PreetNama
ਖੇਡ-ਜਗਤ/Sports News

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

ਓਲੰਪਿਕ ’ਚ ਭਾਰਤ ਲਈ ਨਿੱਜੀ ਤੌਰ ’ਤੇ ਗੋਲਡ ਮੈਡਲ ਜਿੱਤਣ ਵਾਲੇ ਇਕਲੌਤੇ ਖਿਡਾਰੀ ਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟੋਕੀਓ ਓਲੰਪਿਕ ’ਚ ਮੈਡਲਾਂ ਦੇ ਮਾਮਲੇ ’ਚ ਦੇਸ਼ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਹਰ ਖਿਡਾਰੀ ਨੂੰ ਮੈਡਲ ਦੀ ਉਮੀਦ ਕਰਨੀ ਚਾਹੀਦੀ ਹੈ। ਇਨ੍ਹਾਂ ਖੇਡਾਂ ’ਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 2012 ’ਚ ਲੰਡਨ ’ਚ ਜਿੱਤੇ ਗਏ ਛੇ ਮੈਡਲ ਹਨ। ਬਿੰਦਰਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਕਾਰਨ ਮੁਸ਼ਕਲ ਸਮੇਂ ’ਚ ਵੀ ਟੋਕੀਓ ਓਲੰਪਿਕ ’ਚ ਅਸੀਂ ਮੈਡਲਾਂ ਦੇ ਮਾਮਲੇ ’ਚ ਸਰਬੋਤਮ ਪ੍ਰਦਰਸ਼ਨ ਕਰ ਸਕਦੇ ਹਾਂ। ਉਨ੍ਹਾਂ ਨੂੰ ਜਾਪਾਨ ਦੀ ਰਾਜਧਾਨੀ ’ਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

Related posts

ਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ‘ਚ 7 ਵਿਕਟਾਂ ਨਾਲ ਦਿੱਤੀ ਮਾਤ

On Punjab

ਭਾਰਤ ‘ਚ ਸ਼ਰਨ ਮੰਗਣ ਵਾਲੇ ਪਾਕਿ ਵਿਧਾਇਕ ਬਲਦੇਵ ਕੁਮਾਰ ਦਾ ਇੱਕ ਹੋਰ ਵੱਡਾ ਖ਼ੁਲਾਸਾ

On Punjab

ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾ

On Punjab