PreetNama
ਰਾਜਨੀਤੀ/Politics

ਕਿਸਾਨ ਅੰਦੋਲਨ ਨਾਲੋਂ ਇਨ੍ਹਾਂ ਛੇ ਕਾਰਨਾਂ ਕਰਕੇ ਅਲੱਗ ਹੋਈਆਂ ਦੋ ਕਿਸਾਨ ਜਥੇਬੰਦੀਆਂ

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ-ਐੱਨਸੀਆਰ ਵਿਚ ਚੱਲ ਰਹੇ ਕਿਸਾਨ ਅੰਦੋਲਨ ’ਚ ਉਸ ਸਮੇਂ ਹੈਰਾਨ ਕਰਨ ਵਾਲਾ ਮੋੜ ਆ ਗਿਆ, ਜਦੋਂ ਇਸ ਨਾਲ ਜੁੜੀਆਂ ਦੋ ਜਥੇਬੰਦੀਆਂ ਨੇ ਖ਼ੁਦ ਨੂੰ ਅਲੱਗ ਕਰ ਲਿਆ। ਦਰਅਸਲ ਮੰਗਲਵਾਰ ਨੂੰ ਦਿੱਲੀ ਵਿਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਨਰਾਜ਼ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਤੇ ਭਾਰਤੀ ਕਿਸਾਨ ਯੂਨੀਅਨ (ਭਾਨੰੂ) ਨੇ ਗਾਜ਼ੀਪੁਰ ਤੇ ਨੋਇਡਾ ਬਾਰਡਰ ’ਤੇ ਚੱਲ ਰਹੇ ਪ੍ਰਦਰਸ਼ਨ ਨੂੰ ਵਾਪਸ ਲੈ ਲਿਆ ਹੈ। ਦਿੱਲੀ ਵਿਚ ਹੋਈ ਹਿੰਸਾ ਤੋਂ ਇਲਾਵਾ ਵੀ ਕੁਝ ਹੋਰ ਕਾਰਨ ਹਨ, ਜਿਸ ਵਜ੍ਹਾ ਕਰਕੇ ਦੋਵੇਂ ਗੱੁਟ ਕਿਸਾਨ ਅੰਦੋਲਨ ਤੋਂ ਵੱਖ ਹੋਏ ਹਨ।
ਕਾਰਨ-1
ਮੰਗਲਵਾਰ ਨੂੰ ਟਰੈਕਟਰ ਪਰੇਡ ਦੌਰਾਨ ਰਾਜਧਾਨੀ ਦਿੱਲੀ ’ਚ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਦਾ ਅਕਸ ਖ਼ਰਾਬ ਹੋ ਗਿਆ ਹੈ। ਦਿੱਲੀ ਦੰਗਿਆਂ ਤੋਂ ਬਾਅਦ 2 ਕਰੋੜ ਦਿੱਲੀ ਵਾਲਿਆਂ ਨੇ ਅਜਿਹਾ ਨਜ਼ਾਰਾ ਦੇਖਿਆ, ਜਦੋਂ ਕੁਝ ਹੱੁਲੜਬਾਜ਼ ਸੜਕਾਂ ’ਤੇ ਤਲਵਾਰਾਂ ਤੇ ਲਾਠੀਆਂ ਲਹਿਰਾਉਂਦੇ ਨਜ਼ਰ ਆਏ। ਦੋਵਾਂ ਕਿਸਾਨ ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਅੰਦੋਲਨ ਕਿਸਾਨਾਂ ਦਾ ਨਕਾਰਾਤਮਕ ਅਕਸ ਬਣਾ ਰਿਹਾ ਹੈ ਤਾਂ ਉਨ੍ਹਾਂ ਨੇ ਇਸ ਤੋਂ ਪਿੱਛੇ ਹਟਣਾ ਠੀਕ ਸਮਝਿਆ।
ਕਾਰਨ-2
ਦਿੱਲੀ ਦੇ ਲਾਲ ਕਿਲ੍ਹੇ ’ਤੇ ਤਿਰੰਗੇ ਦੇ ਸਮਾਨ ਹੋਰ ਝੰਡਾ ਲਹਿਰਾਉਣ ਨਾਲ ਆਮ ਲੋਕ ਹੀ ਨਹੀਂ ਸਗੋਂ ਹਰਿਆਣਾ ਦੇ ਦਹੀਆ ਖਾਪ ਨਾਲ ਕਿਸਾਨ ਜਥੇਬੰਦੀਆਂ ਵੀ ਨਰਾਜ਼ ਨਜ਼ਰ ਆਈਆਂ। ਆਖ਼ਰ 24 ਘੰਟਿਆਂ ਦੌਰਾਨ ਹੀ ਇਨ੍ਹਾਂ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਤੋਂ ਮੋਹ ਭੰਗ ਦਾ ਐਲਾਨ ਕਰ ਦਿੱਤਾ।
ਕਾਰਨ-3
ਬੱੁਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਗਠਨ ਦੇ ਨੇਤਾ ਵੀਐੱਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਰਾਕੇਸ਼ ਟਿਕੈਤ ਨੂੰ ਘੇਰਦਿਆਂ ਕਿਹਾ ਕਿ ਇੱਥੇ ਅਸੀਂ ਲੋਕਾਂ ਨੂੰ ਕੁਟਵਾਉਣ ਨਹੀਂ ਆਏ ਹਾਂ। ਦੇਸ਼ ਨੂੰ ਅਸੀਂ ਬਦਨਾਮ ਨਹੀਂ ਕਰਨਾ ਚਾਹੰੁਦੇ। ਉਨ੍ਹਾਂ ਦਾ ਇਸ਼ਾਰਾ ਮੰਗਲਵਾਰ ਨੂੰ ਕਿਸਾਨਾਂ ਦੀ ਕਈ ਥਾਵਾਂ ’ਤੇ ਹੋਈ ਕੱੁਟਮਾਰ ਵੱਲ ਸੀ।
ਕਾਰਨ-4
ਕਿਸਾਨ ਮਜ਼ਦੂਰ ਸੰਗਠਨ ਦੇ ਨੇਤਾ ਵੀਐੱਮ ਸਿੰਘ ਨੇ ਇਹ ਵੀ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਇਕ ਵੀ ਮੀਟਿੰਗ ਵਿਚ ਗੰਨਾ ਕਿਸਾਨਾਂ ਦੀ ਮੰਗ ਨਹੀਂ ਚੱੁਕੀ। ਪੱਛਮੀ ਉਤਰ ਪ੍ਰਦੇਸ਼ ’ਚ ਗੰਨਾ ਕਿਸਾਨਾਂ ਦੇ ਪੈਸੇ ਦਾ ਮੱੁਦਾ ਅਹਿਮ ਹੈ। ਇਸ ਨੂੰ ਲੈ ਕੇ ਕਈ ਵਾਰ ਮੰਗ ਵੀ ਕੀਤੀ ਜਾ ਚੱੁਕੀ ਹੈ।
ਕਾਰਨ-5
ਕਿਸਾਨ ਨੇਤਾ ਵੀਐੱਮ ਸਿੰਘ ਨੇ ਬੱੁਧਵਾਰ ਨੂੰ ਕਿਹਾ ਕਿ ਅਸੀਂ ਅਜਿਹੇ ਕਿਸੇ ਵਿਅਕਤੀ ਨਾਲ ਵਿਰੋਧ ਨੂੰ ਅੱਗੇ ਨਹੀਂ ਵਧਾ ਸਕਦੇ, ਜਿਸ ਦੀ ਦਿਸ਼ਾ ਕੁਝ ਹੋਰ ਹੋਵੇ। ਇਸ ਲਈ ਮੈਂ ਉਨ੍ਹਾਂ ਨੂੰ ਸ਼ੱੁਭਕਾਮਨਾਵਾਂ ਦਿੰਦਾ ਹਾਂ ਪਰ ਵੀਐੱਮ ਸਿੰਘ ਤੇ ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਇਸ ਵਿਰੋਧ ਨੂੰ ਤੁਰੰਤ ਵਾਪਸ ਲੈਂਦੀ ਹੈ।
ਕਾਰਨ-6
ਲਾਲ ਕਿਲ੍ਹੇ ’ਤੇ ਇਕ ਸੰਗਠਨ ਦਾ ਝੰਡਾ ਲਹਿਰਾਉਣ ਤੋਂ ਵੀ ਵੀਐੱਮ ਸਿੰਘ ਨਰਾਜ਼ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦਾ ਝੰਡਾ ਮਾਣ, ਮਰਿਆਦਾ ਸਾਰਿਆਂ ਦੀ ਹੈ। ਉਸ ਮਰਿਆਦਾ ਨੂੰ ਜੇ ਭੰਗ ਕੀਤਾ ਹੈ ਤਾਂ ਇਹ ਗ਼ਲਤ ਹੈ ਤੇ ਜਿਨ੍ਹਾਂ ਨੇ ਭੰਗ ਕਰਨ ਦਿੱਤੀ, ਉਹ ਵੀ ਗ਼ਲਤ ਹੈ। ਆਈਟੀਓ ’ਚ ਇਕ ਸਾਥੀ ਸ਼ਹੀਦ ਵੀ ਹੋ ਗਿਆ। ਜੋ ਲੈ ਕੇ ਗਿਆ ਜਾਂ ਜਿਸ ਨੇ ਉਕਸਾਇਆ, ਉਸ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

