PreetNama
ਰਾਜਨੀਤੀ/Politics

ਪਟਿਆਲਾ ਸਾਈ ਕੇਂਦਰ ’ਚ 26 ਪਾਜ਼ੇਟਿਵ ਮਾਮਲੇ,ਓਲੰਪਿਕ ਦੀਆਂ ਤਿਆਰੀਆਂ ’ਤੇ ਨਹੀਂ ਪਵੇਗਾ ਕੋਈ ਅਸਰ

ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਕਿਹਾ ਕਿ ਪਟਿਆਲਾ ਤੇ ਬੈਂਗਲੁਰੂ ਦੇ ਰਾਸ਼ਟਰੀ ਐਕਸੀਲੈਂਸ ਸੈਂਟਰਾਂ ਵਿਚ ਕਰਵਾਏ ਗਏ 741 ਅਹਿਤਿਆਤੀ ਟੈਸਟਾਂ ਵਿਚ ਵੱਖ-ਵੱਖ ਮੁਕਾਬਲਿਆਂ ਤੋਂ 30 ਖਿਡਾਰੀ ਤੇ ਸਹਿਯੋਗੀ ਸਟਾਫ ਕੋਵਿਡ-19 ਪਾਜ਼ੇਟਿਵ ਆਏ ਹਨ। ਹਾਲਾਂਕਿ ਦੋਵਾਂ ਕੇਂਦਰਾਂ ਦੇ ਕੋਵਿਡ-19 ਮਾਮਲਿਆਂ ਵਿਚ ਟੋਕੀਓ ਓਲੰਪਿਕ ਟੀਮ ਦੇ ਨਾਲ ਜਾਣ ਵਾਲਾ ਕੋਈ ਐਥਲੀਟ ਸ਼ਾਮਲ ਨਹੀਂ ਹੈ। ਸਾਈ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਭਾਰਤੀ ਮਰਦ ਮੁੱਕੇਬਾਜ਼ੀ ਦੇ ਮੁੱਖ ਕੋਚ ਸੀਏ ਕਟੱਪਾ ਤੇ ਸ਼ਾਟ ਪੁੱਟ ਕੋਚ ਮਹਿੰਦਰ ਸਿੰਘ ਢਿੱਲੋਂ ਉਨ੍ਹਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਪਿਛਲੇ ਦਿਨੀਂ ਹੋਏ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ।
ਬਾਅਦ ਵਿਚ ਸਾਈ ਨੇ ਇਕ ਬਿਆਨ ਵੀ ਜਾਰੀ ਕੀਤਾ ਜਿਸ ਵਿਚ ਦੱਸਿਆ ਗਿਆ ਕਿ ਪਟਿਆਲਾ ਵਿਚ 313 ਤੇ ਬੈਂਗਲੁਰੂ ਵਿਚ 428 ਟੈਸਟ ਕਰਵਾਏ ਗਏ। ਪਟਿਆਲਾ ਵਿਚ 26 ਪਾਜ਼ੇਟਿਵ ਮਾਮਲੇ ਮਿਲੇ ਜਦਕਿ ਬੈਂਗਲੁਰੂ ਵਿਚ ਉਨ੍ਹਾਂ ਦੀ ਗਿਣਤੀ ਚਾਰ ਹੈ। ਸਾਈ ਨੇ ਕਿਹਾ ਕਿ ਓਲੰਪਿਕ ਟੀਮ ਦੇ ਐਥਲੀਟਾਂ, ਕੋਚਾਂ ਤੇ ਸਹਿਯੋਗੀ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਟਿਆਲਾ ਤੇ ਬੈਂਗਲੁਰੂ ਵਿਚ ਰਾਸ਼ਟਰੀ ਐਕਸੀਲੈਂਸ ਕੇਂਦਰਾਂ ਵਿਚ ਅਹਿਤਿਆਤਨ ਆਰਟੀ-ਪੀਸੀਆਰ ਟੈਸਟ ਕਰਵਾਏ ਗਏ। ਬੁੱਧਵਾਰ ਨੂੰ ਮਿਲੀ ਰਿਪੋਰਟ ’ਚ ਪਤਾ ਲੱਗਾ ਹੈ ਕਿ ਦੋਵਾਂ ਕੇਂਦਰਾਂ ਤੋਂ ਓਲੰਪਿਕ ਟੀਮ ਦੇ ਨਾਲ ਜਾਣ ਵਾਲੇ ਸਾਰੇ ਐਥਲੀਟ ਕੋਵਿਡ-19 ਨੈਗੇਟਿਵ ਹਨ। ਪਟਿਆਲਾ ਵਿਚ 26 ਮਾਮਲਿਆਂ ਵਿਚ 16 ਖਿਡਾਰੀ ਤੇ ਬਾਕੀ ਸਹਿਯੋਗੀ ਸਟਾਫ ਹੈ। 16 ਪਾਜ਼ੇਟਿਵ ਮਾਮਲਿਆਂ ਵਿਚ 10 ਮੁੱਕੇਬਾਜ਼ ਤੇ ਛੇ ਟ੍ਰੈਕ ਅਤੇ ਫੀਲਡ ਐਥਲੀਟ ਹਨ। ਐੱਨਆਈਐੱਸ ਵਿਚ ਮੁੱਖ ਤੌਰ ’ਤੇ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਮੁੱਕੇਬਾਜ਼, ਟ੍ਰੈਕ ਅਤੇ ਫੀਲਡ ਐਥਲੀਟ ਤੇ ਵੇਟਲਿਫਟਰਾਂ ਤੋਂ ਇਲਾਵਾ ਹੋਰ ਮੁਕਾਬਲਿਆਂ ਦੇ ਐਥਲੀਟ ਵੀ ਰਹਿੰਦੇ ਹਨ। ਹਾਲਾਂਕਿ ਸਾਰੇ ਵੇਟਲਿਫਟਰ ਵਾਇਰਸ ਦੀ ਜਾਂਚ ਵਿਚ ਨੈਗੇਟਿਵ ਆਏ ਹਨ। ਜਿਨ੍ਹਾਂ ਮੁੱਕੇਬਾਜ਼ਾਂ ਨੂੰ ਪਾਜ਼ੇਟਿਵ ਪਾਇਆ ਗਿਆ ਹੈ ਉਨ੍ਹਾਂ ਵਿਚ ਏਸ਼ਿਆਈ ਸਿਲਵਰ ਮੈਡਲ ਜੇਤੂ ਦੀਪਕ ਕੁਮਾਰ ਤੇ ਇੰਡੀਆ ਓਪਨ ਦੇ ਗੋਲਡ ਮੈਡਲ ਜੇਤੂ ਸੰਜੀਤ ਸ਼ਾਮਲ ਹਨ।ਬੈਂਗਲੁਰੂ ਵਿਚ ਪੈਦਲ ਚਾਲ ਮੁਕਾਬਲੇ ਦੇ ਇਕ ਕੋਚ ਪਾਜ਼ੇਟਿਵ ਆਏ ਹਨ। ਉਨ੍ਹਾਂ ਨੇ ਕਿਹਾ ਕਿ ਚੰਗੀ ਚੀਜ਼ ਇਹ ਹੈ ਕਿ ਉਹ ਓਲੰਪਿਕ ਜਾਣ ਵਾਲੇ ਖਿਡਾਰੀ ਪਾਜ਼ੇਟਿਵ ਨਹੀਂ ਹਨ। ਇਨ੍ਹਾਂ ਪਾਜ਼ੇਟਿਵ ਆਏ ਐਥਲੀਟਾਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਤੇ ਪੂਰੇ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਸਾਈ ਦੇ ਸੂਤਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੋਵਾਂ ਕੇਂਦਰਾਂ ਵਿਚ ਪਾਜ਼ੇਟਿਵ ਮਾਮਲਿਆਂ ਤੋਂ ਬਾਅਦ ਓਲੰਪਿਕ ਟੀਮ ਦੇ ਖਿਡਾਰੀਆਂ ਦੀਆਂ ਤਿਆਰੀਆਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਮੁਲਤਵੀ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਕੋਵਿਡ-19 ਪਾਜ਼ੇਟਿਵ ਮਾਮਲਿਆਂ ਨੂੰ ਸਾਈ ਕੰਪਲੈਕਸ ’ਚ ਵੱਖ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਤੇ ਉਨ੍ਹਾਂ ਨੂੰ ਕੋਈ ਗੰਭੀਰ ਪਰੇਸ਼ਾਨੀ ਨਹੀਂ ਹੈ।

