ਡਿਜੀਟਲ ਡਾਇਰੈਕਟਰ ਰਾਬ ਫਲਾਹਰਟੀ (Rob Flaherty) ਨੇ ਦਿੱਤੀ। ਫਿਲਹਾਲ POYUS ਦੇ ਲਗਪਗ 3 ਕਰੋੜ 32 ਲੱਖ ਫਲੋਅਰਜ਼ ਹਨ ਦੂਜੇ ਪਾਸੇ WhiteHouse ਦੇ 2 ਕਰੋੜ 60 ਲੱਖ ਫਲੋਅਰ ਹਨ। The Verge ਮੁਤਾਬਕ ਅਜਿਹਾ ਹੀ ਕੁਝ Twitter ਨੇ ਸਾਲ 2017 ’ਚ ਕੀਤਾ ਸੀ ਜਦੋਂ ਓਬਾਮਾ ਪ੍ਰਸ਼ਾਸਨ ਤੋਂ ਅਕਾਊਂਟ ਟਰੰਪ ਪ੍ਰਸ਼ਾਸਨ ਨੂੰ ਦਿੱਤਾ ਗਿਆ।