47.34 F
New York, US
November 21, 2024
PreetNama
ਖਾਸ-ਖਬਰਾਂ/Important News

ਦੋ ਸਾਲਾਂ ਲਈ UNSC ਦਾ ਮੈਂਬਰ ਬਣਿਆ ਭਾਰਤ, ਫਰਾਂਸ ਨੇ ਕੀਤਾ ਸਵਾਗਤ; ਕਿਹਾ- ਅਜਿਹਾ ਹੋਵੇ ਸੁਧਾਰ ਤਾਂ ਜੋ ਮਿਲੇ ਸਥਾਈ ਸੀਟ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਫਰਾਂਸ ਨੇ ਭਾਰਤ ਦਾ ਸਵਾਗਤ ਕੀਤਾ ਹੈ। ਹੁਣ ਆਗਾਮੀ ਦੋ ਸਾਲਾਂ ਲਈ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦਾ ਮੈਂਬਰ ਰਹੇਗਾ। ਭਾਰਤ ‘ਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨਾਇਨ ਨੇ ਕਿਹਾ, ‘ਅਸੀਂ ਕੌਮਾਂਤਰੀ ਕਾਨੂੰਨ ਨੂੰ ਬਰਕਰਾਰ ਰੱਖਣ ਤੋਂ ਬਾਅਦ ਅੱਤਵਾਦ ਨਾਲ ਸੰਘਰਸ਼ ਤੇ ਬਹੁ-ਆਯਾਮੀ ਸੁਰੱਖਿਆ ਦੇ ਮੱਦੇਨਜ਼ਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਚਾਹਵਾਨ ਹਾਂ। ਇਸ ਦੇ ਲਈ ਸਾਨੂੰ ਸੁਰੱਖਿਆ ਪ੍ਰੀਸ਼ਦ ‘ਚ ਸੁਧਾਰ ਕਰਨਾ ਪਵੇਗਾ ਤਾਂ ਜੋ ਇੱਥੇ ਭਾਰਤ ਨੂੰ ਇਕ ਸਥਾਈ ਮੈਂਬਰਸ਼ਿਪ ਮਿਲ ਸਕੇ।’
ਜ਼ਿਕਰਯੋਗ ਹੈ ਕਿ ਸੁਰੱਖਿਆ ਪ੍ਰੀਸ਼ਦ ‘ਚ ਪੰਜ ਸਥਾਈ ਮੈਂਬਰ ਤੇ 10 ਅਸਥਾਈ ਮੈਂਬਰ ਹੁੰਦੇ ਹਨ। ਭਾਰਤ ਨੂੰ ਅਸਥਾਈ ਮੈਂਬਰ ਦੇ ਤੌਰ ‘ਤੇ ਇੱਥੇ ਅੱਠਵੀਂ ਵਾਰ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸੁਰੱਖਿਆ ਪ੍ਰੀਸ਼ਦ ‘ਚ ਵਿਆਪਕ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਸੀ ਕਿ ਅਸਥਾਈ ਮੈਂਬਰ ਦੇ ਤੌਰ ‘ਤੇ ਭਾਰਤ ਆਪਣੇ ਕਾਰਜਕਾਲ ‘ਚ ਮਨੁੱਖੀ ਅਧਿਕਾਰਾਂ ਤੇ ਵਿਕਾਸ ਵਰਗੇ ਬੁਨਿਆਦੀ ਮੁੱਲਾਂ ਨੂੰ ਹੱਲਾਸ਼ੇਰੀ ਦੇਵੇਗਾ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਭਾਰਤ ਦਾ ਜ਼ੋਰ ਬਹੁ-ਪੱਖਵਾਦ ‘ਤੇ ਵੀ ਰਹੇਗਾ।
ਸੰਯੁਕਤ ਰਾਸ਼ਟਰ ਸੰਘ ਦੇ 6 ਅਹਿਮ ਹਿੱਸਿਆਂ ‘ਚੋਂ ਇਕ UNSC ਹੈ। ਇਸ ਦੇ ਅਹਿਮ ਕਾਰਜਾਂ ‘ਚ ਦੁਨੀਆ ਭਰ ‘ਚ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣੀ, ਸੰਯੁਕਤ ਰਾਸ਼ਟਰ ਸੰਘ ‘ਚ ਨਵੇਂ ਮੈਂਬਰਾਂ ਨੂੰ ਜੋੜਨਾ ਤੇ ਇਸ ਦੇ ਚਾਰਟਰ ‘ਚ ਬਦਲਾਅ ਸ਼ਾਮਲ ਹੈ। ਇਹ ਪ੍ਰੀਸ਼ਦ ਦੁਨੀਆਭਰ ਦੇ ਦੇਸ਼ਾਂ ਵਿਚ ਸ਼ਾਂਤੀ ਮਿਸ਼ਨ ਵੀ ਭੇਜਦਾ ਹੈ ਤੇ ਜੇਕਰ ਦੁਨੀਆ ਦੇ ਕਿਸੇ ਹਿੱਸੇ ‘ਚ ਮਿਲਿਟ੍ਰੀ ਐਕਸ਼ਨ ਦੀ ਜ਼ਰੂਰਤ ਹੁੰਦੀ ਹੈ ਤਾਂ ਸੁਰੱਖਿਆ ਪ੍ਰੀਸ਼ਦ ਰੈਜ਼ੋਲਿਊਸ਼ਨ ਜ਼ਰੀਏ ਉਸ ਨੂੰ ਲਾਗੂ ਵੀ ਕਰਦਾ ਹੈ

Related posts

ਹੁਣ ਅਮਰੀਕਾ ਦੇ ਗਿਰਜਾ ਘਰ ‘ਚ ਫਾਇਰਿੰਗ, ਮਹਿਲਾ ਦੀ ਮੌਤ, 3 ਜ਼ਖ਼ਮੀ

On Punjab

ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਮਾਨ

On Punjab

ਇਨ੍ਹਾਂ ਦੇਸ਼ਾਂ ‘ਚ 25 ਰੁਪਏ ਪ੍ਰਤੀ ਲੀਟਰ ਤੋਂ ਵੀ ਸਸਤਾ ਪੈਟਰੋਲ

On Punjab