38.23 F
New York, US
November 22, 2024
PreetNama
ਸਮਾਜ/Social

ਇੰਗਲੈਂਡ ਤੇ ਇਜ਼ਰਾਇਲ ‘ਚ ਕੋਰੋਨਾ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ, ਜਾਣੋ ਬਾਕੀ ਮੁਲਕਾਂ ਦਾ ਹਾਲ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨ ਵਾਲੇ ਬਰਤਾਨੀਆ ‘ਚ ਨਵੇਂ ਮਾਮਲਿਆਂ ‘ਚ ਨਿਰੰਤਰ ਕਮੀ ਆ ਰਹੀ ਆ ਰਹੀ ਹੈ। ਨਤੀਜੇ ਵਜੋਂ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਇੰਗਲੈਂਡ ‘ਚ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚੀਆਂ ਹੋਈਆਂ ਪਾਬੰਦੀਆਂ ਜੂਨ ‘ਚ ਖ਼ਤਮ ਹੋ ਸਕਦੀਆਂ ਹਨ। ਇਧਰ, ਇਜ਼ਰਾਈਲ ‘ਚ ਇਕ ਜੂਨ ਤੋਂ ਤਕਰੀਬਨ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦੀ ਤਿਆਰੀ ਹੈ। ਇਸ ਦੌਰਾਨ ਬੀਤੇ 24 ਘੰਟਿਆਂ ‘ਚ ਦੁਨੀਆ ਭਰ ‘ਚ ਕਰੀਬ ਪੰਜ ਲੱਖ ਨਵੇਂ ਇਨਫੈਕਟਿਡ ਵਧ ਗਏ ਤੇ ਦਸ ਹਜ਼ਾਰ ਪੀੜਤਾਂ ਦੀ ਮੌਤ ਹੋ ਗਈ।

ਬਰਤਾਨਵੀ ਅਧਿਕਾਰੀਆਂ ਨੇ ਦੇਸ਼ ‘ਚ ਹੁਣ ਦੇ ਸਮੇਂ ‘ਚ ਕੋਰੋਨਾ ਦੇ ਨਵੇਂ ਵੈਰੀਐੈਂਟ ਦੇ ਕੇਸ ਵਧਣ ‘ਤੇ ਚਿੰਤਾ ਪ੍ਰਗਟਾਈ ਹੈ। ਇੱਥੇ ਇਕ ਨਵੇਂ ਵੈਰੀਐੈਂਟ ਦੇ ਕਰੀਬ ਤਿੰਨ ਹਜ਼ਾਰ ਮਾਮਲੇ ਮਿਲੇ ਹਨ। ਇਹ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ ‘ਚ ਆਇਆ ਸੀ। ਜਦਕਿ ਦੇਸ਼ ਭਰ ‘ਚ ਕੋਰੋਨਾ ਦੇ ਕੁਲ 44 ਲੱਖ 62 ਹਜ਼ਾਰ ਤੋਂ ਵੱਧ ਮਾਮਲੇ ਪਾਏ ਗਏ ਤੇ ਇਕ ਲੱਖ 27 ਹਜਾਰ ਤੋਂ ਵੱਧ ਦੀ ਮੌਤ ਹੋਈ ਹੈ। ਏਧਰ ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਪਹਿਲੀ ਜੂਨ ਤੋਂ ਕਰੀਬ ਸਾਰੀਆਂ ਕੋਰੋਨਾ ਰੋਕੂ ਪਾਬੰਦੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ‘ਚ ਲੰਬੇ ਸਮੇਂ ਤੋਂ ਘੱਟ ਗਿਣਤੀ ‘ਚ ਨਵੇਂ ਮਾਮਲੇ ਪਾਏ ਜਾਣ ‘ਤੇ ਇਹ ਕਦਮ ਚੁੱਕਿਆ ਗਿਆ ਹੈ।

ਜਾਪਾਨ ਦੇ ਟੋਕੀਓ ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਚ ਸਿਰਫ਼ ਦੋ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਹਾਲਤ ‘ਚ ਸਰਕਾਰ ਨੇ ਇਨਫੈਕਸ਼ਨ ਰੋਕਣ ਦੇ ਯਤਨਾਂ ‘ਚ ਸੋਮਵਾਰ ਤੋਂ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਹੈ। ਟੋਕੀਓ ਤੇ ਓਸਾਕਾ ‘ਚ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਚਲਾਉਣ ਲਈ ਫ਼ੌਜੀ ਡਾਕਟਰਾਂ ਤੇ ਨਰਸਾਂ ਨੂੰ ਉਤਾਰਿਆ ਗਿਆ ਹੈ। ਟੋਕੀਓ ‘ਚ ਰੋਜ਼ਾਨਾ ਦਸ ਹਜ਼ਾਰ ਤੇ ਓਸਾਕਾ ‘ਚ ਪੰਜ ਹਜ਼ਾਰ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਨ੍ਹਾਂ ਦੇਸ਼ਾਂ ‘ਚ ਰਿਹਾ ਇਹ ਹਾਲ

ਬ੍ਰਾਜ਼ੀਲ : ਭਾਰਤ ‘ਚ ਪਾਏ ਗਏ ਵੈਰੀਐਂਟ ਦਾ ਪਹਿਲਾ ਮਾਮਲਾ ਮਿਲਿਆ ਹੈ। 860 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 49 ਹਜਾਰ ਹੋ ਗਈ ਹੈ।

ਸ੍ਰੀਲੰਕਾ : ਇਸ ਦੇਸ਼ ‘ਚ ਇਨਫੈਕਸ਼ਨ ਦੀ ਰੋਕਥਾਮ ਲਈ ਮੰਗਲਵਾਰ ਤੋਂ ਇਕ ਹਫ਼ਤੇ ਲਈ ਲਾਕਡਾਊਨ ਲਗਾ ਦਿੱਤਾ ਗਿਆ ਹੈ। ਨਵੇਂ ਮਾਮਲੇ ਵਧ ਗਏ ਹਨ।

Related posts

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

On Punjab

ਪੁਲਵਾਮਾ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ, ਘਾਟੀ ਵਿੱਚ ਲੁਕੇ ਹੋਏ ਨੇ ਅੱਤਵਾਦੀ

On Punjab

ਇਸਲਾਮਫੋਬੀਆ ਦੇ ਦੌਰ ‘ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮ

On Punjab