31.48 F
New York, US
February 6, 2025
PreetNama
ਰਾਜਨੀਤੀ/Politics

Live Farmers Protest News : ਦਿੱਲੀ ’ਚ 26 ਜਨਵਰੀ ਨੂੰ ਹੋਈ ਹਿੰਸਾ ’ਚ 510 ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ : ਐੱਸਐੱਨ ਸ਼੍ਰੀਵਾਸਤਵ

: ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ (Farm Laws 2020) ਖ਼ਿਲਾਫ਼ ਪੰਜਾਬ-ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਮੰਗਲਵਾਰ ਨੂੰ ਵੀ ਪ੍ਰਦਰਸ਼ਨ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ‘ਤੇ ਧਰਨਾ-ਪ੍ਰਦਰਸਨ ਦੌਰਾਨ ਨਾਅਰਾ ਦਿੱਤਾ ਹੈ- ‘ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ।’ ਅਸਲ ਵਿਚ ਯੂਪੀ ਗੇਟ ‘ਤੇ 28 ਨਵੰਬਰ ਤੋਂ ਚੱਲ ਰਹੇ ਖੇਤੀ ਕਾਨੂੰਨ ਵਿਰੋਧੀ ਅੰਦੋਲਨ ‘ਚ ਸੋਮਵਾਰ ਨੂੰ ਅੰਦੋਲਨਕਾਰੀਆਂ ਦੀ ਜ਼ਬਰਦਸਤ ਭੀੜ ਰਹੀ। ਇਸ ਮੌਕੇ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 18 ਮਹੀਨੇ ਲਈ ਖੇਤੀ ਕਾਨੂੰਨ ਮੁਲਤਵੀ ਕਰਨ ਦਾ ਪ੍ਰਸਤਾਵ ਠੁਕਰਾ ਦਿੱਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਤਿੰਨੋਂ ਕਾਨੂੰਨ ਵਾਪਸ ਹੋਣ ਤੇ ਐੱਸਐੱਸਪੀ ਦੀ ਗਾਰੰਟੀ ਮਿਲੇ ਤਾਂਹੀ ਕਿਸਾਨ ਉੱਠਣਗੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਅਕਤੂਬਰ ਤਕ ਵੀ ਖ਼ਤਮ ਨਹੀਂ ਹੋਵੇਗਾ।
LIVE Farmers Protest News :
ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ਼੍ਰੀਵਾਸਤਵ ਪੀਤਮਪੁਰਾ ਦੇ ਡੀਸੀਪੀ ਆਫਿਸ ਆਊਟਰ ਡਿਸਟ੍ਰਿਕਟ ’ਚ ਕਿਸਾਨ ਰੈਲੀ ਦੌਰਾਨ ਹੋਏ ਹਿੰਸਾ ’ਚ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਤੁਸੀਂ ਸਾਰੇ ਵੀਰ ਹੈ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਦਿਨ ਹੋਵੇ ਜਾਂ ਰਾਤ ਤੁਸੀਂ ਡਿਊਟੀ ਕਰ ਰਹੇ ਹੋ। ਤੁਹਾਡਾ ਇਲਾਜ ਸਰਕਾਰੀ ਖ਼ਰਚ ਨਾਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਹਿੰਸਾ ’ਚ ਪੁਲਿਸ ਦੇ 510 ਜਵਾਨ ਜ਼ਖ਼ਮੀ ਹੋਏ ਹਨ।
ਐੱਸਐੱਨ ਸ਼੍ਰੀਵਾਸਤਵ ਨੇ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ 26 ਜਨਵਰੀ ਨੂੰ ਜਦ ਟ੍ਰੈਕਟਰ ਰੈਲੀ ਦੌਰਾਨ ਪੁਲਿਸ ’ਤੇ ਹਮਲਾ ਕੀਤਾ ਗਿਆ ਸੀ ਤਾਂ ਕਿਸੇ ਨੇ ਕਿਸਾਨਾਂ ’ਤੇ ਸਵਾਲ ਨਹੀਂ ਚੁੱਕਿਆ ਸੀ। ਹੁਣ ਸੀਮਾਵਾਂ ’ਤੇ ਮਜ਼ਬੂਤ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤਾਂ ਲੋਕ ਸਵਾਲ ਚੁੱਕ ਰਹੇ ਹਨ। ਹੁਣ ਅਸੀਂ ਕੀ ਕੀਤਾ? ਅਸੀਂ ਸਿਰਫ਼ ਬੈਰੀਕੇਡਿੰਗ ਨੂੰ ਮਜ਼ਬੂਤ ਕੀਤਾ ਹੈ ਤਾਂਕਿ ਇਹ ਫਿਰ ਟੁੱਟੇ ਨਾ।
