ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਵਿਸ਼ਵ ਭਾਈਚਾਰੇ ਨੂੰ ਆਗਾਹ ਕੀਤਾ ਹੈ ਕਿ ਸੀਰੀਆ ਸੰਘਰਸ਼ ਵਿਚ ਸ਼ਾਮਲ ਵਿਦੇਸ਼ੀ ਅਤੇ ਭਾੜੇ ਦੇ ਲੜਾਕਿਆਂ ਨੇ ਦੂਜੇ ਸਥਾਨਾਂ ‘ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਹੋਰ ਦੇਸ਼ਾਂ ਵਿਚ ਖ਼ਤਰਾ ਵੱਧ ਗਿਆ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਟੀਐੱਸ ਗੁਰੂਮੂਰਤੀ ਨੇ ਸੁਰੱਖਿਆ ਪ੍ਰਰੀਸ਼ਦ ਵਿਚ ਕਿਹਾ ਕਿ ਭਾਰਤ ਇਸ ਮੰਚ ‘ਤੇ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਨ੍ਹਾਂ ਸੀਰੀਆ ਦੇ ਮੁੱਦੇ ‘ਤੇ ਹੋਈ ਬੈਠਕ ਵਿਚ ਯਾਦ ਦਿਵਾਇਆ ਕਿ ਭਾਰਤ ਦੀ ਪ੍ਰਧਾਨਗੀ ਵਿਚ ਹੀ ਅਗਸਤ 2011 ਵਿਚ ਸੀਰੀਆ ਸੰਘਰਸ਼ ਦੇ ਮੁੱਦੇ ‘ਤੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਗਿਆ ਸੀ। ਉਸ ਪਿੱਛੋਂ ਦਸੰਬਰ 2012 ਵਿਚ ਸੀਰੀਆ ‘ਤੇ ਤਿੰਨ ਪ੍ਰਸਤਾਵ ਸਵੀਕਾਰ ਕੀਤਾ ਗਏ ਸਨ। ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵਿਚ ਵੀ ਲਾਗੂ ਕਰਨ ਅਤੇ ਅੱਤਵਾਦ ਦੇ ਲਿਹਾਜ਼ ਨਾਲ ਕੋਈ ਜ਼ਿਕਰਯੋਗ ਪ੍ਰਗਤੀ ਨਹੀਂ ਹੋਈ ਹੈ।
ਤਿਰੂਮੂਰਤੀ ਨੇ ਕਿਹਾ ਕਿ ਅੱਠ ਸਾਲ ਬਾਅਦ ਅਸੀਂ ਸੁਰੱਖਿਆ ਪ੍ਰਰੀਸ਼ਦ ਵਿਚ ਨਵੀਂ ਸ਼ੁਰੂਆਤ ਕਰ ਰਹੇ ਹਾਂ, ਅਜੇ ਵੀ ਅਸੀਂ ਦੇਖ ਰਹੇ ਹਾਂ ਕਿ ਸੀਰੀਆ ਦੀ ਸਮੱਸਿਆ ਦੂਰ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਰਾਜਨੀਤਕ ਪ੍ਰਕਿਰਿਆ ਵੀ ਅਜੇ ਸ਼ੁਰੂ ਨਹੀਂ ਹੋ ਸਕੀ ਹੈ। ਭਾਰਤ ਦੇ ਸਥਾਈ ਪ੍ਰਤੀਨਿਧੀ ਨੇ ਚਿੰਤਾ ਪ੍ਰਗਟਾਈ ਕਿ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਸੀਰੀਆ ਦਾ ਅੱਤਵਾਦ ਹੋਰ ਸਥਾਨਾਂ ‘ਤੇ, ਇੱਥੋਂ ਤਕ ਕਿ ਅਫਰੀਕਾ ਤਕ ਫੈਲ ਰਿਹਾ ਹੈ। ਸੀਰੀਆ ਦੇ ਭਾੜੇ ਦੇ ਲੜਾਕੇ ਹੋਰ ਸਥਾਨਾਂ ‘ਤੇ ਆਪਣੇ ਟਿਕਾਣੇ ਬਣਾ ਰਹੇ ਹਨ।