39.04 F
New York, US
November 22, 2024
PreetNama
ਰਾਜਨੀਤੀ/Politics

Mann Ki Baat Highlights : ਪੀਐੱਮ ਮੋਦੀ ਬੋਲੇ- ਦਿੱਲੀ ‘ਚ 26 ਜਨਵਰੀ ਨੂੰ ਤਿਰੰਗੇ ਦੇ ਅਪਮਾਨ ਨਾਲ ਪੂਰਾ ਦੇਸ਼ ਦੁਖੀ

ਕਿਸਾਨ ਅੰਦੋਲਨ (Farmers Protest) ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਮਨ ਕੀ ਬਾਤ (Mann Ki Baat) ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਦੇਖ ਕੇ ਦੇਸ਼ ਬਹੁਤ ਦੁਖੀ ਹੋਇਆ ਹੈ। ਮਨ ਕੀ ਬਾਤ ਦਾ ਇਹ 73ਵਾਂ ਐਪੀਸੋਡ ਸੀ। ਖਾਸ ਗੱਲ ਇਹ ਹੈ ਕਿ ਸਾਲ 2021 ਦਾ ਇਹ ਪਹਿਲਾ ਮਨ ਕੀ ਬਾਤ ਪ੍ਰੋਗਰਾਮ ਸੀ।
ਪੀਐੱਮ ਮੋਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਤਿਉਹਾਰਾਂ ਦੀ ਧੂਮ ਰਹੀ। ਇਸ ਦੌਰਾਨ ਦਿੱਲੀ ‘ਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਦੇਖ ਕੇ ਦੇਸ਼ ਬਹੁਤ ਦੁਖੀ ਵੀ ਹੋਇਆ ਹੈ। ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਉਮੀਦ ਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਆਸਾਧਾਰਨ ਸੰਜਮ ਤੇ ਹੌਸਲੇ ਦੀ ਉਦਾਹਰਨ ਪੇਸ਼ ਕੀਤੀ। ਇਸ ਸਾਲ ਵੀ ਅਸੀਂ ਕੜੀ ਮਿਹਨਤ ਕਰ ਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ।
Mann Ki Baat Highlights :
ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ ਹੈ ਤੇ ਕਈ ਕਦਮ ਚੁੱਕ ਵੀ ਰਹੀਆਂ ਹਨ। ਸਰਕਾਰ ਦੇ ਯਤਨ ਅੱਗੇ ਵੀ ਜਾਰੀ ਰਹਿਣਗੇ : ਪੀਐੱਮ ਮੋਦੀ

