ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ 28 ਮਾਰਚ ਨੂੰ ਰੇਡੀ ਦੇ ਮਾਧਿਅਮ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਆਪਣੇ ਵਿਚਾਰ ਰੱਖੇ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਕਿ੍ਰਕਟ ’ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਵਧਾਈ ਵੀ ਦਿੱਤੀ। ਪੀਐੱਮ ਮੋਦੀ ਨੇ ਕਿਹਾ ਮਿਤਾਲੀ ਰਾਜ ਸਿਰਫ਼ ਔਰਤਾਂ ਦੇ ਲਈ ਹੀ ਨਹੀਂ, ਬਲਕਿ ਮਰਦਾਂ ਨੂੰ ਵੀ ਪ੍ਰੇਰਿਤ ਕਰਦੀ ਹੈ।ਪੀਐੱਮ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਿਹਾ, ‘ਮੈਂ ਅੱਜ ਇੰਦੌਰ ਦੀ ਰਹਿਣ ਵਾਲੀ ਸੋਮਿਆ ਜੀ ਦਾ ਧੰਨਵਾਦ ਕਰਨਾ ਹੈ। ਉਨ੍ਹਾਂ ਨੇ ਇਕ ਵਿਸ਼ੇ ਬਾਰੇ ’ਚ ਮੇਰਾ ਧਿਆਨ ਆਕਰਸ਼ਿਤ ਕੀਤਾ ਹੈ ਤੇ ਇਸ ਦਾ ਜ਼ਿਕਰ ‘ਮਨ ਕੀ ਬਾਤ’ ’ਚ ਕਰਨ ਲਈ ਕਿਹਾ ਹੈ। ਇਹ ਵਿਸ਼ਾ ਹੈ ਭਾਰਤ ਦੀ ਮਹਿਲਾ ਕ੍ਰਿਕਟ ਮਿਤਾਲੀ ਰਾਜ ਜੀ ਦਾ ਨਵਾਂ ਰਿਕਾਰਡ। ਮਿਤਾਲੀ ਜੀ, ਹਾਲ ਹੀ ’ਚ ਅੰਤਰਰਾਸ਼ਟਰੀ ਕ੍ਰਿਕਟ ’ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਹੈ। ਉਨ੍ਹਾਂ ਦੀ ਇਸ ਉਪਲਬਧੀ ’ਤੇ ਬਹੁਤ-ਬਹੁਤ ਵਧਾਈ।’
ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਵਨ ਡੇ ਇੰਟਰਨੈਸ਼ਨਲ ਕ੍ਰਿਕਟ ’ਚ 7000 ਦੌੜਾਂ ਬਣਾਉਣ ਵਾਲੀ ਵੀ ਉਹ ਇਕੱਲੀ ਅੰਤਰਰਾਸ਼ਟਰੀ ਮਹਿਲਾ ਖਿਡਾਰੀ ਹੈ। ਮਹਿਲਾ ਕ੍ਰਿਕਟ ਦੇ ਖੇਤਰ ’ਚ ਉਨ੍ਹਾਂ ਦਾ ਯੋਗਦਾਨ ਕਾਫੀ ਸ਼ਾਨਦਾਰ ਹੈ। ਦੋ ਦਹਾਕਿਆਂ ਤੋਂ ਜ਼ਿਆਦਾ ਦੇ ਕਰੀਅਰ ’ਚ ਮਿਤਾਲੀ ਰਾਜ ਜੀ ਨੇ ਹਜ਼ਾਰਾਂ-ਲੱਖਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਸਖ਼ਤ ਮਹਿਨਤ ਤੇ ਸਫ਼ਲਤਾ ਦੀ ਕਹਾਣੀ ਨਾ ਸਿਰਫ਼ ਮਹਿਲਾ ਕ੍ਰਿਕਟਰਾਂ, ਬਲਕਿ ਪੁਰਸ਼ ਕ੍ਰਿਕਟਰਾਂ ਦੇ ਲਈ ਵੀ ਕਰ ਪ੍ਰੇਰਣਾ ਹੈ।
ਪੀਐੱਮ ਮੋਦੀ ਨੇ ਹੋਰ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਕਿਹਾ, ‘ਇਹ ਦਿਲਚਸਪ ਹੈ, ਇਸੇ ਮਾਰਚ ਦੇ ਮਹੀਨੇ ’ਚ, ਜਦੋਂ ਅਸੀਂ ਔਰਤ ਦਿਵਸ Celebrate ਕਰ ਰਹੇ ਸੀ ਤਾਂ ਕਈ ਮਹਿਲਾ ਖਿਡਾਰੀਆਂ ਨੇ ਮੈਡਲਜ਼ ਤੇ ਰਿਕਾਰਡ ਆਪਣੇ ਨਾਂ ਕੀਤੇ ਹਨ। ਦਿੱਲੀ ’ਚ ਕਰਵਾਈ ਗਈ ਸ਼ੂਟਿੰਗ ’ਚ ਆਈਐੱਸਐੱਸਐੱਫ ਵਰਲਡ ਕੱਪ ’ਚ ਭਾਰਤ ਉੱਚ ਸਥਾਨ ’ਤੇ ਰਿਹਾ ਹੈ। ਗੋਲਡ ਮੈਡਲ ਦੀ ਗਿਣਤੀ ਦੇ ਮਾਮਲੇ ’ਚ ਵੀ ਭਾਰਤੀ ਨੇ ਬਾਜ਼ੀ ਮਾਰੀ। ਇਹ ਭਾਰਤ ਦੇ ਮਹਿਲਾ ਤੇ ਪੁਰਸ਼ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਹੀ ਸੰਭਵ ਹੋ ਪਾਇਆ ਹੈ। ਇਸ ਦੌਰਾਨ ਪੀਵੀ ਸਿੰਧੂ ਜੀ ਨੇ ਬੀਡਬਲਯੂਐੱਫ ਸਵਿਸ ਓਪਨ ਸੁਪਰ 300 ਟੂਰਨਾਮੈਂਟ ’ਚ ਸਿਲਵਰ ਮੈਡਲ ਜਿੱਤਿਆ ਹੈ।’