ਦੁਨੀਆ ਦੇ ਸਾਰੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਉਹ ਤੇਜ਼ੀ ਨਾਲ ਆਪਣਾ ਆਕਾਰ ਗੁਆ ਰਹੇ ਹਨ। ਇਸਦਾ ਕਾਰਨ ਧਰਤੀ ਦਾ ਵੱਧਦਾ ਹੋਇਆ ਤਾਪਮਾਨ ਹੈ। ਵੱਧਦੇ ਤਾਪਮਾਨ ਨਾਲ ਹਿਮਾਲਿਆ, ਅਲਾਸਕਾ, ਆਈਸਲੈਂਡ, ਆਲਪਸ ਤੇ ਪਾਮੀਰ ਦਾ ਬਰਫ਼ੀਲਾ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇਹ ਗੱਲ ਅਮਰੀਕਾ ਮਾਹਰਾਂ ਦੇ ਅਧਿਐਨ ਵਿਚ ਕਹੀ ਗਈ ਹੈ। ਇਸ ਨਾਲ ਸਬੰਧਤ ਰਿਪੋਰਟ ਸਾਇੰਸ ਜਰਨਲ ਨੇਚਰ ਵਿਚ ਪ੍ਰਕਾਸ਼ਿਤ ਹੋਈ ਹੈ।
ਰਿਪੋਰਟ ਅਨੁਸਾਰ ਦੁਨੀਆ ਦੇ ਕਰੀਬ 2,20,000 ਗਲੇਸ਼ੀਅਰ ਪਿਘਲ ਰਹੇ ਹਨ। ਇਸਦਾ ਕਾਰਨ ਸਮੁੰਦਰਾਂ ਦਾ ਜਲ ਪੱਧਰ ਉੱਚਾ ਉੱਠਣਾ ਹੈ ਜਿਸ ਨਾਲ ਲੱਖਾਂ ਹੈਕਟੇਅਰ ਜ਼ਮੀਨ ਪਾਣੀ ਵਿਚ ਡੁੱਬ ਗਈ ਹੈ। ਇਸ ਨਾਲ ਸਮੁੰਦਰਾਂ ਦੇ ਕਿਨਾਰੇ ਵਸੇ ਸ਼ਹਿਰ, ਆਬਾਦੀ ਤੇ ਜੰਗਲਾਂ ਲਈ ਖ਼ਾਸ ਤੌਰ ‘ਤੇ ਖ਼ਤਰਾ ਪੈਦਾ ਹੋ ਗਿਆ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਟੇਰਾ ਸੈਟੇਲਾਈਟ ਤੋਂ ਸਾਲ 2019 ਤੇ 2020 ਵਿਚ ਲਈਆਂ ਗਈਆਂ ਤਸਵੀਰਾਂ ਤੋਂ ਗਲੇਸ਼ੀਰਾਂ ਦਾ ਆਕਾਰ ਘੱਟ ਹੋਣ ਤੇ ਸਮੁੰਦਰਾਂ ਦਾ ਆਕਾਰ ਵਧਣ ਦੀ ਪੁਸ਼ਟੀ ਹੋਈ ਹੈ। ਦੁਨੀਆ ਵਿਚ ਸਿਰਫ਼ ਦੋ ਖੇਤਰ- ਗ੍ਰੀਨਲੈਂਡ ਤੇ ਅੰਟਾਰਕਟਿਕ ਖੇਤਰਾਂ ਦੇ ਹਿਮਖੰਡ ਮੋਟੇ ਹੋਏ ਹਨ, ਬਾਕੀ ਪੂਰੀ ਦੁਨੀਆ ਵਿਚ ਬਰਫ਼ ਦੀ ਕਮੀ ਹੋਈ ਹੈ। ਹਰ ਸਾਲ ਜੋ ਬਰਫ਼ ਪਿਘਲ ਰਹੀ ਹੈ ਇਸਦੀ ਮਾਤਰਾ ਲੱਖਾਂ ਟਨ ਹੈ। ਇਸ ਕਾਰਨ ਹਾਲ ਹੀ ਦੇ ਸਾਲਾਂ ਵਿਚ ਸਮੁੰਦਰ ਦਾ ਪੱਧਰ 21 ਫੀਸਦ ਤਕ ਵਧ ਗਿਆ ਹੈ।