ਰੂਸ ਦੀ ਇਕ ਮੱਛੀਆਂ ਫੜਨ ਵਾਲੀ ਕਿਸ਼ਤੀ ਉੱਤਰੀ ਬੈਰੇਂਟਸ ਸਮੁੰਦਰ ਵਿਚ ਡੁੱਬ ਗਈ ਜਿਸ ਕਾਰਨ ਉਸ ਵਿਚ ਸਵਾਰ 17 ਮਛੇਰੇ ਲਾਪਤਾ ਹਨ। ਦੋ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਰੂਸ ਦੇ ਐਮਰਜੈਂਸੀ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕਿਸ਼ਤੀ ਵਿਚ 19 ਲੋਕ ਸਵਾਰ ਸਨ ਜੋਕਿ ਸੋਮਵਾਰ ਸਵੇਰੇ ਸਮੁੰਦਰ ਵਿਚ ਡੁੱਬ ਗਈ। ਲਾਪਤਾ ਲੋਕਾਂ ਦੀ ਭਾਲ ਲਈ ਚਾਰ ਜਹਾਜ਼ਾਂ ਦੀ ਮਦਦ ਲਈ ਗਈ ਹੈ।