ਨਵੀਂ ਦਿੱਲੀ, ਏਜੰਸੀਆਂ : ਦੇਸ਼ ਵਿਚ ਹੁਣ ਤਕ 10 ਸੂਬਿਆਂ ‘ਚ ਬਰਡ ਫਲੂ ਫੈਲ ਚੁੱਕਾ ਹੈ। ਇਨ੍ਹਾਂ ਸੂਬਿਆਂ ‘ਚ ਏਵੀਅਨ ਇਨਫਲੂਏਂਜ਼ਾ ਦੀ ਪੁਸ਼ਟੀ ਹੋਈ ਹੈ। ਨਵੇਂ ਸੂਬੇ ‘ਚ ਜਿੱਥੇ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ, ਉਹ ਸੂਬੇ ਯੂਪੀ ਤੇ ਉੱਤਰਾਖੰਡ ਹਨ। ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਮੁਤਾਬਿਕ, ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਚਿੜੀਆਘਰ ‘ਚ ਮਰੇ ਪੰਛੀਆਂ ਦੇ ਸੈਂਪਲ ਪਾਜ਼ੇਟਿਵ ਆਉਣ ਨਾਲ ਹੜਕੰਪ ਮਚਿਆ ਹੋਇਆ ਹੈ। ਉੱਥੇ ਹੀ ਉੱਤਰਾਖੰਡ ਦੇ ਕੋਟਦਵਾਰ ਤੇ ਦੇਹਰਾਦੂਨ ਜ਼ਿਲ੍ਹਿਆਂ ‘ਚ ਕਾਵਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਦਸ ਸੂਬਿਆਂ- ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਗੁਜਰਾਤ ਨੇ ਪਹਿਲਾਂ ਹਾਲ ਹੀ ‘ਚ ਹੋਈਆਂ ਪੰਛੀਆਂ ਦੀਆਂ ਮੌਤਾਂ ਦਾ ਕਾਰਨ ਏਵੀਏਨ ਇਨਫਲੂਏਂਜ਼ਾ ਨੂੰ ਦੱਸਿਆ ਸੀ। ਉੱਥੇ ਹੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਬਰਡ ਫਲੂ ਦੇ ਪਸਾਰ ਦੀ ਨਿਗਰਾਨੀ ਲਈ ਗਠਿਤ ਕੇਂਦਰੀ ਟੀਮ ਦੇਸ਼ ਭਰ ਦੇ ਸੱਤ ਸੂਬਿਆਂ ‘ਚ ਪ੍ਰਭਾਵਿਤ ਸਥਾਨਾਂ ਦਾ ਦੌਰਾ ਕਰ ਰਹੀਆਂ ਹਨ। ਹੁਣ ਦਿੱਲੀ, ਮਹਾਰਾਸ਼ਟਰ ਤੇ ਉੱਤਰਾਖੰਡ ‘ਚ ਵੀ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ।
ਦੱਸਿਆ ਗਿਆ ਹੈ ਕਿ ਖੇਤੀ ਸਬੰਧੀ ਸੰਸਦੀ ਸਥਾਈ ਕਮੇਟੀ ਨੇ ਦੇਸ਼ ਵਿਚ ਪਸ਼ੂ ਟੀਕੇ ਦੀ ਉਪਲਬਧਤਾ ਦੀ ਜਾਂਚ ਕਰਨ ਲਈ ਪਸ਼ੂ ਪਾਲਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਮੀਦ ਹੈ ਕਿ ਇਸ ਸਬੰਧੀ ਬੈਠਕ ਜਲਦ ਹੋਵੇਗੀ।