Related posts

‘ਅੰਤ ਭਲਾ ਤਾਂ ਸਭ ਭਲਾ’, ਅੱਲੂ ਅਰਜੁਨ ਦੀ ਗ੍ਰਿਫ਼ਤਾਰੀ ‘ਤੇ ਸੋਨੂੰ ਸੂਦ ਨੇ ਦਿੱਤਾ ਰਿਐਕਸ਼ਨ, ਬੋਲੇ – ਇਸ ਤਰ੍ਹਾਂ ਹੀ ਹੈ ਅਦਾਕਾਰ ਦੀ ਜ਼ਿੰਦਗੀ

On Punjab

CAA ਨਿਯਮ ਧਰਮ ਨਿਰਪੱਖਤਾ ਦੇ ਖਿਲਾਫ, ਇਸਨੂੰ ਬੰਦ ਕਰੋ… ਕੇਰਲ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

On Punjab

PMS SC Scholarship Scam:ਬਾਜਵਾ ਨੇ ਮੰਗਿਆ ਧਰਮਸੋਤ ਦਾ ਅਸਤੀਫਾ, ਸੋਨੀਆ ਗਾਂਧੀ ਨੂੰ ਵੀ ਲਿੱਖਣਗੇ ਚਿੱਠੀ

On Punjab