ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਇਸ ਸਮੇਂ ਗੋਅ ’ਚ ਐਕਟ੍ਰੈੱਸ ਅਮਿਤਾ ਅਰੋੜਾ ਦੇ ਵਿਲਾ ’ਤ ਆਪਣਾ ਨਿਊ ਈਅਰ ਸੈਲੀਬ੍ਰੇਟ ਕਰ ਰਹੇ ਹਨ। ਮਲਾਇਕਾ-ਅਰਜੁਨ ਲੰਬੇ ਸਮੇਂ ਤੋਂ ਇਕ ਦੂਸਰੇ ਨੂੰ ਡੇਟ ਕਰ ਰਹੇ ਹਨ। ਪਿਛਲੇ ਦਿਨੀਂ ਲੁੱਕ-ਲੁੱਕ ਕੇ ਮਿਲੇ ਸੀ ਤੇ ਮੀਡੀਆ ਦੀਆਂ ਨਜ਼ਰਾਂ ਤੋਂ ਆਪਣੇ ਰਿਸ਼ਤੇ ਨੂੰ ਲੁਕਾ ਰਹੇ ਸੀ। ਪਰ ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਹਾਲ ਹੀ ’ਚ ਕੋਵਿਡ-19 ਪਾਜ਼ੇਟਿਵ ਹੋਣ ਦੌਰਾਨ ਵੀ ਮਲਾਇਕਾ ਤੇ ਅਰਜੁਨ ਇਕੱਠੇ ਕੁਆਰੰਟਾਈਨ ਸੀ।
ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਨਿਉੂ ਈਅਰ ਦੇ ਖ਼ਾਸ ਮੌਕੇ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਰਜੁਨ ਤੇ ਮਲਾਇਕਾ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਐਕਟ੍ਰੈੱਸ ਨੇ ਅਰਜੁਨ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਹੈ ਤੇ ਦੋਵੇਂ ਕੈਮਰੇ ਵੱਲ ਦੇਖ ਕੇ ਹਲਕਾ ਜਿਹਾ ਹੱਸ ਰਹੇ ਹਨ। ਤਸਵੀਰਾਂ ਸ਼ੇਅਰ ਕਰਨ ਦੇ ਨਾਲ ਮਲਾਇਕਾ ਨੇ ਕੈਪਸ਼ਨ ’ਚ ਲਿਖਿਆ ਹੈ, ‘ਇਹ ਨਵੀਂ ਸਵੇਰ ਹੈ… ਇਹ ਨਵਾਂ ਦਿਨ ਹੈ… ਇਹ ਨਵਾਂ ਸਾਲ ਹੈ… 20211।