PreetNama
ਸਿਹਤ/Health

ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ ਖੇਡਿਆ ਡਰਾਅ

ਸ਼ਰਮਿਲਾ ਦੇਵੀ ਤੇ ਦੀਪ ਗ੍ਰੇਸ ਇੱਕਾ ਦੇ ਇਕ-ਇਕ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸ਼ੁਰੂਆਤ ਮੇਜ਼ਬਾਨ ਜੂਨੀਅਰ ਟੀਮ ਖ਼ਿਲਾਫ਼ 2-2 ਨਾਲ ਡਰਾਅ ਨਾਲ ਕੀਤੀ। ਭਾਰਤ ਲਈ ਯੁਵਾ ਸਟ੍ਰਾਈਕਰ ਸ਼ਰਮਿਲਾ (22ਵੇਂ ਮਿੰਟ) ਤੇ ਤਜਰਬੇਕਾਰ ਇੱਕਾ (31ਵੇਂ ਮਿੰਟ) ਨੇ ਗੋਲ ਕੀਤੇ। ਅਰਜਨਟੀਨਾ ਲਈ ਪਾਓਲਾ ਸਾਂਟਾਮਾਰਿਨਾ (28ਵੇਂ ਮਿੰਟ) ਤੇ ਬਿ੍ਸਾ ਬ੍ਗੇਸੇਰ (48ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਕੋਰੋਨਾ ਵਾਇਰਸ ਕਾਰਨ ਲਗਪਗ ਇਕ ਸਾਲ ਬਾਅਦ ਕੌਮਾਂਤਰੀ ਮੈਚ ਖੇਡੀ।

ਡੁੰਗਡੁੰਗ ਦੀ ਹੈਟਿ੍ਕ ਨਾਲ ਜੂਨੀਅਰ ਮਹਿਲਾ ਟੀਮ ਨੇ ਚਿਲੀ ਨੂੰ ਹਰਾਇਆ

ਸੈਂਟੀਆਗੋ (ਪੀਟੀਆਈ) : ਸਟ੍ਰਾਈਕਰ ਬਿਊਟੀ ਡੁੰਗਡੁੰਗ ਦੀ ਹੈਟਿ੍ਕ ਦੀ ਮਦਦ ਨਾਲ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਇਕ ਸਾਲ ‘ਚ ਪਹਿਲਾ ਕੌਮਾਂਤਰੀ ਮੈਚ ਖੇਡਦੇ ਹੋਏ ਚਿਲੀ ਨੂੰ 5-3 ਨਾਲ ਹਰਾ ਦਿੱਤਾ। ਝਾਰਖੰਡ ਦੀ ਇਸ ਸਟ੍ਰਾਈਕਰ ਨੇ 29ਵੇਂ, 38ਵੇਂ ਤੇ 52ਵੇਂ ਮਿੰਟ ‘ਚ ਗੋਲ ਦਾਗੇ। ਉਧਰ ਲਾਲਰਿੰਦਿਕੀ ਨੇ 14ਵੇਂ ਤੇ ਸੰਗੀਤਾ ਕੁਮਾਰੀ ਨੇ 30ਵੇਂ ਮਿੰਟ ‘ਚ ਗੋਲ ਕੀਤੇ। ਚਿਲੀ ਲਈ ਸਿਮੋਨ ਓਵੇਲੀ ਨੇ 10ਵੇਂ, ਪਾਓਲਾ ਸੈਂਜ ਨੇ 25ਵੇਂ ਤੇ ਫਰਨਾਡਾ ਏਰਿਏਟਾ ਨੇ 49ਵੇਂ ਮਿੰਟ ‘ਚ ਗੋਲ ਕੀਤੇ।
ਬੈਂਗਲੁਰੂ (ਪੀਟੀਆਈ) : ਭਾਰਤੀ ਪੁਰਸ਼ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਅਪ੍ਰਰੈਲ ‘ਚ ਐੱਫਆਈਐੱਚ (ਕੌਮਾਂਤਰੀ ਹਾਕੀ ਫੈੱਡਰੇਸ਼ਨ) ਹਾਕੀ ਪ੍ਰਰੋ-ਲੀਗ ਦੇ ਆਪਣੇ ਤੈਅ ਪ੍ਰਰੋਗਰਾਮ ਮੁਤਾਬਕ ਹੋਣ ਦੀ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਟੂਰਨਾਮੈਂਟ ‘ਚ ਮਜ਼ਬੂਤ ਟੀਮਾਂ ਖ਼ਿਲਾਫ਼ ਖੇਡਣ ਨਾਲ ਟੋਕੀਓ ਓਲੰਪਿਕ ਤੋਂ ਪਹਿਲਾਂ ਟੀਮ ਤੇ ਖਿਡਾਰੀਆਂ ਦਾ ਸਹੀ ਮੁਲਾਂਕਣ ਹੋਵੇਗਾ। ਐੱਫਆਈਐੱਚ ਹਾਕੀ ਪ੍ਰਰੋ-ਲੀਗ ਮੈਚਾਂ ਦੇ ਅਗਲੇ ਪੜਾਅ ‘ਚ ਭਾਰਤ ਨੇ ਅਪ੍ਰਰੈਲ ‘ਚ ਅਰਜਨਟੀਨਾ, ਜਦੋਂਕਿ ਮਈ ‘ਚ ਬਿ੍ਟੇਨ, ਸਪੇਨ ਤੇ ਜਰਮਨੀ ਖ਼ਿਲਾਫ਼ ਖੇਡਣਾ ਹੈ। ਟੀਮ ਮਈ ‘ਚ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਵੀ ਖੇਡੇਗੀ। ਸ਼੍ਰੀਜੇਸ਼ ਨੇ ਕਿਹਾ ਕਿ ਇਹ ਮੈਚ ਸਾਡੇ ਲਈ ਖਿਡਾਰੀਆਂ ਤੋਂ ਇਲਾਵਾ ਇਕ ਟੀਮ ਦੇ ਤੌਰ ‘ਤੇ ਵੀ ਸਹੀ ਪ੍ਰਰੀਖਿਆ ਹੋਣਗੇ ਤੇ ਮੈਨੂੰ ਯਕੀਨ ਹੈ ਕਿ ਓਲੰਪਿਕ ਲਈ ਅੰਤਿਮ ਟੀਮ ਦੀ ਚੋਣ ਇਨ੍ਹਾਂ ਮੈਚਾਂ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗੀ।

Related posts

Covid-19 New Symptoms: ਕੋਰੋਨਾ ਵਾਇਰਸ ਦਾ ਇਕ ਹੋਰ ਲੱਛਣ, ਅੱਖਾਂ ‘ਚ ਬਣ ਰਹੇ ਹਨ ਖ਼ੂਨ ਦੇ ਧੱਬੇ, ਤੁਸੀਂ ਵੀ ਰਹੋ ਚੌਕਸ

On Punjab

WHO ਨੇ ਜਾਰੀ ਕੀਤੀ ਖਾਸ ਸਲਾਹ, ਕਿਹਾ ਕੋਰੋਨਾ ਤੋਂ ਸਟੇਰੌਇਡ ਬਚਾ ਸਕਦੇ ਪੀੜਤ ਮਰੀਜ਼ ਦੀ ਜਾਨ

On Punjab

Typhoid ਠੀਕ ਕਰਦੀ ਹੈ ਤੁਲਸੀ

On Punjab