34.32 F
New York, US
February 3, 2025
PreetNama
ਖਾਸ-ਖਬਰਾਂ/Important News

ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਬਾਇਡਨ ਦੇ ਨਾਂ ਲਿਖਿਆ ਉਦਾਰਤਾ ਭਰਿਆ ਪੱਤਰ

ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੇ ਉਤਰਾਅਧਿਕਾਰੀ ਜੋ ਬਾਇਡਨ ਦੇ ਨਾਂ ਇਕ ਪੱਤਰ ਲਿਖ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਇਹ ਪੱਤਰ ਪੜਿ੍ਹਆ ਤੇ ਦੱਸਿਆ ਕਿ ਉਹ ਉਦਾਰਤਾ ਨਾਲ ਭਰਿਆ ਹੈ।

ਅਮਰੀਕੀ ਰਵਾਇਤ ਅਨੁਸਾਰ, ਸਾਬਕਾ ਰਾਸ਼ਟਰਪਤੀ ਆਪਣੇ ਉਤਰਾਅਧਿਕਾਰੀ ਲਈ ਇਕ ਪੱਤਰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ‘ਚ ਛੱਡ ਕੇ ਜਾਂਦੇ ਹਨ। ਟਰੰਪ ਵੀ ਇਸੇ ਰਵਾਇਤ ਦੀ ਪਾਲਣਾ ਕਰਦੇ ਹੋਏ ਬਾਇਡਨ ਦੇ ਨਾਂ ਪੱਤਰ ਛੱਡ ਗਏ ਸਨ। ਹਾਲਾਂਕਿ ਟਰੰਪ ਨੇ ਕਈ ਰਵਾਇਤਾਂ ਦੀ ਅਣਦੇਖੀ ਵੀ ਕੀਤੀ ਸੀ। ਉਹ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ‘ਚੋਂ ਚਲੇ ਗਏ ਸਨ। ਉਨ੍ਹਾਂ ਦੀ ਜਗ੍ਹਾ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਵਾਇਤਾਂ ਨਿਭਾਈਆਂ ਸਨ। ਬਾਇਡਨ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ, ‘ਰਾਸ਼ਟਰਪਤੀ ਨੇ ਬੇਹੱਦ ਉਦਾਰਤਾ ਭਰਿਆ ਪੱਤਰ ਲਿਖਿਆ ਹੈ, ਕਿਉਂਕਿ ਇਹ ਨਿੱਜੀ ਹੈ। ਇਸ ਬਾਰੇ ਮੈਂ ਉਦੋਂ ਤਕ ਨਹੀਂ ਦੱਸਾਂਗਾ, ਜਦੋਂ ਤਕ ਮੈਂ ਉਨ੍ਹਾਂ ਨਾਲ (ਟਰੰਪ) ਗੱਲ ਨਹੀਂ ਕਰ ਲੈਂਦਾ ਪਰ ਇਹ ਮੌਜੂਦਾ ‘ਚ ਉਦਾਰਤਾ ਭਰਿਆ ਹੈ।’ ਉਨ੍ਹਾਂ ਨੇ ਦੱਸਿਆ ਕਿ ਉਹ ਟਰੰਪ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਬਾਇਡਨ ਨੇ ਓਵਲ ਦਫ਼ਤਰ ‘ਚ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖ਼ਤ ਕਰਨ ਤੋਂ ਪਹਿਲਾਂ ਇਹ ਪੱਤਰ ਪੜਿ੍ਹਆ ਸੀ।
ਹੈਂਸ ਦੇ ਨਾਂ ‘ਤੇ ਸੈਨੇਟ ਦੀ ਮੋਹਰ

ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ ਬਾਇਡਨ ਦੀ ਪਹਿਲੀ ਨਾਮਜ਼ਦਗੀ ‘ਤੇ ਆਪਣੀ ਮੋਹਰ ਲਾ ਦਿੱਤੀ। ਬਾਇਡਨ ਨੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਅਹੁਦੇ ਲਈ ਐਵਰਿਲ ਹੈਂਸ ਨੂੰ ਨਾਮਜ਼ਦ ਕੀਤਾ ਸੀ। ਇਸ ਨਾਮਜ਼ਦਗੀ ਨੂੰ ਸੈਨੇਟ ਤੋਂ 10 ਦੇ ਮੁਕਾਬਲੇ 84 ਵੋਟਾਂ ਨਾਲ ਮਨਜ਼ੂਰੀ ਮਿਲ ਗਈ। ਬਾਇਡਨ ਕੈਬਨਿਟ ‘ਚ ਨਿਯੁਕਤੀ ਵਾਲੀ ਹੈਂਸ ਪਹਿਲੀ ਮੈਂਬਰ ਬਣ ਗਈ।

Related posts

ਰੋੜਾਂ ਰੁਪਏ ਗਬਨ ਮਾਮਲੇ ‘ਚ ਸਹਿਕਾਰੀ ਸਭਾ ਦੇ ਮੈਨੇਜਰ ਖਿਲਾਫ ਕੇਸ ਦਰਜ

On Punjab

ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

On Punjab

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

On Punjab