ਅਮਰੀਕਾ ਦੀ ਨਵੀਂ ਸਰਕਾਰ ਵਿਚ ਭਾਰਤੀ-ਅਮਰੀਕੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਹਾਲ ਹੀ ਵਿਚ ਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਸਰਕਾਰ ਵਿਚ ਜ਼ਿੰਮੇਵਾਰ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ। ਊਰਜਾ ਵਿਭਾਗ ਵਿਚ ਤਾਰਕ ਸ਼ਾਹ ਨੂੰ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ‘ਤੇ ਕਿਸੇ ਭਾਰਤੀ ਦੀ ਪਹਿਲੀ ਵਾਰ ਨਿਯੁਕਤੀ ਹੋਈ ਹੈ। ਆਫਿਸ ਆਫ ਸਾਇੰਸ ਵਿਚ ਤਾਨਯਾ ਦਾਸ ਨੂੰ ਚੀਫ ਆਫ ਸਟਾਫ ਬਣਾਇਆ ਗਿਆ ਹੈ। ਨਾਰਾਇਣ ਸੁਬਰਾਮਨੀਅਮ ਨੂੰ ਆਫਿਸ ਆਫ ਲੀਗਲ ਕੌਂਸਲ ਵਿਚ ਲੀਗਲ ਐਡਵਾਈਜ਼ਰ ਬਣਾਇਆ ਗਿਆ ਹੈ। ਸ਼ੁਚੀ ਤਲਾਤੀ ਨੂੰ ਆਫਿਸ ਆਫ ਫਾਸਿਲ ਐਨਰਜੀ ‘ਚ ਚੀਫ ਆਫ ਸਟਾਫ ਬਣਾਇਆ ਗਿਆ ਹੈ। ਇਹ ਚਾਰੇ ਤੇਜ਼ ਤਰਾਰ ਅਤੇ ਹੋਣਹਾਰ ਮੰਨੇ ਜਾਣ ਵਾਲੇ ਅਧਿਕਾਰੀ ਆਪਣੇ-ਆਪਣੇ ਵਿਭਾਗ ਵਿਚ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਤੈਅ ਕੀਤੇ ਗਏ ਟੀਚਿਆਂ ਤਕ ਪਹੁੰਚਣ ਲਈ ਆਪਣੀ ਮੁਹਾਰਤ ਦਾ ਲਾਭ ਦੇਣਗੇ।
ਤਾਰਕ ਸ਼ਾਹ ਐਨਰਜੀ ਪਾਲਿਸੀ ਦੇ ਮਾਹਿਰ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿਚ ਆਪਣੀਆਂ ਲੰਬੀਆਂ ਸੇਵਾਵਾਂ ਦਿੱਤੀਆਂ ਹਨ। ਬਾਇਡਨ-ਹੈਰਿਸ ਪ੍ਰਸ਼ਾਸਨ ਦੇ ਆਉਣ ਤਕ ਸ਼ਾਹ ਕਲਾਈਮੇਟ ਅਤੇ ਸਾਇੰਸ ‘ਤੇ ਬਣੀ ਟੀਮ ਦੀ ਅਗਵਾਈ ਕਰ ਰਹੇ ਸਨ। ਤਾਨਯਾ ਦਾਸ ਯੂਐੱਸ ਹਾਊਸ ਕਮੇਟੀ ਆਨ ਸਾਇੰਸ-ਸਪੇਸ ਐਂਡ ਟੈਕਨਾਲੋਜੀ ਵਿਚ ਪ੍ਰਰੋਫੈਸ਼ਨਲ ਸਟਾਫ ਮੈਂਬਰ ਸੀ। ਨਾਰਾਇਣ ਸੁਬਰਾਮਨੀਅਮ ਰਿਸਰਚ ਫੈਲੋ ਸਨ। ਸ਼ੁਚੀ ਤਲਾਤੀ ਹੁਣ ਤਕ ਕਾਰਬਨ 180 ਵਿਚ ਸੀਨੀਅਰ ਐਡਵਾਈਜ਼ਰ ਸਨ।