PreetNama
ਖਾਸ-ਖਬਰਾਂ/Important News

ਕੈਲੇਫੋਰਨੀਆ ਦੇ ਸੈਨ ਜੋਸ ਗੋਲ਼ੀਬਾਰੀ ‘ਚ ਮਾਰੇ ਗਏ ਤਪਤੇਜਦੀਪ ਸਿੰਘ ਨੇ ਕਿਵੇਂ ਬਚਾਈ ਅਨੇਕਾਂ ਲੋਕਾਂ ਦੀ ਜਾਨ, ਪੜ੍ਹੋ ਬਹਾਦਰੀ ਭਰਿਆ ਕਾਰਨਾਮਾ

ਸੈਨ ਜੋਸ ਕੈਲੇਫੋਰਨੀਆ ਵਿਚ ਬੀਤੇ ਦਿਨੀ ਹੋਈ ਗੋਲ਼ੀਬਾਰੀ ਵਿਚ ਮਾਰੇ ਗਏ ਇਕ ਪੰਜਾਬੀ ਤਪਤੇਜਦੀਪ ਸਿੰਘ ਜੋ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਇਸ ਗੋਲ਼ੀਬਾਰੀ ਵਿਚ ਮਾਰਿਆ ਗਿਆ। ਤਰਨਤਾਰਨ ਦੇ ਪਿੰਡ ਗਗੜੇਵਾਲ ਦਾ ਰਹਿਣ ਵਾਲਾ ਤਪਤੇਜਦੀਪ ਸਿੰਘ ਗਿੱਲ ਦੇ ਪਰਿਵਾਰ ਨੇ ਇਸ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਉਸ ਦੇ ਭਰਾ ਕਰਮਨ ਸਿੰਘ ਨੇ ਕਿਹਾ ਕਿ ਤਪਤੇਜਦੀਪ ਸਿੰਘ ਜਿਥੇ ਇਕ ਬਹੁਤ ਵਧੀਆ ਇਨਸਾਨ ਸੀ ਉਥੇ ਉਹ ਇਕ ਚੰਗਾ ਪਿਤਾ, ਪਿਆਰ ਕਰਨ ਵਾਲਾ ਪਤੀ, ਦੇਖਭਾਲ ਕਰਨ ਵਾਲਾ ਭਰਾ ਤੇ ਪੱੁਤਰ ਹੋਣ ਦੇ ਨਾਲ ਨਾਲ ਭਤੀਜਾ ਵੀ ਸੀ। ਉਹ ਇਕ ਵਿਲੱਖਣ ਇਨਸਾਨ ਸੀ ਜਿਸ ਦੇ ਦਿਲ ਵਿਚ ਸਮਾਜ ਪ੍ਰਤੀ ਸੇਵਾ ਕਰਨ ਦਾ ਜਜ਼ਬਾ ਸੀ। ਉਹ ਆਪਣੇ ਖਾਲੀ ਸਮੇਂ ਵਿਚ ਹਮੇਸ਼ਾਂ ਹੀ ਸਮਾਜ ਸੇਵਾ ਦੇ ਕਾਰਜ ਕਰਦਾ ਰਹਿੰਦਾ ਸੀ।