ਹੈਦਰਾਬਾਦ ਦੇ ਬੋਇਨਪੱਲੀ ‘ਚ, ਇਕ ਸਥਾਨਕ ਸਬਜ਼ੀ ਮੰਡੀ, ਕਿਸ ਤਰ੍ਹਾਂ ਆਪਣੇ ਫਰਜ਼ ਨਿਭਾਅ ਰਹੀ ਹੈ, ਇਹ ਪੜ੍ਹ ਕੇ ਵੀ ਮੈਨੂੰ ਬਹੁਤ ਚੰਗਾ ਲੱਗਿਆ। ਬੋਇਨਪੱਲੀ ਦੀ ਸਬਜ਼ੀ ਮੰਡੀ ਨੇ ਤੈਅ ਕੀਤਾ ਹੈ ਕਿ ਬਚਣ ਵਾਲੀਆਂ ਸਬਜ਼ੀਆਂ ਨੂੰ ਇੰਝ ਸੁੱਟਿਆ ਨਹੀਂ ਜਾਵੇਗਾ, ਇਸ ਨਾਲ ਬਿਜਲੀ ਬਣਾਈ ਜਾਵੇਗੀ : ਪੀਐੱਮ ਮੋਦੀ
ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਤੇ ਖ਼ਾਸਕਰ ਆਪਣੇ ਨੌਜਵਾਨ ਸਾਥੀਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਦੇਸ਼ ਦੇ ਆਜ਼ਾਦੀ ਘੁਲਾਟੀਆਂ ਬਾਰੇ ਲਿਖਣ। ਆਪਣੇ ਇਲਾਕੇ ‘ਚ ਆਜ਼ਾਦੀ ਦੀ ਲੜਾਈ ਦੌਰਾਨ ਵੀਰਤਾ ਦੀਆਂ ਗਾਥਾਵਾਂ ਬਾਰੇ ਕਿਤਾਬ ਲਿਖੋ। ਹੁਣ ਜਦਕਿ ਭਾਰਤ ਆਪਣੇ ਆਜ਼ਾਦੀ ਦਾ 75ਵਾਂ ਸਾਲ ਮਨਾਏਗਾ, ਤਾਂ ਲੇਖਨ ਆਜ਼ਾਦੀ ਦੇ ਨਾਇਕਾਂ ਪ੍ਰਤੀ ਉੱਤਮ ਸ਼ਰਧਾਂਜਲੀ : ਪੀਐੱਮ ਮੋਦੀ
ਭਾਰਤ ਦੇ ਹਰ ਹਿੱਸੇ ‘ਚ, ਹਰ ਸ਼ਹਿਰ, ਕਸਬੇ ਤੇ ਪਿੰਡ ਵਿਚ ਆਜ਼ਾਦੀ ਦੀ ਲੜਾਈ ਪੂਰੀ ਤਾਕਤ ਨਾਲ ਲੜੀ ਗਈ ਸੀ। ਭਾਰਤ ਦੀ ਜ਼ਮੀਨ ਦੇ ਹਰ ਕੋਨੇ ‘ਚ ਅਜਿਹੇ ਮਹਾਨ ਸਪੂਤਾਂ ਨੇ ਜਨਮ ਲਿਆ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ : ਪੀਐੱਮ ਮੋਦੀ
ਦੇਸ਼ ਨੇ ਆਸਾਧਾਰਨ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਸਾਲ ਵੀ ਪੁਰਸਕਾਰ ਹਾਸਲ ਕਰਨ ਵਾਲਿਆਂ ‘ਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਬਿਹਤਰੀਨ ਕੰਮ ਕੀਤਾ ਹੈ : ਪੀਐੱਮ ਮੋਦੀ
ਇਸ ਮਹੀਨੇ, ਕ੍ਰਿਕਟ ਪਿੱਚ ਤੋਂ ਵੀ ਵਧੀਆ ਖ਼ਬਰ ਮਿਲੀ। ਸਾਡੀ ਕ੍ਰਿਕਟ ਟੀਮ ਨੇ ਸ਼ੁਰੂਆਤੀ ਦਿੱਕਤਾਂ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਆਸਟ੍ਰੇਲੀਆ ‘ਚ ਸੀਰੀਜ਼ ਜਿੱਤੀ। ਸਾਡੇ ਖਿਡਾਰੀਆਂ ਦਾ ਹਾਰਡਵਰਕ ਤੇ ਟੀਮਵਰਕ ਪ੍ਰੇਰਿਤ ਕਰਨ ਵਾਲਾ ਹੈ : ਪੀਐੱਮ ਮੋਦੀ
ਜਦੋਂ ਮੈਂ ‘ਮਨ ਕੀ ਬਾਤ’ ਕਰਦਾ ਹਾਂ ਤਾਂ ਇੰਝ ਲਗਦਾ ਹੈ ਜਿਵੇਂ ਤੁਹਾਡੇ ਵਿਚਕਾਰ ਤੁਹਾਡੇ ਪਰਿਵਾਰਕ ਮੈਂਬਰ ਦੇ ਰੂਪ ‘ਚ ਮੌਜੂਦ ਹਾਂ। ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਖ਼ਿਲਾਫ਼ ਸਾਡੀ ਲੜਾਈ ਨੂੰ ਕਰੀਬ-ਕਰੀਬ ਇਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਖ਼ਿਲਾਫ਼ ਭਾਰਤ ਦੀ ਲੜਾਈ ਇਕ ਉਦਾਹਰਨ ਬਣੀ ਹੈ, ਠੀਕ ਉਸੇ ਤਰ੍ਹਾਂ ਹੀ ਸਾਡੀ ਟੀਕਾਕਰਨ ਮੁਹਿੰਮ ਵੀ ਦੁਨੀਆ ‘ਚ ਇਕ ਮਿਸਾਲ ਬਣ ਰਹੀ ਹੈ : ਪੀਐੱਮ ਮੋਦੀ
ਮਨ ਕੀ ਬਾਤ ਦੇ 72ਵੇਂ ਐਪੀਸੋਡ ‘ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਭਰ ਵਿਚ ਭਾਰਤ ਨਿਰਮਿਤ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਜਿਸ ਵਿਚ ਲੋਕ ‘ਵੋਕਲ ਫਾਰ ਲੋਕਲ’ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਥੀਆਂ, ਸਾਨੂੰ ਵੋਕਲ ਫਾਰ ਲੋਕਲ ਦੀ ਭਾਵਨਾ ਬਣਾਈ ਰੱਖਣੀ ਹੈ, ਬਚਾਈ ਰੱਖਣਾ ਹੈ ਤੇ ਵਧਾਉਂਦੇ ਹੀ ਰਹਿਣਾ ਹੈ। ਤੁਸੀਂ ਹਰ ਸਾਲ ਨਿਊ ਈਅਰ ਰੈਜ਼ਿਓਲੂਸ਼ਨ ਲੈਂਦੇ ਹਨ, ਇਸ ਵਾਰ ਇਕ ਰੈਜ਼ਿਓਲੂਸ਼ਨ ਆਪਣੇ ਦੇਸ਼ ਲਈ ਵੀ ਜ਼ਰੂਰ ਲੈਣਾ ਹੈ। ਪੀਐੱਮ ਮੋਦੀ ਨੇ ਲੋਕਾਂ ਨੂੰ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਤੇ ਦੇਸ਼ ਨੂੰ ਪਲਾਸਟਿਕ ਤੋੰ ਮੁਕਤ ਬਣਾਉਣ ਦੀ ਅਪੀਲ ਵੀ ਕੀਤੀ।

Related posts

ਮੁੱਖ ਮੰਤਰੀ ਦੀ ਮੌਜੂਦਗੀ ‘ਚ ਬੰਦੇ ਨੇ ਪੈਰਾਂ ਦੀ ਨਸਾਂ ਵੱਢੀਆਂ, ਪੁਲਿਸ ਤੋਂ ਸੀ ਪ੍ਰੇਸ਼ਾਨ

On Punjab

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਪਸ ਮੋੜੀ ਸਬ ਕਮੇਟੀ ਦੀ ਰਿਪੋਰਟ,ਨਹੀਂ ਸਨ ਸਾਰੇ ਮੈਂਬਰਾਂ ਦੇ ਦਸਤਖਤ

On Punjab

ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਮਾਨ

On Punjab