ਬਾਲੀਵੁੱਡ ਦੀ ਸੈਲਫੀ ਕਵੀਨ (ਭਾਵ) ਸਿੰਗਰ ਨੇਹਾ ਕੱਕੜ ਆਪਣੀ ਦਮਦਾਰ ਆਵਾਜ਼ ਤੇ ਦਿਲਕਸ਼ ਆਦਤਾਂ ਦੇ ਚੱਲਦੇ ਫੈਨਜ਼ ਦੇ ਦਿਲਾਂ ’ਤੇ ਕਰਦੀ ਹੈ। ਨੇਹਾ ਨੇ ਬੀਤੇ ਸਾਲ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਨਾਲ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ’ਚ ਰਹੀ ਹੈ। ਵਿਆਹ ਨਾਲ ਜੁੜੀਆਂ ਹਰ ਰਸਮਾਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਦੋਵਾਂ ਦੇ ਹਨੀਮੂਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਤੇ ਵਾਇਰਲ ਹੋ ਰਹੀਆਂ ਹਨ। ਦੁਬਈ ’ਚ ਹਨੀਮੂਨ ਦੌਰਾਨ ਨੇਹਾ ਤੇ ਰੋਹਨ ਦੀਆਂ ਰੋਮਾਂਟਿਕ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ।ਨੇਹਾ ਕੱਕੜ ਤੇ ਰੋਹਨਪ੍ਰੀਤ ਹਾਲ ਹੀ ’ਚ ਸਟਾਰ ਪਲਸ ’ਤੇ ਆਉਣ ਵਾਲੇ ਸ਼ੋਅ ਤਾਰੇ ਜ਼ਮੀਨ ’ਤੇ ਪਹੁੰਚੇ। ਇਸ ਦੌਰਾਨ ਦੋਵਾਂ ਨੇ ਨਾਲ ਸਿਰਫ਼ ਜੰਮ ਕੇ ਮਸਤੀ ਕੀਤੀ ਬਲਕਿ ਇਕ-ਦੂਸਰੇ ਲਈ ਖੂਬ ਪਿਆਰ ਵੀ ਪ੍ਰਗਟਾਇਆ। ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਸ਼ੋਅ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਨੂੰ ਇਕ ਹੀ ਸਵਾਲ ਕੀਤਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਡਰਾਮਾ ਕੌਣ ਕਰਦਾ ਹੈ। ਇਸ ਦਾ ਜਵਾਬ ਦਿੰਦੇ ਹੋਏ ਰੋਹਨਪ੍ਰੀਤ ਨੇਹਾ ਦੀ ਤਸਵੀਰ ਦਿਖਾਉਂਦੇ ਹਨ। ਨੇਹਾ ਕਰਦੀ ਹੈ।