ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ‘ਚ ਖੇਡ ਰਹੇ ਚੈਨੇਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਦੋਵਾਂ ਦੀ ਰਿਪੋਰਟ ਆਉਣ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਚੈਨਈ ਦੀ ਟੀਮ ਮੈਨੇਜਮੈਂਟ ਵੱਲੋਂ ਇਹ ਬਿਆਨ ਆਇਆ ਹੈ ਕਿ ਉਹ ਧੋਨੀ ਦੇ ਮਾਤਾ-ਪਿਤਾ ਦੀ ਸਿਹਤ ‘ਤੇ ਨਜ਼ਰ ਬਣਾਏ ਰੱਖੇ ਹੋਏ ਹਨ ਤੇ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।
ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਕੋਲਕਾਤਾ ਖ਼ਿਲਾਫ਼ ਚੈਨੇਈ ਦੀ ਟੀਮ ਨੂੰ ਮਿਲੀ ਜਿੱਤ ਤੋਂ ਬਾਅਦ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਂ-ਪਿਓ ਬਾਰੇ ਗੱਲ ਕੀਤੀ। ਉਨ੍ਹਾਂ ਦੀ ਸਿਹਤ ‘ਤੇ ਅਪਡੇਟ ਦਿੰਦਿਆਂ ਕਿਹਾ, ਮੈਨੇਜਮੈਂਟ ਦੇ ਲਿਹਾਜ ਤੋਂ ਅਸੀਂ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ਼ ਹਾਂ ਤੇ ਐੱਮਐੱਸ ਦੇ ਪਰਿਵਾਰ ਲਈ ਹਰ ਮਦਦ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਹਾਲਾਤ ਇਸ ਸਮੇਂ ਕਾਬੂ ‘ਚ ਹਨ ਪਰ ਸਾਨੂੰ ਹਰ ਇਕ ਚੀਜ਼ ‘ਤੇ ਅਗਲੇ ਕੁਝ ਦਿਨਾਂ ਤਕ ਨਜ਼ਰ ਬਣਾਏ ਰੱਖਾਂਗੇ।
ਇਹ ਹਰ ਕਿਸੇ ਲਈ ਮੁਸ਼ਕਲ ਹੈ ਤੇ ਜਿਸ ਤਰ੍ਹਾਂ ਨਾਲ ਇਸ ਨੇ ਭਾਰਤ ‘ਚ ਅਸਰ ਪਾਇਆ ਹੈ ਉਸ ਤਰ੍ਹਾਂ ਤੋਂ ਇਸ ਦਾ ਪ੍ਰਭਾਵ ਆਈਪੀਐੱਲ ‘ਚ ਖੇਡ ਰਹੇ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਆਇਆ ਹੈ। ਉਮੀਦ ਇਹੀ ਹੈ ਕਿ ਇਸ ਦਾ ਅਸਰ ਬਬਲ ਦੇ ਅੰਦਰ ਰਹਿ ਰਹੇ ਲੋਕਾਂ ‘ਤੇ ਇੰਨਾ ਨਾ ਹੋਵੇ। ਅਸੀਂ ਕਾਫੀ ਸਮੇਂ ਇਸ ਗੱਲ ਦੀ ਚਰਚਾ ‘ਚ ਬਿਤਾਈ ਹੈ ਕਿ ਕਿਵੇਂ ਆਪਣੇ ਪਰਿਵਾਰ ਤੇ ਦੋਸਤਾਂ ਦਾ ਧਿਆਨ ਰੱਖ ਸਕੀਏ। ਉਨ੍ਹਾਂ ਸਾਰਿਆਂ ਨੂੰ ਇਸ ਮਹਾਮਾਰੀ ਦੇ ਸਮੇਂ ‘ਚ ਸੁਰੱਖਿਅਤ ਕਿਵੇਂ ਰੱਖਣਾ ਹੈ। ਗੱਲ ਇਸ ਦੀ ਹੁੰਦੀ ਹੈ।