57.96 F
New York, US
April 24, 2025
PreetNama
ਰਾਜਨੀਤੀ/Politics

ਤਿਉਹਾਰਾਂ ’ਤੇ ਸਖ਼ਤੀ ਦੇ ਮੂਡ ’ਚ ਕੇਂਦਰ ਸਰਕਾਰ, ਸੂਬਿਆਂ ਲਈ ਜਾਰੀ ਕੀਤੀਆਂ ਨਵੀਂ ਗਾਈਡਲਾਈਨਜ਼

ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਕੇਂਦਰ ਅਤੇ ਸੂਬਾਂ ਸਰਕਾਰਾਂ ਨੂੰ ਟੈਨਸ਼ਨ ਵਿਚ ਪਾ ਦਿੱਤਾ ਹੈ। ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਸਿਹਤ ਮੰਤਰਾਲਾ ਨੇ ਹੋਲੀ, ਈਦ, ਸ਼ਬ-ਏ-ਬਾਰਾਤ ਅਤੇ ਈਸਟਰ ’ਤੇ ਭੀੜ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਮਹਾਰਾਸ਼ਟਰ, ਪੰਜਾਬ, ਕਰਨਾਟਕ, ਛਤੀਸਗੜ੍ਹ ਅਤੇ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਕੇਂਦਰ ਸਿਹਤ ਸੇਵਾਵਾਂ ਸਕੱਤਰ ਨੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾਾ ਕਿ ਹੋਲੀ, ਸ਼ਬ ਏ ਬਾਰਾਤ, ਬਿਹੂ, ਈਸਟਰ ਅਤੇ ਈਦ ਉਲ ਫਿਤਰ ਮੌਕੇ ਜਨਤਕ ਥਾਵਾਂ ’ਤੇ ਭੀਡ਼ ਰੋਕਣ ਲਈ ਸਥਾਨਕ ਪੱਧਰ ’ਤੇ ਸਖਤ ਕਦਮ ਚੁੱਕੇ ਜਾ ਸਕਦੇ ਹਨ।
ਉਥੇ ਗੁਜਰਾਤ ਸਰਕਾਰ ਨੇ ਹੋਲੀ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਨੇ ਕਿਹਾ ਕਿ ਹੋਲੀ ਵਾਲੇ ਦਿਨ ਜਨਤਕ ਸਮਾਗਮਾਂ ਅਤੇ ਭੀਡ਼ ਵਾਲੇ ਪ੍ਰੋਗਰਾਮਾਂ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਵੀ ਸੂਬੇ ਦੇ ਦੋ ਜ਼ਿਲ੍ਹਿਆਂ ਨਾਂਦੇਡ਼ ਅਤੇ ਬੀਡ਼ ਵਿਚ ਅੱਜ ਰਾਤ 12 ਵਜੇ ਤੋਂ 4 ਅਪ੍ਰੈਲ ਤਕ ਲਾਕਡਾਊਨ ਐਲਾਨ ਕੀਤਾ ਗਿਆ ਹੈ। ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤਕ ਖੁੱਲ੍ਹਣਗੀਆਂ।

Related posts

ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ

On Punjab

ਵੈਂਟੀਲੇਟਰ ‘ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸੈਨਾ ਦੇ ਹਸਪਤਾਲ ‘ਚ ਹੋਈ ਸਰਜ਼ਰੀ

On Punjab

ਵਿਰੋਧ ਦੇ ਬਾਵਜੂਦ ਰਾਜ ਸਭਾ ‘ਚ ਤੀਜਾ ਖੇਤੀ ਬਿੱਲ ਵੀ ਪਾਸ, ਇਹ ਜਿਣਸਾਂ ਜ਼ਰੂਰੀ ਵਸਤਾਂ ਦੀ ਸੂਚੀ ‘ਚੋਂ ਹਟਣਗੀਆਂ

On Punjab