PreetNama
ਰਾਜਨੀਤੀ/Politics

ਬੇਨਾਮੀ ਜਾਇਦਾਦ ਮਾਮਲੇ ’ਚ ਰਾਬਰਟ ਵਾਡਰਾ ਤੋਂ ਆਈਟੀ ਵਿਭਾਗ ਨੇ ਕੀਤੀ ਪੁੱਛਗਿੱਛ, ਦਰਜ ਕਰੇਗੀ ਬਿਆਨ

ਬੇਨਾਮੀ ਜਾਇਦਾਦ ਨਾਲ ਜੁੜੇ ਇਕ ਮਾਮਲੇ ’ਚ ਪੁੱਛਗਿੱਛ ਲਈ ਇਨਕਮ ਟੈਕਸ ਵਿਭਾਗ ਦੀ ਇਕ ਟੀਮ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਦਫ਼ਤਰ ਪਹੰੁਚੀ ਹੈ। ਸੂਤਰਾਂ ਮੁਤਾਬਕ ਆਈਟੀ ਵਿਭਾਗ ਦੀ ਟੀਮ ਰਾਬਰਟ ਵਾਡਰਾ ਤੋਂ ਬੀਕਾਨੇਰ ਤੇ ਫਰੀਦਾਬਾਦ ਜ਼ਮੀਨ ਘੁਟਾਲੇ ਦੇ ਸਿਲਸਿਲੇ ’ਚ ਪੁੱਛਗਿੱਛ ਕਰ ਰਹੀ ਹੈ। ਆਈਟੀ ਵਿਭਾਗ ਮਾਮਲੇ ’ਚ ਰਾਬਰਟ ਵਾਡਰਾ ਦਾ ਬਿਆਨ ਵੀ ਦਰਜ ਕਰੇਗੀ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਰਾਬਰਟ ਵਾਡਰਾ ਮਹਾਮਾਰੀ ਕਾਰਨ ਇਨਕਮ ਵਿਭਾਗ ਦੀ ਜਾਂਚ ’ਚ ਸ਼ਾਮਲ ਨਹੀਂ ਹੋ ਸਕੇ ਸੀ। ਆਈਟੀ ਤੋਂ ਇਲਾਵਾ ਰਾਬਰਟ ਵਾਡਰਾ ਖ਼ਿਲਾਫ਼ ਈਡੀ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰ ਰਹੀ ਹੈ।

ਦਰਅਸਲ ਇਹ ਮਾਮਲਾ ਬੀਕਾਨੇਰ ਜ਼ਿਲ੍ਹੇ ਦੇ ਕੋਲਾਯਤ ਖੇਤਰ ’ਚ 275 ਏਕੜ ਜ਼ਮੀਨ ਦੀ ਖਰੀਦ-ਫਰੋਖਤ ਨਾਲ ਜੁੜਿਆ ਹੈ। ਇਸ ਮਾਮਲੇ ਦੀ ਈਡੀ ਜਾਂਚ ਕਰ ਰਿਹਾ ਹੈ। ਲੰਡਨ ’ਚ ਇਕ ਫਲੈਟ ਨੂੰ ਲੈ ਕੇ ਈਡੀ ਨੇ ਰਾਬਰਟ ਵਾਡਰਾ ਦੇ ਕਰੀਬੀ ਮਨੋਜ ਅਰੋੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਈਡੀ ਦਾ ਦੋਸ਼ ਹੈ ਕਿ ਇਹ ਫਲੈਟ ਮਨੋਜ ਅਰੋੜਾ ਦੀ ਬਜਾਏ ਰਾਬਰਟ ਵਾਡਰਾ ਦਾ ਹੈ। ਇਹ ਸੰਪੱਤੀ ਹਥਿਆਰ ਡੀਲਰ ਸੰਜੇ ਭੰਡਾਰੀ ਤੋਂ ਸਾਲ 2010 ’ਚ ਖਰੀਦਿਆ ਗਿਆ ਸੀ।

Related posts

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

On Punjab

ਇੰਜਨੀਅਰ ਰਾਸ਼ਿਦ ਨੂੰ ਲੋਕ ਸਭਾ ਸੈਸ਼ਨ ’ਚ ਸ਼ਮੂਲੀਅਤ ਲਈ ਮਿਲੀ ਦੋ-ਰੋਜ਼ਾ ‘ਹਿਰਾਸਤੀ ਪੈਰੋਲ’

On Punjab

ਧਰਮਵੀਰ ਗਾਂਧੀ ਤੇ ਯੋਗੇਂਦਰ ਯਾਦਵ ਸਣੇ ਕਈ ਹਿਰਾਸਤ ‘ਚ

On Punjab