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ 8 ਬਤੱਖਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਅੱਜ ਉਨ੍ਹਾਂ ਦੀ ਰਿਪੋਰਟ ਆ ਗਈ ਹੈ। ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸੰਜੇ ਝੀਲ ’ਤੇ ਮਰੇ ਪਾਏ ਗਏ ਪੰਛੀਆਂ ਵਿਚੋਂ 8 ਬਤੱਖਾਂ ਵਿਚ ਬਰਡ ਫਲੂ ਦੇ ਲੱਛਣ ਸਨ। ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਪੰਛੀਆਂ ਦੇ ਸੈਂਪਲ 9 ਜਨਵਰੀ ਨੂੰ ਜਾਂਚ ਲਈ ਜਲੰਧਰ ਭੇਜੇ ਗਏ ਸਨ। ਹੁਣ ਦਿੱਲੀ ਸਰਕਾਰ ਸੰਜੇ ਝੀਲ ’ਤੇ ਪੰਛੀਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਇਸ ਬਿਮਾਰੀ ਦਾ ਫੈਲਾਅ ਨਾ ਹੋ ਸਕੇ।
ਐਤਵਾਰ ਨੂੰ ਵੀ ਦਿੱਲੀ ਵਿਚ ਵੱਖ ਵੱਖ ਇਲਾਕਿਆਂ ਵਿਚ ਕਬੂਤਰ, ਕਾਂ ਅਤੇ ਬੱਤਖਾਂ ਮ੍ਰਿਤਕ ਮਿਲੀਆਂ ਸਨ। ਪਸ਼ੂ-ਪਾਲਣ ਵਿਭਾਗ ਦੀ ਟੀਮ ਨੇ ਇਨ੍ਹਾਂ ਦੇ ਵੀ ਨਮੂਨੇ ਲੈ ਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ।
ਮਹਾਰਾਸ਼ਟਰ ‘ਚ, ਪਰਭਣੀ ਜ਼ਿਲ੍ਹਾ ਕੁਲੈਕਟਰ, ਦੀਪਕ ਮਧੂਕਰ ਮੁਗਲੀਕਰ ਨੇ ਦੱਸਿਆ, ਸੂਬੇ ਦੀ ਰਾਜਧਾਨੀ ਮੁੰਬਈ ਤੋਂ ਲਗਪਗ 500 ਕਿਲੋਮੀਟਰ ਦੂਰ, ਉਪਰੀਕੇਂਦਰ ਹੈ। ‘ਲਗਪਗ 800 ਪੋਲਟਰੀ ਪੰਛੀ- ਸਾਰੀਆਂ ਮੁਰਗੀਆਂ, ਪਿਛਲੇ ਦੋ ਦਿਨਾਂ ‘ਚ ਮਰ ਗਏ। ਉਨ੍ਹਾਂ ਦੇ ਨਮੂਨੇ ਪ੍ਰੀਖਣ ਲਈ ਦਿੱਤੇ ਗਏ ਸਨ ਤੇ ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਇਸ ਦਾ ਕਾਰਨ ਬਰਡ ਫਲੂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਪੁਸ਼ਟੀ ਮਰੁਮੰਬਾ ਪਿੰਡ ‘ਚ ਹੋਈ ਹੈ। ਲਗਪਗ ਅੱਠ ਪੋਲਟਰੀ ਫਾਰਮ ਤੇ 8,000 ਪੰਛੀ ਹਨ ਉੱਥੇ। ਸਾਡੇ ਕੋਲ ਉਨ੍ਹਾਂ ਪੋਲਟਰੀ ਪੰਛੀਆਂ ਦੀ ਪਾਲਣਾ ਦੇ ਹੁਕਮ ਹਨ। ਦੱਸ ਦਈਏ ਕਿ ਬਰਡ ਫਲੂ ਦੀ ਸਥਿਤੀ ਦੀ ਸਮੀਖਿਆ ਲਈ ਮੁੱਖ ਮੰਤਰੀ ਊਧਵ ਠਾਕਰੇ ਅੱਜ ਸ਼ਾਮ ਨੂੰ ਇਕ ਬੈਠਕ ਕਰਨਗੇ।’
ਛੱਤੀਸਗੜ੍ਹ ‘ਚ ਬਰਡ ਫਲੂ ਨੂੰ ਦੇਖਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਓਡੀਸ਼ਾ ‘ਚ 12,369 ਸੈਂਪਲ ਜਾਂਚੇ ਗਏ ਪਰ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।