ਉਥੇ ਮੌਕੇ ’ਤੇ ਮੌਜੂੁਦ ਲੋਕਾਂ ਦੀ ਜ਼ੁਬਾਨੀ ਇਹ ਸੁਣ ਕੇ ਕਿ ਗੋਲ਼ੀਬਾਰੀ ਦੌਰਾਨ ਉਹ ਨਾ ਤਾਂ ਘਬਰਾਇਆ ਤੇ ਨਾ ਹੀ ਡਰਿਆ ਸਗੋਂ ਲੋਕਾਂ ਦੀ ਜਾਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ।
ਉਥੇ ਮੌਕੇ ’ਤੇ ਮੌਜੂੁਦ ਲੋਕਾਂ ਦੀ ਜ਼ੁਬਾਨੀ ਇਹ ਸੁਣ ਕੇ ਕਿ ਗੋਲ਼ੀਬਾਰੀ ਦੌਰਾਨ ਉਹ ਨਾ ਤਾਂ ਘਬਰਾਇਆ ਤੇ ਨਾ ਹੀ ਡਰਿਆ ਸਗੋਂ ਲੋਕਾਂ ਦੀ ਜਾਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਆਖਰੀ ਪਲਾਂ ਵਿਚ ਉਹ ਇਸ ਜਦੋ ਜਹਿਦ ਵਿਚ ਸੀ ਕਿ ਵਧੋ ਵੱਧ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਪ੍ਰਤੱਖਦਰਸ਼ੀਆਂ ਮੁਤਾਬਕ ਉਹ ਨਵੀਂ ਸ਼ਿਫਟ ’ਤੇ ਆਉਣ ਵਾਲੇ ਲੋਕਾਂ ਨੂੰ ਕਾਲ ਕਰਕੇ ਗੋਲ਼ੀਬਾਰੀ ਲਈ ਅਗਾਉਂ ਸੂਚਿਤ ਕਰ ਰਿਹਾ ਸੀ। ਦਫ਼ਤਰ ਵਿਚ ਮੌਜੂਦ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਸਮਝ ਸਕਦੇ ਹਾਂ ਕਿ ਉਹ ਜਦੋਂ ਮਾਰਿਆ ਗਿਆ, ਉਸ ਵੇਲੇ ਉਹ ਆਪਣੀ ਇਮਾਰਤ ਨੂੰ ਬਚਾਉਣ ਵਿਚ ਲੱਗਾ ਹੋਇਆ ਸੀ।

ਆਪਣੇ ਆਖਰੀ ਪਲਾਂ ਵਿਚ ਵੀ ਤਪਤੇਜਦੀਪ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਨਿਭਾਅ ਰਿਹਾ ਸੀ। ਉਹ ਦੂਜਿਆਂ ਦੀ ਸੇਵਾ ਲਈ ਆਪਣੀ ਜ਼ਿੰਦਗੀ ਲੇਖੇੇ ਲਾ ਦਿੱਤੀ।

 

 

