ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਦਾ ਵਿਵਾਦਾਂ ਤੋਂ ਨਾਤਾ ਟੁੱਟ ਹੀ ਨਹੀਂ ਰਿਹਾ। ਇਕ ਤੋਂ ਬਾਅਦ ਇਕ ਸ਼ੋਅ ਨੂੰ ਲੈ ਕੇ ਵਿਵਾਦ ਸਾਹਮਣੇ ਆ ਰਿਹਾ ਹੈ। ਪਹਿਲਾਂ ਸਵਾਈ ਭੱਟ ਨੂੰ ਲੈ ਕੇ ਬੋਲੇ ਗਏ ਝੂਠ ਨੂੰ ਲੈ ਕੇ ਵਿਵਾਦ ਹੋਇਆ। ਫਿਹ ਸਾਹਮਣੇ ਆਇਆ ਅਮਿਤ ਕੁਮਾਰ ਦਾ ਕਨਫੈਸ਼ਨ। ਦਰਸ਼ਕ ਪਹਿਲੇ ਹੀ ਕੰਟੇਸਟੈਂਟ ਪਵਨਦੀਪ ਰਾਜਨ ਤੇ ਅਰੁਣਿਤਾ ਕਾਂਜੀਲਾਲ ਦੇ ਫੇਕ ਲਵ ਐਂਗਲ ਤੋਂ ਖਫਾ ਸੀ ਤੇ ਹੁਣ ਕਹਾਣੀ ‘ਚ ਇੰਡੀਅਨ ਆਈਡਲ 1 ਦੇ ਵਿਨਰ ਅਭਿਜੀਤ ਸਾਵੰਤ ਦੀ ਐਂਟਰੀ ਹੋਈ ਹੈ।
ਦੁੱਖ ਭਰੀ ਕਹਾਣੀਆਂ ਨੂੰ ਸੁਣਾਈਆਂ ਜਾਂਦੀਆਂ ਹਨ
ਮੀਡੀਆ ‘ਚ ਦਿੱਤੇ ਆਪਣੇ ਇੰਟਰਵਿਊ ‘ਚ ਅਭਿਜੀਤ ਨੇ ਕਿਹਾ ਜੇਕਰ ਤੁਸੀਂ ਰੀਜ਼ਨਲ ਰਿਐਲਿਟੀ ਸ਼ੋਅਜ਼ ਦੇਖੋਗੇ ਤਾਂ ਉਨ੍ਹਾਂ ‘ਚ ਦਰਸ਼ਕਾਂ ਨੂੰ ਸ਼ਾਇਦ ਹੀ ਕੰਟੇਸਟੈਂਟ ਦੇ ਬੈਕਗਰਾਊਂਡ ਦੇ ਬਾਰੇ ਪਤਾ ਹੋਵੇਗਾ। ਉੱਥੇ ਲੋਕ ਸਿਰਫ ਸਿੰਗਿੰਗ ‘ਤੇ ਫੋਕਸ ਕਰਦੇ ਹਨ ਪਰ ਹਿੰਦੀ ਰਿਐਲਿਟੀ ਸ਼ੋਅਜ਼ ‘ਚ ਕੰਟੇਸਟੈਂਟਸ ਦੀ ਦੁੱਖ ਭਰੀਆਂ ਕਹਾਣੀਆਂ ਨੂੰ ਸੁਣਾਇਆ ਜਾਂਦਾ ਹੈ ਤੇ ਉਨ੍ਹਾਂ ‘ਤੇ ਫੋਕਸ ਕੀਤਾ ਜਾਂਦਾ ਹੈ।
ਅਭਿਜੀਤ ਨੇ ਅੱਗੇ ਕਿਹਾ ਰੀਜ਼ਨਲ ਰਿਐਲਿਟੀ ਸ਼ੋਅ ‘ਚ ਸਿੰਗਰ ਦੀ ਆਵਾਜ਼ ਤੇ ਟੈਲੇਂਟ ‘ਤੇ ਧਿਆਨ ਦਿੱਤਾ ਜਾਂਦਾ ਹੈ ਪਰ ਇਸ ਨੂੰ ਨੈਸ਼ਨਲ ਸ਼ੋਅ ‘ਚ ਅਜਿਹਾ ਨਹੀਂ ਹੁੰਦਾ। ਇੱਥੇ ਕੰਟੇਸਟੈਂਟ ਦੀ ਦਰਦ ਭਰੀਆਂ ਕਹਾਣੀਆਂ ਨੂੰ ਸੁਣਾਇਆ ਜਾਂਦਾ ਹੈ।