Related posts

ਵਿਰੋਧ ਦੇ ਬਾਵਜੂਦ ਰਾਜ ਸਭਾ ‘ਚ ਤੀਜਾ ਖੇਤੀ ਬਿੱਲ ਵੀ ਪਾਸ, ਇਹ ਜਿਣਸਾਂ ਜ਼ਰੂਰੀ ਵਸਤਾਂ ਦੀ ਸੂਚੀ ‘ਚੋਂ ਹਟਣਗੀਆਂ

On Punjab

President Droupadi Murmu: ਪਹਿਲਾਂ ਦ੍ਰੌਪਦੀ ਨਹੀਂ ਸੀ ਰਾਸ਼ਟਰਪਤੀ ਮੁਰਮੂ ਦਾ ਨਾਂ, ਜਾਣੋ ਕਿਸ ਨੇ ਕੀਤਾ ਬਦਲਾਅ; ਖੁਦ ਕੀਤਾ ਖੁਲਾਸਾ

On Punjab

ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ 21 ਨੂੰ, SC ਵੱਲੋਂ ਗਠਿਤ ਕਮੇਟੀ ਦੀ ਪਹਿਲੀ ਮੀਟਿੰਗ ‘ਚ ਲਿਆ ਫ਼ੈਸਲਾ

On Punjab