ਇਸ ਦੌਰਾਨ ਮੰਗਲਵਾਰ ਨੂੰ ਸ਼ਿਵਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਯੂਪੀ ਗੇਟ ਪਹੁੰਚ ਕੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਭੀੜ ਜ਼ਿਆਦਾ ਹੋਣ ਕਾਰਨ ਮੰਚ ‘ਤੇ ਨਹੀਂ ਜਾ ਸਕੇ। ਇਸ ਤੋਂ ਪਹਿਲਾਂ ਪਹੁੰਚੇ ਕਈ ਆਗੂਆਂ ਨੇ ਮੰਚ ਸਾਝਾ ਕੀਤਾ ਹੈ ਤੇ ਆਪਣੀ ਗੱਲ ਰੱਖੀ ਹੈ। ਉੱਥੇ ਹੀ ਇਸ ਮੌਕੇ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਸਾਡਾ ਸਮਰਥਨ ਕਰਨ ਲਈ ਆ ਰਹੀ ਹੈ ਤਾਂ ਕੋਈ ਸਮੱਸਿਆ ਨਹੀੰ ਹੈ। ਅੰਦੋਲਨ ‘ਚ ਕਿਸਾਨਾਂ ਵੱਲੋਂ ਅੜਿੱਕਾ ਨਹੀਂ ਪਾਇਆ ਗਿਆ ਹੈ, ਇਹ ਪੁਲਿਸ ਬੈਰੀਕੇਡਿੰਗ ਕਾਰਨ ਹੈ।
ਦਿੱਲੀ-ਯੂਪੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੀ ਗਿਣਤੀ ‘ਚ ਇਜ਼ਾਫ਼ਾ ਹੋਣ ਕਾਰਨ ਸੁਰੱਖਿਆ ਪੁਖ਼ਤਾ ਕਰ ਦਿੱਤੀ ਗਈ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਪੁਲਿਸ ਨੇ ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਕਿਸਾਨਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਇਸੇ ਦੌਰਾਨ ਸਮਾਜ ਸੇਵਿਕਾ ਮੇਧਾ ਪਾਟਕਰ ਵੀ ਯੂਪੀ ਗੇਟ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਨੂੰ ਸਮਰਥਨ ਦੇਣ ਪਹੁੰਚੇ ਹਨ।
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦਾਂ ਦੇ ਆਸਪਾਸ ਤੇ 26 ਜਨਵਰੀ ਤੋਂ ਬਾਅਦ ਜਾਂ ਬਾਅਦ ਵਿਚ ਕਥਿਤ ਤੌਰ ‘ਤੇ ਨਾਜਾਇਜ਼ ਹਿਰਾਸਤ ‘ਚ ਰੱਖੇ ਗਏ ਕਿਸਾਨਾਂ ਸਮੇਤ ਸਾਰੇ ਲੋਕਾਂ ਨੂੰ ਰਿਹਾਅ ਕਰ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਪੁਲਿਸ ਨੇ ਗਾਜ਼ੀਪੁਰ ਬਾਰਡਰ ਦੇ ਚੁਫੇਰੇ ਬੈਰੀਕੇਡਿੰਗ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੱਥੇ ਸੀਮੈਂਟ ਦੇ ਬੈਰੀਕੇਡ ਬਣਾ ਦਿੱਤੇ ਹਨ। ਏਨਾ ਹੀ ਨਹੀਂ ਸੜਕਾਂ ‘ਤੇ ਕਿੱਲਾਂ ਲਗਾਈਆਂ ਗਈਆਂ ਹਨ ਜਿਸ ਨਾਲ ਜੇਕਰ ਕੋਈ ਕਿਸਾਨ ਟ੍ਰੈਕਟਰ ਜ਼ਰੀਏ ਅੱਗੇ ਵਧੇ ਤਾਂ ਉਸ ਦੇ ਟਾਇਰ ਫੱਟ ਜਾਣ ਜਾਂ ਪੈਂਚਰ ਹੋ ਜਾਣ।
ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਧਰਨਾ-ਪ੍ਰਦਰਸ਼ਨ ਕਾਰਨ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ‘ਚ ਮੰਗਲਵਾਰ ਨੂੰ ਵੀ ਰੂਟ ਡਾਇਵਰਜ਼ਨ ਕੀਤਾ ਗਿਾ ਹੈ। ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਰ ਹੀ ਹੈ। ਦਿੱਲੀ ਆਵਾਜਾਈ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਮਾਰਗ ਵੀ ਸੁਝਾਏ ਹਨ ਜਿਸ ਨਾਲ ਯਾਤਰਾ ਸੁਖਾਲੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਗਾਜ਼ੀਪੁਰ ਬਾਰਡਰ ‘ਤੇ ਕੰਡਿਆਲੀਆਂ ਤਾਰਾਂ ਦੇ ਨਾਲ ਨੁਕੀਲੀਆਂ ਕਿੱਲਾਂ ਵੀ ਲਗਾਈਆਂ ਗਈਆਂ ਹਨ ਜਿਸ ਨਾਲ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਸਕੇ।
ਫਿਰੋਜ਼ਪੁਰ ਤੋਂ ਮੁੰਬਈ ਜਾਣ ਵਾਲੀ ਪੰਜਾਬ ਮੇਲ ਸੋਮਵਾਰ ਨੂੰ ਦਿੱਲੀ ਨਹੀਂ ਪਹੁੰਚੀ। ਇਸ ਨੂੰ ਰੇਵਾੜੀ ਰਸਤੇ ਮੁੰਬਈ ਲਈ ਰਵਾਨਾ ਕੀਤਾ ਗਿਆ। ਸ਼੍ਰੀਗੰਗਾਨਗਰ ਤੋਂ ਪੁਰਾਣੀ ਦਿੱਲੀ ਆਉਣ ਵਾਲੀ ਟ੍ਰੇਨ ਨੂੰ ਬਹਾਦੁਰਗੜ੍ਹ ‘ਚ ਰੋਕ ਦਿੱਤਾ ਗਿਆ। ਇਸ ਸਬੰਧੀ ਯੋਗੇਂਦਰ ਯਾਦਵ ਨੇ ਟਵੀਟ ਕਰ ਕੇ ਦੋਸ਼ ਲਗਾਇਆ ਹੈ ਕਿ ਇਕ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪੰਜਾਬ ਮੇਲ ਦੇ ਮਾਰਗ ਵਿਚ ਬਦਲਾਅ ਕਰ ਦਿੱਤਾ ਗਿਆ। ਇਹ ਟ੍ਰੇਨ ਰੋਹਤਕ, ਦਿੱਲੀ ਸ਼ਕੂਰਬਸਤੀ, ਕਿਸ਼ਨਗੰਜ, ਨਵੀਂ ਦਿੱਲੀ, ਫਰੀਦਾਬਾਦ, ਮਥੁਰਾ ਰਸਤੇ ਮੁੰਬਈ ਜਾਂਦੀ ਹੈ। ਇਸ ਸਬੰਧੀ ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਸੰਚਾਲਨ ਸਬੰਧੀ ਜ਼ਰੂਰਤ ਦੀ ਵਜ੍ਹਾ ਨਾਲ ਪੰਜਾਬ ਮੇਲ ਦੇ ਮਾਰਗ ਵਿਚ ਬਦਲਾਅ ਤੇ ਇਕ ਹੋਰ ਟ੍ਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ (Farm Laws 2020) ਖ਼ਿਲਾਫ਼ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 68ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ‘ਤੇ ਇੰਟਰਨੈੱਟ ਸੇਵਾ (Internet Service stops) ਮੰਗਲਵਾਰ ਰਾਤ ਨੂੰ 11 ਵਜੇ ਤਕ ਬੰਦ ਹੈ। ਇਸ ਦੌਰਾਨ ਪਿਛਲੇ ਇਕ ਹਫ਼ਤੇ ਤੋਂ ਕਿਸਾਨ ਅੰਦੋਲਨ ਦਾ ਕੇਂਦਰ ਬਣੇ ਯੂਪੀ ਬਾਰਡਰ (Gazipur Border) ‘ਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।
ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ (Farm Laws 2020) ਖ਼ਿਲਾਫ਼ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 68ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ‘ਤੇ ਇੰਟਰਨੈੱਟ ਸੇਵਾ (Internet Service stops) ਮੰਗਲਵਾਰ ਰਾਤ ਨੂੰ 11 ਵਜੇ ਤਕ ਬੰਦ ਹੈ। ਇਸ ਦੌਰਾਨ ਪਿਛਲੇ ਇਕ ਹਫ਼ਤੇ ਤੋਂ ਕਿਸਾਨ ਅੰਦੋਲਨ ਦਾ ਕੇਂਦਰ ਬਣੇ ਯੂਪੀ ਬਾਰਡਰ (Gazipur Border) ‘ਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।