ਸੁਖਵੀਰ ਸਿੰਘ ਜੋ ਕਿ ….ਦਾ ਮੁਲਾਜ਼ਮ ਹੈ, ਨੇ ਬੀਤੇ ਦਿਨ ਇਸ ਬਿਆਨ ਜਾਰੀ ਕੀਤਾ। ਉਸ ਨੇ ਕਿਹਾ ਕਿ ਮੈਨੂੰ ਤਪਤੇਜਦੀਪ ਵੱਲੋਂ ਇਕ ਫੋਨ ਕਾਲ ਆਈ ਅਤੇ ਉਸ ਨੇ ਮੈਨੂੰ ਸ਼ੂਟਰ ਸਬੰਧੀ ਅਗਾਂਹ ਕੀਤਾ। ਉਸ ਨੇ ਕਿਹਾ ਕਿ ਸ਼ੂਟਰ ਬਿਲਡਿੰਗ ਬੀ ਵਿਚ ਹੈ ਅਤੇ ਤੁਸੀਂ ਲੁਕ ਜਾਓ ਜਾਂ ਫੌਰਨ ਬਾਹਰ ਨਿਕਲ ਜਾਓ। ਉਸ ਨੇ ਦੱਸਿਆ ਕਿ ਮੈਂ ਪਾਲ ਨਾਲ ਹਾਂ,ਜੋ ਇਸ ਗੋਲੀਬਾਰੀ ਦੌਰਾਨ ਮਾਰਿਆ ਗਿਆ, ਨੇ ਕਿਹਾ ਕਿ ਅਸੀਂ ਆਪਣੀ ਇਥੇ ਘਿਰੇ ਹੋਏ ਹਾਂ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਇਸ ਕੋਸ਼ਿਸ਼ ਵਿਚ ਬਤੀਤ ਕਰ ਰਹੇ ਕਿ ਵਧੋ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ। ਉਸ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਤਪਤੇਜਦੀਪ ਦੇ ਕਾਰਨ ਹੀ ਅੱਜ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਨਾਲ ਹੱਸ ਖੇਡ ਰਹੇ ਹਨ। ਅਸੀਂ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਦੇ ਕਿ ਉਸ ਨੇ ਕਿਸ ਤਰ੍ਹਾਂ ਸਿੱਖੀ ਦੇ ਸਿਧਾਂਤਾਂ ’ਤੇ ਖਰੇ ਉਤਰਦਿਆਂ ਮੁਸ਼ਕਲ ਦੀ ਘਡ਼ੀ ਵਿਚ ਸਾਡਾ ਸਾਥ ਦਿੱਤਾ। ਮੇਰੀ ਦੁਆ ਤੇ ਹਮਦਰਦੀ ਉਸ ਦੇ ਪਰਿਵਾਰ ਅਤੇ ਹਰ ਉਸ ਵਿਅਕਤੀ ਦੇ ਪਰਿਵਾਰ ਨਾਲ ਹੈ, ਜਿਨ੍ਹਾਂ ਨੇ ਇਸ ਖਤਰਨਾਕ ਮੰਜ਼ਰ ਵਿਚ ਆਪਣੇ ਪਿਆਰਿਆਂ ਨੂੰ ਸਦਾ ਲਈ ਗਵਾ ਦਿੱਤਾ ਹੈ।ਜ਼ਿਕਰਯੋਗ ਹੈ ਕਿ 36 ਸਾਲਾਂ ਤਪਤੇਜਦੀਪ ਸਿਘ VTA ਵਿਚ ਹਲਕੇ ਰੇਲ ਆਪਰੇਟਰ ਵੱਜੋਂ ਪਿਛਲੇ 8 ਸਾਲਾਂ ਤੋਂ ਕੰਮ ਕਰ ਰਿਹਾ ਸੀ। ਤਰਨਤਾਰਨ ਪੰਜਾਬ ਦੀ ਧਰਤੀ ਦਾ ਜੰਮਪਲ ਤਪਤੇਜਦੀਪ ਆਪਣੇ ਮਾਪਿਆਂ ਨਾਲ 17 ਸਾਲ ਪਹਿਲਾਂ ਕੈਲੀਫੋਰਨੀਆ ਦੀ ਧਰਤੀ ’ਤੇ ਆਇਆ ਸੀ। ਉਸ ਦੇ ਜਾਣ ਨਾਲ ਉਸ ਦਾ ਪਰਿਵਾਰ ਜਿਸ ਵਿਚ ਮਾਂ-ਬਾਪ, ਪਤਨੀ ਤੇ ਦੋ ਬੱਚੇ ਹਨ, ਜੋ ਗਹਿਰੇ ਸਦਮੇ ਵਿਚ ਹਨ।

Related posts

ਇੰਜਨੀਅਰ ਰਾਸ਼ਿਦ ਨੂੰ ਲੋਕ ਸਭਾ ਸੈਸ਼ਨ ’ਚ ਸ਼ਮੂਲੀਅਤ ਲਈ ਮਿਲੀ ਦੋ-ਰੋਜ਼ਾ ‘ਹਿਰਾਸਤੀ ਪੈਰੋਲ’

On Punjab

ਗਿਆਨੀ ਹਰਪ੍ਰੀਤ ਸਿੰਘ ਮਾਮਲੇ ‘ਚ ਤਿੰਨ ਮੈਂਬਰੀ ਕਮੇਟੀ ਗਠਿਤ, ਜਥੇਦਾਰ ‘ਤੇ ਲੱਗੇ ਦੋਸ਼ਾਂ ਦੀ ਕਰੇਗੀ ਪੜਤਾਲ

On Punjab

ਭਗਤਾ ਭਾਈ ਕਾ ਵਿਖੇ ਕਰਵਾਇਆ ਗਿਆ ਭਾਈ ਬਹਿਲੋ ਹਾਕੀ ਕੱਪ -2022 ਛੱਜਾਂਵਾਲ ਦੀ ਟੀਮ ਨੇ ਜਿੱਤਿਆ

On Punjab