ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਪੰਜਾਬੀ ਕਲਾਕਾਰਾਂ ਉੱਪਰ ਕ੍ਰਾਂਤੀਕਾਰੀ ਰੰਗ ਚਾੜ੍ਹ ਦਿੱਤਾ ਹੈ। ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ ‘ਚ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇਹ ਸਿਲਸਿਲਾ ਕੀ ਇੰਝ ਹੀ ਚੱਲਦਾ ਰਹੇਗਾ, ਸਿਆਸਤ ਆਪਣੀਆਂ ਚਾਲਾਂ ਨਾਲ ਕਦੋਂ ਤੱਕ ਕਿਸਾਨ ਨੂੰ ਧੋਖਾ ਦਿੰਦੀ ਰਹੇਗੀ। ਨਾ ਮਾਰੋ ਮੈਨੂੰ ਗੋਲ਼ੀਆਂ ਨਾਲ, ਮੈਂ ਪਹਿਲਾਂ ਤੋਂ ਹੀ ਇੱਕ ਦੁੱਖੀ ਕਿਸਾਨ ਹਾਂ। ਮੇਰੀ ਮੌਤ ਦੀ ਵਜ੍ਹਾ ਇਹੀ ਹੈ ਕਿ ਮੈਂ ਪੇਸ਼ੇ ਤੋਂ ਇੱਕ ਕਿਸਾਨ ਹਾਂ। ਜਿਸ ਦੀਆਂ ਅੱਖਾਂ ਅੱਗੇ ਕਿਸਾਨ ਰੁੱਖ਼ ‘ਤੇ ਲਟਕ ਗਿਆ, ਵੇਖ ਸ਼ੀਸ਼ਾ ਤੂੰ ਵੀ ਬੰਦੇ, ਕੱਲ੍ਹ ਜੋ ਕੀਤਾ ਉਹ ਭੁੱਲ ਗਿਆ।’