ਬਿ੍ਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਤਿੰਨ ਭਰਾਵਾਂ ਸਮੇਤ ਚਾਰ ਲੋਕਾਂ ਨੂੰ 22 ਸਾਲਾਂ ਦੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਕਮਲ ਸੋਹਾਲ (23), ਸੁਖਮਿੰਦਰ ਸੋਹਾਲ (25) ਅਤੇ ਮਾਈਕਲ ਸੋਹਾਲ (28) ਨੂੰ ਸਤੰਬਰ 2019 ਵਿਚ ਪੱਛਮੀ ਲੰਡਨ ਦੇ ਐਕਸ਼ਨ ਏਰੀਆ ਵਿਚ ਹੋਈ ਓਸਵਾਲਡੋ ਡੀ ਕਾਰਵਾਲਹੋ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਇਹ ਫ਼ੈਸਲਾ 16 ਫਰਵਰੀ ਨੂੰ ਹੀ ਸੁਣਾ ਦਿੱਤਾ ਸੀ ਪ੍ਰੰਤੂ ਮਾਮਲੇ ਵਿਚ ਮੀਡੀਆ ਨੂੰ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਰੋਕਿਆ ਗਿਆ ਸੀ। ਸ਼ੁੱਕਰਵਾਰ ਨੂੰ ਐਂਟੋਨੀ ਜਾਰਜ (24) ਨੂੰ ਇਸ ਮਾਮਲੇ ਵਿਚ ਹੱਤਿਆ ਦਾ ਦੋਸ਼ੀ ਪਾਇਆ ਗਿਆ ਜਦਕਿ ਪੰਜਵੇਂ ਦੋਸ਼ੀ ਕਰੀਮ ਅਜਬ (25) ਨੂੰ ਬਰੀ ਕਰ ਦਿੱਤਾ ਗਿਆ।