ਦੇਸ਼ ’ਚ ਕੋਰੋਨਾ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਅੱਜ ਕੋਰੋਨਾ ਦੇ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਕੋਰੋਨਾ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਪੀਐੱਮ ਮੋਦੀ ਨੇ ਅੱਜ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ। ਇਸ ’ਚ ਦੇਸ਼ ’ਚ ਕੋਰੋਨਾ ਦੀ ਮੌਜੂਦਾ ਸਥਿਤੀ ’ਤੇ ਚਰਚਾ ਹੋ ਸਕਦੀ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਹਾਲਲ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਉੱਚ-ਪੱਧਰੀ ਬੈਠਕ ਲੈ ਰਹੇ ਹਨ। ਇਸ ਹਾਈ ਲੈਵਲ ਮੀਟਿੰਗ ’ਚ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਸਿਹਤ ਸਕੱਤਰ, ਡਾ. ਵਿਨੋਦ ਪਾਲ ਸਣੇ ਸਾਰੇ ਸੀਨੀਅਰ ਅਧਿਕਾਰੀ ਭਾਗ ਲੈ ਰਹੇ ਹਨ।
ਦੇਸ਼ ਦੀ ਸਥਿਤੀ ਨਾਲ ਲੋਕਾਂ ਦੇ ਮਨ ’ਚ ਸ਼ੱਕ ਵਧਦੀ ਜਾ ਰਹੀ ਹੈ ਜੋ ਪਿਛਲੇ ਸਾਲ ਸੀ। ਪਿਛਲੇ ਸਾਲ ਮਾਰਚ ’ਚ ਹੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤਰ੍ਹਾਂ ਨਾਲ ਕੋਰੋਨਾ ਦੀ ਰਫਤਾਰ ਵੱਧ ਰਹੀ ਹੈ। ਉਸ ’ਚ ਲੋਕਾਂ ਦੇ ਮਨ ’ਚ ਲਾਕਡਾਊਨ ਦਾ ਸ਼ੱਕ ਹੋਰ ਵੱਧ ਗਈ ਹੈ। ਦੇਸ਼ ਦੇ ਕਈ ਸੂੁਬਿਆਂ ’ਚ ਕੋਰੋਨਾ ਦੇ ਪ੍ਰਸਾਰ ’ਤੇ ਲਗਾਮ ਲਗਾਉਣ ਲਈ ਲਾਕਡਾਊਨ, ਨਾਈਟ ਕਰਫਿਊ ਤੇ ਧਾਰਾ-144 ਵਰਗੇ ਕਦਮ ਉਠਾਏ ਗਏ ਹਨ। ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਈ ਸ਼ਹਿਰਾਂ ’ਚ ਲਾਕਡਾਊਨ ਲਗਾਇਆ ਗਿਆ ਹੈ। ਜਦਕਿ ਪੁਣੇ, ਪੰਜਾਬ, ਗੁਜਰਾਤ, ਐੱਮਪੀ ਸਣੇ ਕਈ ਸੂਬਿਆਂ ’ਚ ਨਾਈਟ ਕਰਫਿਊ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਹੋਰ ਸੂਬਿਆਂ ’ਚ ਸਰਕਾਰਾਂ ਵੱਲੋ ਧਾਰਾ-144 ਵਰਗੇ ਕਦਮ ਉਠਾਏ ਗਏ।
ਦੇਸ਼ ’ਚ ਕੋਰੋਨਾ ਦੇ ਕੁਝ ਮਾਮਲੇ ਵੱਧ ਕੇ 1,24,85,509 ਹੋ ਗਏ ਹੈ। ਇਸ ਵਾਇਰਸ ਨਾਲ ਦੇਸ਼ ’ਚ 1,16,29,289 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਕੋਵਿਡ 10 ਦੇ 6,91,597 ਐਕਟਿਵ ਕੇਸ ਹਨ। ਇਸ ਘਾਤਕ ਵਾਇਰਸ ਨਾਲ ਹੁਣ ਤਕ 1,64,623 ਮੌਤਾਂ ਹੋ ਚੁੱਕੀਆਂ ਹਨ।
ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਰਫਤਾਰ ਹੋਈ ਤੇਜ਼