ਅਮਰੀਕਾ ‘ਚ ਇਕ ਭਾਰਤੀ ਨੂੰ ਕਾਲ ਸੈਂਟਰ ਦੇ ਮਾਧਿਅਮ ਰਾਹੀਂ ਧੋਖਾਧੜੀ ਕਰਨ ‘ਤੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪਾਉਣ ਵਾਲਾ ਨੌਜਵਾਨ ਸਾਹਿਲ ਨਾਰੰਗ ਗੁਰੂਗ੍ਰਾਮ, ਹਰਿਆਣਾ ਦਾ ਰਹਿਣ ਵਾਲਾ ਹੈ।
ਮਈ 2019 ਵਿਚ ਅਮਰੀਕਾ ਵਿਚ ਗਿ੍ਫ਼ਤਾਰੀ ਦੇ ਸਮੇਂ ਉਹ ਨਾਜਾਇਜ਼ ਤੌਰ ‘ਤੇ ਉੱਥੇ ਰਹਿ ਰਿਹਾ ਸੀ। ਭਾਰਤ ਦੇ ਕਾਲ ਸੈਂਟਰਾਂ ਦੇ ਮਾਧਿਆਮ ਰਾਹੀਂ ਅਮਰੀਕਾ ਦੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਕੀਤਾ ਸੀ। ਇਹ ਗਿਰੋਹ ਕੰਪਿਊਟਰ ਵਿਚ ਵਾਇਰਸ ਆਉਣ ਅਤੇ ਅਜਿਹੇ ਹੀ ਹੋਰ ਤਰੀਕਿਆਂ ਨਾਲ ਲੋਕਾਂ ਨੂੰ ਫੋਨ ਕਰਦੇ ਸਨ ਅਤੇ ਗੱਲਾਂ ਵਿਚ ਉਨ੍ਹਾਂ ਤੋਂ ਵਿਅਕਤੀਗਤ ਜਾਣਕਾਰੀ ਇਕੱਠੀ ਕਰ ਕੇ ਬੈਂਕਾਂ ਤੋਂ ਧਨ ਕੱਢ ਲੈਂਦੇ ਸਨ। ਸਾਹਿਲ ਨੂੰ ਦਸੰਬਰ 2020 ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਨੂੰ ਬੁੱਧਵਾਰ ਨੂੰ 36 ਮਹੀਨੇ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿਚ ਹੁਣ ਤਕ ਕਈ ਭਾਰਤੀਆਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ। ਗਿਰੋਹ ਲਗਪਗ 22 ਕਰੋੜ ਰੁਪਏ ਦੀ ਧੋਖਾਧੜੀ ਕਰ ਚੁੱਕਾ ਹੈ। ਇਨ੍ਹਾਂ ਦਾ ਨਿਸ਼ਾਨਾ ਜ਼ਿਆਦਾਤਰ ਬਜ਼ੁਰਗ ਲੋਕ ਬਣਦੇ ਸਨ।ਕੋਲੰਬੀਆ ਦੀ ਪੁਲਿਸ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਕੋਲ ਹਥਿਆਰ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ। ਕਮਲਾ ਹੈਰਿਸ ਲਈ ਇਸ ਘਰ ਨੂੰ ਸਰਕਾਰ ਨੇ ਮੁਹੱਈਆ ਕੀਤਾ ਹੈ ਅਤੇ ਇਸ ਵਿਚ ਤਬਦੀਲੀ ਦਾ ਕੰਮ ਹੋਣ ਕਾਰਨ ਉਹ ਅਜੇ ਇੱਥੇ ਰਹਿਣ ਨਹੀਂ ਪੁੱਜੀ ਹੈ। ਫਿਲਹਾਲ ਉਹ ਵ੍ਹਾਈਟ ਹਾਊਸ ਦੇ ਗੈਸਟ ਹੋਮ ਬਲੇਅਰ ਹਾਊਸ ਵਿਚ ਹੈ। ਹਥਿਆਰਾਂ ਨਾਲ ਇਸ ਵਿਅਕਤੀ ਨੂੰ ਮੈਸਾਚਿਊਸੈੱਟਸ ਐਵੇਨਿਊ ਵਿਚ ਸੀਕਰੇਟ ਸਰਵਿਸ ਦੇ ਅਫਸਰਾਂ ਨੇ ਗਿ੍ਫ਼ਤਾਰ ਕੀਤਾ। ਇਹ ਵਿਅਕਤੀ ਸੈਨ ਐਂਟੋਨੀਓ ਦਾ ਪਾਲ ਮੁਰੇ ਹੈ। ਇਸ ਕੋਲੋਂ ਖ਼ਤਰਨਾਕ ਰਾਈਫਲ ਅਤੇ ਭਾਰੀ ਮਾਤਰਾ ਵਿਚ ਕਾਰਤੂਸ ਵੀ ਮਿਲੇ ਹਨ।