32.02 F
New York, US
February 6, 2025
PreetNama
ਖਾਸ-ਖਬਰਾਂ/Important News

ਅਫ਼ਗਾਨਿਸਤਾਨ ‘ਚ ਹਵਾਈ ਹਮਲਿਆਂ ‘ਚ ਸੌ ਤੋਂ ਵੱਧ ਅੱਤਵਾਦੀ ਢੇਰ, ਟੈਂਕ ਸਣੇ ਕਈ ਵਾਹਨ ਨਸ਼ਟ

ਅਫ਼ਗਾਨਿਸਤਾਨ ‘ਚ ਤਾਲਿਬਾਨ ਅੱਤਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ‘ਚ ਸੌ ਤੋਂ ਵੱਧ ਅੱਤਵਾਦੀ ਮਾਰੇ ਗਏ। ਇਕ ਉੱਚ ਪੁਲਿਸ ਅਧਿਕਾਰੀ ਮੁਤਾਬਕ ਲੜਾਕੂ ਜਹਾਜ਼ਾਂ ਰਾਹੀਂ ਇਹ ਹਮਲੇ ਸ਼ਨਿਚਰਵਾਰ ਦੀ ਰਾਤ ਨੂੰ ਕੀਤੀ ਗਈ। ਹਮਲੇ ‘ਚ ਮਾਰੇ ਗਏ ਅੱਤਵਾਦੀਆਂ ‘ਚ ਤਾਲਿਬਾਨੀ ਕਮਾਂਡਰ ਸਰਹੱਦੀ ਵੀ ਮਾਰਿਆ ਗਿਆ। ਇਸ ਦੇ ਨਾਲ ਹੀ ਇਨ੍ਹਾਂ ਅੱਤਵਾਦੀਆਂ ਦੇ ਦੋ ਟੈਂਕ ਤੇ ਕਈ ਵਾਹਨ ਵੀ ਨਸ਼ਟ ਕਰ ਦਿੱਤੇ ਗਏ। ਹਮਲੇ ‘ਚ ਸੁਰੱਖਿਆ ਬਲ ਦੇ ਕਿਸੇ ਵੀ ਵੀ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਹਮਲੇ ਬਾਰੇ ਤਾਲਿਬਾਨ ਦੇ ਬੁਲਾਰੇ ਨੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਕੁਨਾਰ ਸੂਬੇ ਦੇ ਛਾਪਾ ਦਾਰਾ ਜ਼ਿਲ੍ਹੇ ‘ਚ ਅੱਤਵਾਦੀਆਂ ਨਾਲ ਸੰਘਰਸ਼ ‘ਚ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਸੰਘਰਸ਼ ‘ਚ 28 ਤਾਲਿਬਾਨੀ ਅੱਤਵਾਦੀ ਮਾਰੇ ਗਏ। ਇੱਥੇ ਸੁਰੱਖਿਆ ਬਲਾਂ ਦੇ ਤਿੰਨ ਮੈਂਬਰ ਤੇ ਸੱਤ ਅੱਤਵਾਦੀ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਅੱਤਵਾਦੀਆਂ ‘ਤੇ ਜ਼ੋਰਦਾਰ ਹਮਲਾ ਕੀਤਾ। ਹਿੰਸਾ ਦੀਆਂ ਹੋਰ ਘਟਨਾਵਾਂ ‘ਚ 25 ਤੋਂ ਵੱਧ ਲੋਕ ਮਾਰੇ ਗਏ ਹਨ।

ਅਫ਼ਗਾਨੀ ਸੁਰੱਖਿਆ ਬਲਾਂ ਨੇ ਤਾਜ਼ਾ ਹਮਲੇ ‘ਚ ਤਾਲਿਬਾਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਕਾਬਿਲੇਗੌਰ ਹੈ ਕਿ ਅਫ਼ਗਾਨਿਸਤਾਨ ‘ਚ ਸਥਾਈ ਸ਼ਾਂਤੀ ਲਈ ਲਗਾਤਾਰ ਅਮਰੀਕਾ ਕਈ ਦੇਸ਼ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦੀ ਕਤਰ ਤੋਂ ਬਾਅਦ ਹੋਰਨਾਂ ਦੇਸ਼ਾਂ ‘ਚ ਵੀ ਤਾਲਿਬਾਨੀ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਤੋਂ ਬਾਅਦ ਵੀ ਅਜੇ ਹਿੰਸਾ ‘ਚ ਕੋਈ ਕਮੀ ਨਹੀਂ ਹੋਈ। ਤਾਲਿਬਾਨ ਬਾਰੇ ਅਮਰੀਕਾ ਦੀ ਚਿੰਤਾ ਵੱਧ ਗਈ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਸਮਝੌਤੇ ਮੁਤਾਬਕ ਇਕ ਮਈ ਨੂੰ ਫ਼ੌਜ ਦੀ ਵਾਪਸੀ ਕੀਤੀ ਜਾਣੀ ਹੈ। ਅਜੇ ਅਮਰੀਕਾ ਨੇ ਇਸ ਮੁੱਦੇ ‘ਤੇ ਕੋਈ ਫ਼ੈਸਲਾ ਨਹੀਂ ਲਿਆ ਹੈ।

Related posts

ਆਪਣੇ ਖ਼ਿਲਾਫ਼ ਦੋਸ਼ਾਂ ’ਚੋਂ ਬੇਦਾਗ਼ ਹੋ ਕੇ ਨਿਕਲਾਂਗੀ: ਕਵਿਤਾ

On Punjab

ਮਨਾਲੀ-ਲੇਹ ਹਾਈਵੇਅ ’ਤੇ ਸੋਲਾਂਗ ’ਚ ਭਾਰੀ ਬਰਫਬਾਰੀ, 5000 ਸੈਲਾਨੀ ਫਸੇ

On Punjab

Russia Ukraine war : ਰੂਸ-ਯੂਕਰੇਨ ਯੁੱਧ ਦੀ ਜੜ੍ਹ ਕਿੱਥੇ ਹੈ? ਰੂਸ ਦੇ ਰਾਸ਼ਟਰਪਤੀ ਪੁਤਿਨ ਨਾਟੋ ‘ਤੇ ਕਿਉਂ ਗੁੱਸੇ ਹਨ – ਜਾਣੋ ਪੂਰਾ ਮਾਮਲਾ

On Punjab