ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਤਿੰਨ ਅਹਿਮ ਆਰਥਿਕ ਤੇ ਸਮਾਜਿਕ ਕਮੇਟੀਆਂ ‘ਚ ਮੈਂਬਰ ਬਣਾਇਆ ਗਿਆ ਹੈ। ਭਾਰਤ ਨੂੰ ਲਿੰਗਕ ਸਮਾਨਤਾ ਲਈ ਕੰਮ ਕਰਨ ਵਾਲੀ ਯੂਐਨ ਏਟਿਟੀ ਫਾਰ ਇਕਵਲਿਟੀ ਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਕੰਮ ਕਰਨ ਵਾਲੀ ਐਮਪਾਵਰਮੈਂਟ ਆਫ ਵੂਮੈਨ ‘ਚ ਤਿੰਨ ਸਾਲ ਲਈ ਮੈਂਬਰ ਬਣਾਇਆ ਗਿਆ ਹੈ। ਕਾਰਜਕਾਲ ਇਕ ਜਨਵਰੀ 2022 ਤੋਂ ਸ਼ੁਰੂ ਹੋਵੇਗਾ। ਭਾਰਤ ਨੂੰ ਵਿਸ਼ਵ ਖਾਧ ਪ੍ਰੋਗਰਾਮ ‘ਚ ਪਹਿਲਾਂ ਹੀ ਐਕਜੀਕਿਊਟਿਵ ਬੋਰਡ ‘ਚ ਸ਼ਾਮਲ ਕਰ ਲਿਆ ਗਿਆ ਹੈ। ਇਸ ‘ਚ ਫਰਾਂਸ, ਘਾਣਾ, ਕੋਰੀਆ, ਰੂਸ ਤੇ ਸਵੀਡਨ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਹਿਲਾਂ ਤੋਂ ਹੀ ਤਿੰਨ ਮਹੱਤਵਪੂਰਨ ਕਮੇਟੀਆਂ ਦਾ ਮੈਂਬਰ ਬਣਾਇਆ ਜਾ ਚੁੱਕਾ ਹੈ। ਇਨ੍ਹਾਂ ‘ਚ ਤਾਲਿਬਾਨ ਸੈਕਸ਼ਨ ਕਮੇਟੀ, ਲੀਬੀਆ ਸੈਕਸ਼ਨ ਕਮੇਟੀ ਤੇ ਅੱਤਵਾਦੀਰੋਕੂ ਕਮੇਟੀ ਹੈ। ਭਾਰਤ ਨੇ ਇਸ ਸਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਅਸਥਾਈ ਮੈਂਬਰ ਦੇ ਤੌਰ ‘ਤੇ ਆਪਣਾ ਅੱਠਵੀਂ ਵਾਰ ਕਾਰਜਕਾਲ ਸ਼ੁਰੂ ਕੀਤਾ ਹੈ।
previous post