ਉੱਥੇ ਹੀ ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ‘ਤੇ ਸਾਜ਼ਿਸ਼ ਕਰ ਕੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਦਾ ਦਮਨ ਕਰਨ ਦਾ ਦੋਸ਼ ਲਗਾਇਆ ਹੈ। ਅੰਦੋਲਨ ਵਾਲੀ ਜਗ੍ਹਾ ਦੀ ਬਿਜਲੀ, ਪਾਣੀ ਕੱਟੇ ਜਾ ਰੇਹ ਹਨ। ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਪਖਾਨਿਆਂ ਦੀ ਗਿਣਤੀ ਘਟਾਈ ਜਾ ਰਹੀ ਹੈ। ਆਉਣ-ਜਾਣ ਦੇ ਰਸਤੇ ਬੰਦ ਕੀਤੇ ਜਾ ਰਹੇ ਹਨ, ਇਸ ਲਈ ਮੋਰਚੇ ਨੇ 6 ਫਰਵਰੀ ਨੂੰ 12 ਤੋਂ ਤਿੰਨ ਵਜੇ ਤਕ ਚੱਕਾ ਜਾਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਨੈਸ਼ਨਲ ਤੇ ਸਟੇਟ ਹਾਈਵੇ ਬੰਦ ਰਹਿਣਗੇ। ਕਿਸਾਨ ਆਗੂਆਂ ਤੇ ਮੋਰਚੇ ਦੇ ਟਵਿੱਟਰ ਅਕਾਊਂਡ ਸਸਪੈਂਡ ਕਰਨ ਨੂੰ ਮੰਦਭਾਗਾ ਦੱਸਿਆ ਗਿਆ। ਕੁੰਡਲੀ ਬਾਰਡਰ ‘ਤੇ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ।
ਬੈਠਕ ਤੋਂ ਬਾਅਦ ਅੰਦੋਲਨਕਾਰੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚੜੂਨੀ, ਪ੍ਰੇਮ ਸਿੰਘ ਭੰਗੂ, ਪਰਮੇਂਦਰ ਮਾਨ ਆਦਿ ਨੇ ਕਿਹਾ ਕਿ ਸਰਕਾਰ ਸੜਕਾਂ ਪੁੱਟਣ ਦੇ ਨਾਲ ਹੀ ਗ਼ਲੀਆਂ ਦੇ ਵੀ ਰਾਹ ਬੰਦ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੱਤਾ। ਨਾਲ ਹੀ ਅੰਦੋਲਨਕਾਰੀਆਂ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਜਿਹੇ ਮਾਹੌਲ ‘ਚ ਸਰਕਾਰ ਨਾਲ ਗੱਲਬਾਤ ਦਾ ਕੋਈ ਮਤਲਬ ਨਹੀਂ ਬਣਦਾ।
ਉੱਥੇ ਹੀ ਅੰਦੋਲਨ ‘ਚ ਗ਼ੈਰ-ਸਮਾਜਿਕ ਤੇ ਬਾਹਰੀ ਤੱਤਾਂ ਦੀ ਨਿਗਰਾਨੀ ਲਈ ਔਚਕ ਨਿਰੀਖਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ। ਸ਼ੱਕੀ ਲੱਗਣ ‘ਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਪਛਾਣ ਸਪੱਸ਼ਟ ਕਰਨ ਨੂੰ ਕਿਹਾ ਜਾ ਸਕਦਾ ਹੈ। ਅਜਿਹੇ ਵਿਚ ਉਸ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਪਵੇਗਾ। ਪਛਾਣ ਪੱਤਰ ਨਾ ਹੋਣ ‘ਤੇ ਪੁਲਿਸ ਦੀ ਸੰਤੁਸ਼ਟੀ ਹੋਣ ਤਕ ਵਿਅਕਤੀ ਨੂੰ ਹਿਰਾਸਤ ਵਿਚ ਰਹਿਣਾ ਪੈ ਸਕਦਾ ਹੈ। ਨਵਾਂ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

Related posts

ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਵਕਾਲਤ

On Punjab

CM ਭਗਵੰਤ ਮਾਨ ਹੁਸੈਨੀ ਵਾਲਾ ਵਿਖੇ ਕਰਦੇ ਰਹੇ ਸ਼ਹੀਦਾਂ ਨੂੰ ਸਿਜਦਾ, ਪੁਲਿਸ ਨੇ ਹਰ ਆਮ ਤੇ ਖਾਸ ਨੂੰ ਰੋਕੀ ਰੱਖਿਆ ਸ਼ਹੀਦੀ ਸਮਾਰਕ ਦੇ ਬਾਹਰ

On Punjab

ਵਾਰਾਣਸੀ ਤੋਂ ISI ਏਜੰਟ ਰਾਸ਼ਿਦ ਅਹਿਮਦ ਗ੍ਰਿਫ਼ਤਾਰ

On Punjab