PreetNama
ਫਿਲਮ-ਸੰਸਾਰ/Filmy

ਆਪਣੇ ਪਸੰਦੀਦਾ ‘ਸਮੋਸਾ’ ਨੂੰ ਤਰਸ ਰਿਹਾ Hrithik Roshan, ਸ਼ੇਅਰ ਕੀਤੀ ਪੋਸਟ

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹਾਂ ਦਿਨੀਂ ਆਪਣੇ ਪਸੰਦੀਦਾ ਫਾਸਟ ਫ਼ੂਡ ਸਮੋਸਾ‘ ਨੂੰ ਕਾਫੀ ਜ਼ਿਆਦਾ ਮਿਸ ਕਰ ਰਹੇ ਹਨ। ਇਸ ਬਾਰੇ ਰਿਤਿਕ ਰੋਸ਼ਨ ਨੇ ਖੁਦ ਪੋਸਟ ਰਾਹੀਂ ਦੱਸਿਆ। ਇੰਸਟਾਗ੍ਰਾਮ ਤੇ ਰਿਤਿਕ ਨੇ ਤਸਵੀਰ ਸ਼ੇਅਰ ਕੀਤੀਜਿਸ ਵਿੱਚ ਉਹ ਲੈਪਟੋਪ ਤੇ ਸੀਰੀਅਸ ਅੰਦਾਜ਼ ਚ ਨਜ਼ਰ ਆ ਰਹੇ ਹਨ।

ਰਿਤਿਕ ਨੇ ਤਸਵੀਰ ਦੇ ਕੈਪਸ਼ਨ ਚ ਇਸ ਰੀਐਕਸ਼ਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਲਿਖਿਆ ,”ਸਿਰੀਅਸ ਦਾ ਚਿਹਰਾ ਦੇਖ ਕੇ ਧੋਖਾ ਨਾ ਖਾਓ। ਇਹ ਮੀਨੂੰ ਹੈ। ਮੈਂ ਆਪਣੇ ਖਾਣੇ ਨੂੰ ਲੈ ਕੇ ਬਹੁਤ ਗੰਭੀਰ ਹਾਂ। ਮੈਨੂੰ ਆਪਣਾ ਸਮੋਸਾ ਯਾਦ ਆ ਰਿਹਾ ਹੈ।

ਰਿਤਿਕ ਦੀ ਇਸ ਪੋਸਟ ਤੇ ਫ਼ਿਲਮੀ ਸਿਤਾਰਿਆਂ ਤੋਂ ਲੈ ਕੇ ਆਮ ਲੋਕਾਂ ਨੇ ਵੀ ਰੀਐਕਸ਼ਨ ਦਿੱਤਾ ਹੈ। ਸਭ ਨੂੰ ਇਹ ਹੈਰਾਨੀ ਹੈ ਕਿ ਰਿਤਿਕ ਸੱਚਮੁੱਚ ਸਮੋਸਾ ਪਸੰਦ ਕਰਦੇ ਹਨ। ਦੱਸ ਦਈਏ ਕਿ ਰਿਤਿਕ ਰੋਸ਼ਨ ਜਦੋਂ ਫਿਲਮ War ਦੀ ਪ੍ਰਮੋਸ਼ਨ ਤੇ ਕਪਿਲ ਦੇ ਸ਼ੋਅ ਚ ਆਏ ਸੀ ਤਾਂ ਉਦੋਂ ਉਨ੍ਹਾਂ ਨੇ ਸਮੋਸੇ ਦਾ ਜ਼ਿਕਰ ਕੀਤਾ ਸੀ ਤੇ ਚਲਦੇ ਸ਼ੋਅ ਚ ਰਿਤਿਕ ਰੋਸ਼ਨ ਨੇ ਸਮੋਸਾ ਦਾ ਸਵਾਦ ਵੀ ਲਿਆ ਸੀ।

Related posts

ਬਾਲੀਵੁਡ ‘ਚ ਆਉਣ ਤੋਂ ਪਹਿਲਾਂ LIC ਏਜੰਟ ਦਾ ਕੰਮ ਕਰਦੇ ਸਨ ਅਭਿਸ਼ੇਕ ਬੱਚਨ

On Punjab

ਰਿਲੀਜ਼ ਹੋਇਆ ‘ਦਿਲ ਬੀਚਾਰਾ’ ਗਾਣੇ ਦਾ ਟੀਜ਼ਰ, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਦਿਲ

On Punjab

Coronavirus ਦੀ ਜੰਗ ’ਚ ਸ਼ਾਮਲ ਹੋਏ ਸੁਪਰਸਟਾਰ ਰਜਨੀਕਾਂਤ, ਕੀਤੀ 50 ਲੱਖ ਦੀ ਆਰਥਿਕ ਮਦਦ

On Punjab