ਇੰਡੀਅਨ ਪ੍ਰੀਮੀਅਰ ਲੀਗ 2020 ਦਾ ਆਯੋਜਨ ਯੂਏਈ ’ਚ ਬੇਹੱਦ ਸਫਲ ਤਰੀਕੇ ਨਾਲ ਕੀਤਾ ਗਿਆ ਸੀ। ਭਾਰਤ ’ਚ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਇਹ ਫੈਸਲਾ ਕੀਤਾ ਸੀ ਪਰ ਹੁਣ ਭਾਰਤ ’ਚ ਕੋਰੋਨਾ ਸੰਕ੍ਰਮਿਤ ਦੀ ਸਥਿਤੀ ’ਚ ਕਾਫੀ ਸੁਧਾਰ ਹੈ ਤੇ ਇਸ ਵਜ੍ਹਾ ਕਾਰਨ ਬੋਰਡ ਹੁਣ ਆਈਪੀਐੱਲ ਸੀਜ਼ਨ 2021 ਨੂੰ ਆਪਣੇ ਦੇਸ਼ ’ਚ ਹੀ ਕਰਵਾਉਣ ਨੂੰ ਲੈ ਕੇ ਪ੍ਰਤੀਬੰਧ ਦਿਖ ਰਹੀ ਹੈ।
ਆਈਪੀਐੱਲ ਦੇ 14ਵੇਂ ਸੀਜ਼ਨ ਦਾ ਆਯੋਜਨ ਦਾ ਆਗਾਜ਼ ਕਦੋਂ ਤੋਂ ਕੀਤਾ ਜਾਵੇਗਾ। ਇਸ ਬਾਰੇ ਸਾਰੇ ਜਾਣਨਾ ਚਾਹੁੰਦੇ ਹਨ ਤੇ ਇਨਸਾਈਡ ਸਪੋਰਟ ਦੇ ਇਕ ਰਿਪੋਰਟ ਮੁਤਾਬਕ ਆਈਪੀਐੱਲ 2021 ਦਾ ਆਯੋਜਨ 11 ਅਪ੍ਰੈਲ ਤੋਂ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਬਾਰੇ ਫਾਈਨਲ ਫੈਸਲਾ ਆਈਪੀਐੱਲ ਗਵਰਨਿੰਗ ਕੌਂਸਲਿੰਗ ਕਰੇਗੀ। ਬੀਸੀਸੀਆਈ ਦੇ ਇਕ ਅਧਿਕਾਰੀ ਮੁਤਾਬਕ ਭਾਰਤ ਤੇ ਇੰਗਲੈਂਡ ’ਚ ਕ੍ਰਿਕਟ ਸੀਰੀਜ਼ ਮਾਰਚ ’ਚ ਖਤਮ ਹੋ ਜਾਵੇਗੀ ਤੇ ਇਸ ਤੋਂ ਬਾਅਦ ਆਈਪੀਐੱਲ ਦੇ 14ਵੇਂ ਸੀਜਨ ਦਾ ਆਯੋਜਨ ਕੀਤਾ ਜਾਵੇਗਾ। ਦੂਜੇ ਪਾਸੇ ਫਾਈਨਲ ਮੁਕਾਬਲਾ 5 ਜਾਂ 6 ਜੂਨ ਨੂੰ ਖੇਡਿਆ ਜਾਵੇਗਾ।
ਆਈਪੀਐੱਲ 2021 ਕਰਵਾਉਣ ਨੂੰ ਲੈ ਕੇ ਬੀਸੀਸੀਆਈ ਖਜ਼ਾਨਚੀ ਅਰੁਣ ਸਿੰਘ ਧੂਮਲ ਨੇ ਕਿਹਾ ਸੀ ਕਿ ਇਸ ਵਾਰ ਭਾਰਤ ’ਚ ਹੀ ਆਈਪੀਐੱਲ ਦਾ ਆਯੋਜਨ ਕੀਤਾ ਜਾਵੇਗਾ ਤੇ ਇਸ ’ਤੇ ਅਸੀਂ ਕੰਮ ਕਰ ਰਹੇ ਹਾਂ।
previous post